ਵੈੱਬ ਡੈਸਕ - ਗਰਮੀ ਦੇ ਮੌਸਮ 'ਚ ਵਧਦਾ ਪਸੀਨਾ ਅਕਸਰ ਵਾਲਾਂ ਨੂੰ ਤੇਲਯੁਕਤ (Oily) ਅਤੇ ਚਿਪਚਿਪਾ ਬਣਾ ਦਿੰਦਾ ਹੈ। ਕਈ ਵਾਰ ਸ਼ੈਂਪੂ ਕਰਨ ਦੇ ਬਾਵਜੂਦ ਅਗਲੇ ਦਿਨ ਵਾਲ ਫਿਰ ਤੋਂ ਤੈਲੀ ਅਤੇ ਭਾਰੀ ਲੱਗਣ ਲੱਗਦੇ ਹਨ। ਸਰੋਤਾਂ ਅਨੁਸਾਰ, ਗਰਮੀਆਂ 'ਚ ਸਾਡੀ ਸਕੈਲਪ ਦੀਆਂ ਗ੍ਰੰਥੀਆਂ ਜ਼ਿਆਦਾ ਤੇਲ ਪੈਦਾ ਕਰਦੀਆਂ ਹਨ, ਜਿਸ ਕਾਰਨ ਵਾਲ ਜਲਦੀ ਚਿਕਨੇ ਹੋ ਜਾਂਦੇ ਹਨ। ਇਸ ਸਮੱਸਿਆ ਨਾਲ ਨਾ ਸਿਰਫ਼ ਵਾਲ ਗੰਦੇ ਲੱਗਦੇ ਹਨ, ਸਗੋਂ ਡੈਂਡਰਫ, ਖਾਰਸ਼ ਅਤੇ ਵਾਲ ਝੜਨ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੁਝ ਪ੍ਰਭਾਵਸ਼ਾਲੀ ਕੁਦਰਤੀ ਹੇਅਰ ਮਾਸਕ ਹੇਠ ਲਿਖੇ ਅਨੁਸਾਰ ਹਨ :-
ਰਮੀਆਂ ਲਈ ਬਿਹਤਰੀਨ ਹੇਅਰ ਮਾਸਕ
ਐਪਲ ਸਾਈਡਰ ਵਿਨੇਗਰ ਅਤੇ ਐਲੋਵੇਰਾ ਮਾਸਕ
- ਐਪਲ ਸਾਈਡਰ ਵਿਨੇਗਰ ਸਕੈਲਪ ਦੇ ਵਾਧੂ ਤੇਲ ਨੂੰ ਕੰਟਰੋਲ ਕਰਦਾ ਹੈ। 1 ਚਮਚ ਸਿਰਕਾ ਅਤੇ 2 ਚਮਚ ਐਲੋਵੇਰਾ ਜੈੱਲ ਮਿਲਾ ਕੇ 15-20 ਮਿੰਟ ਲਈ ਸਕੈਲਪ 'ਤੇ ਲਗਾਓ ਅਤੇ ਫਿਰ ਹਲਕੇ ਸ਼ੈਂਪੂ ਨਾਲ ਧੋ ਲਓ।
ਦਹੀਂ ਅਤੇ ਨਿੰਬੂ ਮਾਸਕ
- ਦਹੀਂ ਵਾਲਾਂ ਨੂੰ ਪੋਸ਼ਣ ਦਿੰਦਾ ਹੈ ਅਤੇ ਨਿੰਬੂ ਵਾਧੂ ਤੇਲ ਨੂੰ ਘੱਟ ਕਰਦਾ ਹੈ। 2 ਵੱਡੇ ਚਮਚ ਦਹੀਂ 'ਚ 1 ਚਮਚ ਨਿੰਬੂ ਦਾ ਰਸ ਮਿਲਾ ਕੇ 20 ਮਿੰਟ ਲਈ ਲਗਾਓ।
