ਮੁੰਬਈ- ਪੱਛਮੀ ਪਹਿਰਾਵੇ ਵਿਚ ਮੁਟਿਆਰਾਂ ਨੂੰ ਜੀਨਸ ਟਾਪ ਤੋਂ ਲੈ ਕੇ ਟਾਪ ਸਕਰਟ, ਵਨ ਪੀਸ ਡਰੈੱਸ, ਮਿਡੀ, ਫਰਾਕ ਅਤੇ ਟੀ-ਸ਼ਰਟ ਸ਼ਾਰਟਸ ਵੀ ਪਹਿਨੇ ਦੇਖਿਆ ਜਾ ਸਕਦਾ ਹੈ। ਉਥੇ ਮੌਸਮ ਵਿਚ ਬਦਲਾਅ ਦੇ ਨਾਲ ਅੱਜਕੱਲ ਸ਼ਾਰਟਸ ਮੁਟਿਆਰਾਂ ਦੀ ਪਸੰਦ ਬਣੀ ਹੋਈ ਹੈ। ਮੁਟਿਆਰਾਂ ਸ਼ਾਰਟਸ ਨੂੰ ਸ਼ਰਟ, ਟਾਪ, ਸ਼ਰਟ ਅਤੇ ਸ਼ਰਟ ਟਾਪ ਦੇ ਨਾਲ ਵੀ ਕੈਰੀ ਕਰ ਰਹੀਆਂ ਹਨ। ਦੂਜੇ ਪਾਸੇ ਕੁਝ ਮੁਟਿਆਰਾਂ ਨੂੰ ਸ਼ਾਰਟ ਫਰਾਕ ਨਾਲ ਵੀ ਸ਼ਾਰਟ ਪਹਿਨਣਾ ਪਸੰਦ ਹੁੰਦਾ ਹੈ।
ਸ਼ਾਰਟਸ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਲੁਕ ਦਿੰਦੀ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਹ ਟੀ-ਸ਼ਰਟ, ਕ੍ਰਾਪ ਟਾਪ, ਟਾਪ ਤੇ ਹੋਰ ਕਈ ਤਰ੍ਹਾਂ ਦੇ ਡਿਜ਼ਾਈਨਰ ਟਾਪ ਨਾਲ ਵੀ ਜਚਦੀ ਹੈ। ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਡੇਨਿਮ ਵਿਚ ਸ਼ਾਰਟਸ ਪਹਿਨਣਾ ਪਸੰਦ ਹੁੰਦਾ ਹੈ। ਦੂਜੇ ਪਾਸੇ ਕੁਝ ਨੂੰ ਹੋਰ ਡਿਜ਼ਾਈਨ ਦੀ ਸ਼ਾਰਟਸ ਵੀ ਪਸੰਦ ਆ ਰਹੀ ਹੈ। ਅੱਜਕੱਲ ਮਾਰਕੀਟ ਵਿਚ ਮੈਚਿੰਗ ਟਾਪ ਅਤੇ ਸ਼ਾਰਟਸ ਡਰੈੱਸ ਵੀ ਮਿਲ ਰਹੀਆਂ ਹਨ। ਇਨ੍ਹਾਂ ਨੂੰ ਵੀ ਮੁਟਿਆਰਾਂ ਬੜੀ ਖੁਸ਼ੀ ਨਾਲ ਖਰੀਦ ਰਹੀਆਂ ਹਨ। ਦੂਜੇ ਪਾਸੇ ਮੁਟਿਆਰਾਂ ਨੂੰ ਸਿੰਗਲ ਸ਼ਾਰਟਸ ਖਰੀਦਦੇ ਵੀ ਦੇਖਿਆ ਜਾ ਸਕਦਾ ਹੈ। ਸਿੰਗਲ ਸ਼ਾਰਟਸ ਵਿਚ ਜ਼ਿਆਦਾਤਰ ਮੁਟਿਆਰਾਂ ਡੇਨਿਮ, ਪਲੇਨ ਡਿਜ਼ਾਈਨ, ਫਲਾਵਰ ਪ੍ਰਿੰਟਿਡ ਸ਼ਾਰਟਸ ਆਦਿ ਖਰੀਦ ਰਹੀਆਂ ਹਨ। ਸ਼ਾਰਟਸ ਨੂੰ ਮੁਟਿਆਰਾਂ ਆਪਣੇ ਜਨਮਦਿਨ ਤੋਂ ਲੈ ਕੇ ਪਾਰਟੀ ਅਤੇ ਇਵਨਿੰਗ ਈਵੈਂਟ ਦੌਰਾਨ ਵੀ ਪਹਿਨ ਰਹੀਆਂ ਹਨ। ਇਹ ਪਾਰਟੀ ਦੌਰਾਨ ਮੁਟਿਆਰਾਂ ਨੂੰ ਬਹੁਤ ਕੂਲ ਲੁਕ ਦਿੰਦੀ ਹੈ।
