ਨਵੀਂ ਦਿੱਲੀ— ਵਧਦੀ ਉਮਰ 'ਚ ਦੰਦ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਉਨ੍ਹਾਂ 'ਚ ਅਕਸਰ ਦਰਦ ਰਹਿੰਦਾ ਹੈ ਪਰ ਅੱਜ-ਕਲ ਦੇ ਨੌਜਵਾਨ ਅਤੇ ਛੋਟੇ ਬੱਚਿਆਂ ਦੇ ਦੰਦਾਂ 'ਚ ਵੀ ਦਰਦ ਰਹਿਣ ਲਗਦਾ ਹੈ। ਜ਼ਿਆਦਾ ਮਿੱਠਾ ਖਾਣ ਦੀ ਵਜ੍ਹਾ ਨਾਲ ਇਹ ਦਰਦ ਹੋਣ ਲਗਦਾ ਹੈ। ਦੰਦ ਦਰਦ ਹੋਣ ਦੇ ਕੁਝ ਘਰੇਲੂ ਤਰੀਕਿਆਂ ਕਰਕੇ ਇਸ ਤੋਂ ਰਾਹਤ ਮਿਲ ਸਕਦੀ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਘਰੇਲੂ ਨੁਸਖਿਆਂ ਬਾਰੇ
1. ਲੌਂਗ
ਦੰਦ 'ਚ ਦਰਦ ਹੋਣ 'ਤੇ ਕਾਫੀ ਪਰੇਸ਼ਾਨੀ ਹੁੰਦੀ ਹੈ। ਜਿਸ ਨਾਲ ਦੰਦ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਦਰਦ ਵਾਲੀ ਥਾਂ 'ਤੇ ਇਕ ਲੌਂਗ ਦਬਾ ਕੇ ਰੱਖੋ। ਇਸ ਨਾਲ ਆਰਾਮ ਮਿਲੇਗਾ। ਲੌਂਗ 'ਚ ਐਨੇਸਥੇਟਿਕ ਅਤੇ ਐਨਲਗੇਸਿਕ ਗੁਣ ਹੁੰਦੇ ਹਨ ਜੋ ਦਰਦ ਨੂੰ ਤੁਰੰਤ ਦੂਰ ਕਰਦੇ ਹਨ।
2. ਨਮਕ
ਹਲਕੇ ਗਰਮ ਪਾਣੀ 'ਚ ਥੋੜ੍ਹਾਂ ਜਿਹਾ ਨਮਕ ਮਿਲਾਓ ਅਤੇ ਇਸ ਨਾਲ ਗਰਾਰੇ ਕਰੋ ਜਾਂ ਮੂੰਹ 'ਚ ਪਾਣੀ ਰੱਖ ਕੇ ਸੇਕ ਕਰੋ। ਇਸ ਨਾਲ ਦੰਦਾਂ 'ਚ ਹੋਈ ਇੰਨਫੈਕਸ਼ਨ ਦੂਰ ਹੋ ਜਾਂਦੀ ਹੈ ਅਤੇ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
3. ਲਸਣ
ਲਸਣ ਦੀਆਂ ਕਲੀਆਂ ਨੂੰ ਚਬਾਉਣ ਨਾਲ ਵੀ ਲਾਭ ਹੁੰਦਾ ਹੈ। ਦੰਦ ਦਰਦ ਹੋਣ 'ਤੇ ਦਿਨ 'ਚ ਦੋ ਵਾਰ 2-2 ਕਲੀਆਂ ਲਸਣ ਦੀਆਂ ਚਬਾਓ।
4. ਪਿਆਜ
ਇਸ 'ਚ ਐਂਟੀਸੈਪਟਿਕ ਗੁਣ ਹੁੰਦੇ ਹਨ ਜੋ ਦੰਦਾਂ ਦੇ ਦਰਦ ਤੋਂ ਰਾਹਤ ਦਿੰਦੇ ਹਨ। ਦਰਦ ਜ਼ਿਆਦਾ ਹੋਣ 'ਤੇ ਪਿਆਜ ਦਾ ਰਸ ਕੱਢ ਕੇ ਦੰਦਾਂ 'ਤੇ ਲਗਾਓ।
5. ਅਮਰੂਦ ਦੀ ਪੱਤੀਆਂ
ਅਮਰੂਦ ਦੀਆਂ ਪੱਤੀਆਂ ਚਬਾਉਣ ਨਾਲ ਵੀ ਦੰਦ ਦਰਦ ਦੂਰ ਹੁੰਦਾ ਹੈ। ਇਸ ਤੋਂ ਇਲਾਵਾ ਪੱਤੀਆਂ ਉਬਾਲ ਕੇ ਇਸ ਪਾਣੀ ਨੂੰ ਮਾਊਥਵਾਸ਼ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ।
6. ਹਿੰਗ
ਚੁਟਕੀ ਇਕ ਹਿੰਗ ਦਰਦ ਵਾਲੀ ਥਾਂ 'ਤੇ ਲਗਾਉਣ ਨਾਲ ਆਰਾਮ ਮਿਲੇਗਾ। ਇਸ ਤੋਂ ਇਲਾਵਾ ਹਿੰਗ ਨੂੰ ਘੋਲ ਕੇ ਕੁਰਲੀ ਵੀ ਕਰ ਸਕਦੇ ਹੋ।
ਜਾਮਨ ਹੀ ਨਹੀਂ ਇਸ ਦੀਆਂ ਗੁਠਲੀਆਂ ਵੀ ਹਨ ਸਿਹਤ ਲਈ ਲਾਭਕਾਰੀ
NEXT STORY