ਸ਼ਹਿਦ ਅਤੇ ਓਟਸ ਮਾਸਕ
- ਸ਼ਹਿਦ ਦੇ ਐਂਟੀ-ਬੈਕਟੀਰੀਅਲ ਗੁਣ ਸਕੈਲਪ ਨੂੰ ਸਾਫ਼ ਰੱਖਦੇ ਹਨ ਅਤੇ ਓਟਸ ਵਾਧੂ ਤੇਲ ਸੋਖਣ 'ਚ ਮਦਦ ਕਰਦੇ ਹਨ। 1 ਚਮਚ ਸ਼ਹਿਦ ਅਤੇ 2 ਚਮਚ ਪੀਸੇ ਹੋਏ ਓਟਸ ਮਿਲਾ ਕੇ 15-20 ਮਿੰਟ ਲਈ ਲਗਾਓ।
ਨਿੰਮ ਅਤੇ ਦਹੀਂ ਮਾਸਕ
- ਨਿੰਮ ਦੇ ਐਂਟੀ-ਫੰਗਲ ਗੁਣ ਸਕੈਲਪ ਨੂੰ ਸਿਹਤਮੰਦ ਰੱਖਦੇ ਹਨ। 10-12 ਨਿੰਮ ਦੀਆਂ ਪੱਤੀਆਂ ਦਾ ਪੇਸਟ ਬਣਾ ਕੇ 2 ਚਮਚ ਦਹੀਂ 'ਚ ਮਿਲਾ ਕੇ 20 ਮਿੰਟ ਲਈ ਲਗਾਓ।
ਵਾਲਾਂ ਦੀ ਦੇਖਭਾਲ ਲਈ ਜ਼ਰੂਰੀ ਨੁਕਤੇ :-
ਸਰੋਤਾਂ ਮੁਤਾਬਕ, ਹੇਅਰ ਮਾਸਕ ਦੀ ਵਰਤੋਂ ਹਫ਼ਤੇ 'ਚ 1-2 ਵਾਰ ਕਰਨੀ ਚਾਹੀਦੀ ਹੈ। ਵਾਲਾਂ ਨੂੰ ਧੋਣ ਲਈ ਹਮੇਸ਼ਾ ਠੰਡੇ ਜਾਂ ਕੋਸੇ ਪਾਣੀ ਦੀ ਵਰਤੋਂ ਕਰੋ ਅਤੇ ਗਰਮ ਪਾਣੀ ਤੋਂ ਬਚੋ। ਇਸ ਤੋਂ ਇਲਾਵਾ, ਧੁੱਪ 'ਚ ਨਿਕਲਣ ਵੇਲੇ ਵਾਲਾਂ ਨੂੰ ਢੱਕ ਕੇ ਰੱਖੋ ਅਤੇ ਰੋਜ਼ਾਨਾ ਵਾਲਾਂ ਨੂੰ ਹਲਕਾ ਬੁਰਸ਼ ਕਰੋ ਤਾਂ ਜੋ ਧੂੜ ਅਤੇ ਵਾਧੂ ਤੇਲ ਨਿਕਲ ਸਕੇ। ਸਹੀ ਖੁਰਾਕ ਅਤੇ ਇਨ੍ਹਾਂ ਕੁਦਰਤੀ ਨੁਸਖਿਆਂ ਨਾਲ ਤੁਸੀਂ ਗਰਮੀਆਂ 'ਚ ਵੀ ਆਪਣੇ ਵਾਲਾਂ ਨੂੰ ਹਲਕਾ, ਤਾਜ਼ਾ ਅਤੇ ਸਿਹਤਮੰਦ ਰੱਖ ਸਕਦੇ ਹੋ।
ਦਾਲਚੀਨੀ ਅਤੇ ਨਿੰਬੂ ਦੀ ਕਰੋ ਇੰਝ ਵਰਤੋਂ, ਚਿਹਰੇ 'ਤੇ ਆਵੇਗਾ ਨਵਾਂ ਨਿਖਾਰ
NEXT STORY