ਜਦੋਂ ਵੀ ਸ਼ਾਰਟਸ ਨਾਲ ਮੁਟਿਆਰਾਂ ਕਤ੍ਰਾਪ ਟਾਪ ਆਦਿ ਨੂੰ ਵੀਅਰ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਜ਼ਿਆਦਾਤਰ ਇਸ ਦੇ ਨਾਲ ਲਾਂਗ ਸ਼ਰੱਗ ਵੀ ਪਹਿਨੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਅਟ੍ਰੈਕਟਿਵ ਬਣਾਉਂਦੇ ਹਨ। ਕੁਝ ਮੁਟਿਆਰਾਂ ਸਿੰਪਲ ਟੀ-ਸ਼ਰਟ ਨਾਲ ਵੀ ਸ਼ਾਰਟਸ ਨੂੰ ਪਹਿਨ ਰਹੀਆਂ ਹਨ ਜੋ ਉਨ੍ਹਾਂ ਨੂੰ ਸਿੰਪਲ ਲੁਕ ਦਿੰਦਾ ਹੈ। ਇਸ ਲੁਕ ਨੂੰ ਮੁਟਿਆਰਾਂ ਜ਼ਿਆਦਾਤਰ ਆਊਟਿੰਗ, ਪਿਕਨਿਕ, ਸ਼ਾਪਿੰਗ ਆਦਿ ਦੌਰਾਨ ਕੈਰੀ ਕਰਨਾ ਪਸੰਦ ਕਰਦੀ ਹੈ। ਬੀਤੇ ਕੁਝ ਸਾਲਾਂ ਤੋਂ ਕੱਟ ਵਾਲੀ ਜੀਨਸ ਵਾਂਗ ਕੱਟ ਡਿਜ਼ਾਈਨ ਵਿਚ ਸ਼ਾਰਟਸ ਵੀ ਬਹੁਤ ਟਰੈਂਡ ਵਿਚ ਹੈ। ਜਿਨ੍ਹਾਂ ਨੂੰ ਮੁਟਿਆਰਾਂ ਬਹੁਤ ਪਸੰਦ ਕਰ ਰਹੀਆਂ ਹਨ। ਇਨ੍ਹਾਂ ਸ਼ਾਰਟਸ ਵਿਚ ਥਾਈਜ਼ ’ਤੇ ਕੱਟ ਦੇ ਡਿਜ਼ਾਈਨ ਬਣੇ ਹੁੰਦੇ ਹਨ। ਦੂਜੇ ਪਾਸੇ ਟਾਪ ਅਤੇ ਸ਼ਾਰਟਸ ਨਾਲ ਮੁਟਿਆਰਾਂ ਨੂੰ ਜ਼ਿਆਦਾਤਰ ਓਪਨ ਹੇਅਰ ਜਾਂ ਹਾਈ ਪੋਨੀ ਕੀਤੇ ਦੇਖਿਆ ਜਾ ਸਕਦਾ ਹੈ। ਸ਼ਾਰਟਸ ਦੀ ਖਾਸੀਅਤ ਇਹ ਹੈ ਕਿ ਮੁਟਿਆਰਾਂ ਇਨ੍ਹਾਂ ਦੇ ਨਾਲ ਹਰ ਤਰ੍ਹਾਂ ਦੇ ਫੁੱਟਵੀਅਰ ਨੂੰ ਕੈਰੀ ਕਰ ਸਕਦੀਆਂ ਹਨ ਜਿਨ੍ਹਾਂ ਵਿਚ ਸਪੋਰਟਸ ਸ਼ੂਜ, ਲਾਂਗ ਸ਼ੂਜ, ਹਾਈ ਹੀਲਸ, ਬੇਲੀ, ਫਲੈਟ ਆਦਿ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੀ ਹੈ।
ਭਾਰਤ ਦਾ ਉਹ ਥਾਂ, ਜਿਥੋਂ ਨਹੀਂ ਆਉਂਦਾ ਕੋਈ ਜਿਊਂਦਾ ਵਾਪਸ! ਸਰਕਾਰ ਨੇ ਵੀ ਲਾਈ ਹੈ ਪਾਬੰਦੀ
NEXT STORY