ਹੈਲਥ ਡੈਸਕ- ਸੌਂਫ ਦਾ ਸੇਵਨ ਸਿਹਤ ਲਈ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਇਹ ਨਾ ਸਿਰਫ ਪਾਚਣ-ਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ, ਸਗੋਂ ਰਾਤ ਨੂੰ ਚੰਗੀ ਨੀਂਦ ਵੀ ਲਿਆਉਂਦੀ ਹੈ। ਖਾਸ ਕਰਕੇ ਜੇਕਰ ਤੁਸੀਂ ਸੌਂਣ ਤੋਂ ਪਹਿਲਾਂ ਸੌਂਫ ਦਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਕਈ ਫ਼ਾਇਦੇ ਹੋਣਗੇ।
ਇਹ ਵੀ ਪੜ੍ਹੋ : ਗ੍ਰੀਨ ਟੀ ਜਾਂ ਨਿੰਬੂ ਪਾਣੀ! ਜਾਣੋ ਮੋਟਾਪਾ ਘਟਾਉਣ ਲਈ ਕੀ ਹੈ ਬੈਸਟ
ਸੌਂਫ ਦੇ ਪਾਣੀ ਦੇ ਫਾਇਦੇ
ਪਾਚਣ ਕਰਦਾ ਹੈ ਬਿਹਤਰ: ਸੌਂਫ ਦੇ ਬੀਜ ਪੇਟ 'ਚ ਪਾਚਕ ਰਸ ਤੇ ਐਂਜ਼ਾਈਮ ਬਣਾਉਣ 'ਚ ਮਦਦ ਕਰਦੇ ਹਨ। ਇਸ ਨਾਲ ਗੈਸ, ਐਸੀਡਿਟੀ ਅਤੇ ਪੇਟ ਫੁੱਲਣ ਤੋਂ ਰਾਹਤ ਮਿਲਦੀ ਹੈ।
ਭਾਰ ਘਟਾਉਣ 'ਚ ਮਦਦਗਾਰ: ਸੌਂਫ ਦੇ ਬੀਜਾਂ 'ਚ ਮੌਜੂਦ ਫਾਈਬਰ ਚਰਬੀ ਘਟਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਤੋਂ ਵੱਧ ਪਾਣੀ ਅਤੇ ਜ਼ਹਿਰਲੇ ਤੱਤ ਬਾਹਰ ਕੱਢਦਾ ਹੈ।
ਸਰੀਰ ਨੂੰ ਡੀਟਾਕਸੀਫਾਈ ਕਰਦਾ ਹੈ: ਨਿਯਮਿਤ ਤੌਰ 'ਤੇ ਸੌਂਫ ਦਾ ਪਾਣੀ ਪੀਣ ਨਾਲ ਸਰੀਰ ਕੁਦਰਤੀ ਤਰੀਕੇ ਨਾਲ ਸਾਫ਼ ਰਹਿੰਦਾ ਹੈ।
ਚਮੜੀ ਲਈ ਲਾਭਦਾਇਕ: ਸੌਂਫ 'ਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ ਚਮੜੀ ਨੂੰ ਚਮਕਦਾਰ ਤੇ ਸਿਹਤਮੰਦ ਬਣਾਉਂਦੇ ਹਨ। ਇਸ ਨਾਲ ਦਾਗ-ਧੱਬੇ ਘਟਦੇ ਹਨ।
ਕਿਵੇਂ ਬਣਾਇਆ ਜਾਵੇ ਸੌਂਫ ਦਾ ਪਾਣੀ?
ਇਕ ਗਲਾਸ ਪਾਣੀ 'ਚ ਇਕ ਚਮਚ ਸੌਂਫ ਦਾ ਪਾਊਡਰ, ਅੱਧਾ ਚਮਚ ਨਿੰਬੂ ਰਸ, ਅੱਧਾ ਚਮਚ ਸ਼ਹਿਦ, ਅੱਧਾ ਚਮਚ ਕਾਲੀ ਮਿਰਚ ਪਾਊਡਰ ਤੇ ਚੁਟਕੀ ਭਰ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ 'ਚ ਕੁਝ ਬਰਫ ਦੇ ਟੁਕੜੇ ਅਤੇ ਪੁਦੀਨੇ ਦੇ ਪੱਤੇ ਪਾ ਕੇ ਮਿਕਸ ਕਰੋ। ਸੌਂਫ ਦਾ ਪਾਣੀ ਬਣ ਕੇ ਤਿਆਰ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨ੍ਹਾਂ ਬਲੱਡ ਗਰੁੱਪਾਂ ਵਾਲੇ ਲੋਕਾਂ ਨੂੰ ਹੈ Heart Attack ਦਾ ਸਭ ਤੋਂ ਜ਼ਿਆਦਾ ਖਤਰਾ, ਹੋ ਜਾਣ ਸਾਵਧਾਨ
NEXT STORY