ਮੁੰਬਈ- ਪੱਛਮੀ ਪਹਿਰਾਵੇ ’ਚ ਅੱਜਕੱਲ ਟੈਂਕ ਟਾਪ ਬਹੁਤ ਟਰੈਂਡ ਵਿਚ ਹੈ। ਖਾਸ ਕਰ ਕੇ ਗਰਮੀਆਂ ਦੇ ਮੌਸਮ ਵਿਚ ਜ਼ਿਆਦਾਤਰ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਬਾਟਮ ਨਾਲ ਟੈਂਕ ਟਾਪ ਵਿਚ ਦੇਖਿਆ ਜਾ ਸਕਦਾ ਹੈ। ਟੈਂਕ ਟਾਪ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਅਤੇ ਅਟ੍ਰੈਕਟਿਵ ਲੁਕ ਦਿੰਦੇ ਹਨ। ਟੈਂਕ ਟਾਪ ਕ੍ਰਾਪ ਟਾਪ ਵਾਂਗ ਛੋਟੇ ਹੀ ਹੁੰਦੇ ਹਨ ਪਰ ਇਹ ਸਲੀਵਲੈੱਸ ਹੁੰਦੇ ਹਨ। ਇਹ ਡਿਫ੍ਰੈਂਟ ਨੈੱਕ ਡਿਜ਼ਾਈਨ ਵਿਚ ਆਉਂਦੇ ਹਨ। ਮੁਟਿਆਰਾਂ ਨੂੰ ਹਾਈ ਨੈੱਕ, ਰਾਊਂਡ ਨੈੱਕ, ਸਵੀਟਹਾਰਟ ਨੈੱਕ ਆਦਿ ਦੇ ਡਿਜ਼ਾਈਨ ਵਾਲੇ ਟੈਂਕ ਟਾਪ ਜ਼ਿਆਦਾ ਪਸੰਦ ਆ ਰਹੇ ਹਨ। ਟੈਂਕ ਟਾਪ ਦੀ ਖਾਸੀਅਤ ਇਹ ਹੈ ਕਿ ਮੁਟਿਆਰਾਂ ਇਨ੍ਹਾਂ ਨੂੰ ਇੰਡੀਅਨ, ਵੈਸਟਰਨ ਅਤੇ ਇੰਡੋ ਵੈਸਟਰਨ ਤਿੰਨੋਂ ਤਰ੍ਹਾਂ ਨਾਲ ਸਟਾਈਲ ਕਰ ਸਕਦੀਆਂ ਹਨ।
ਜਿਥੇ ਵੈਸਟਰਨ ਲੁਕ ਵਿਚ ਮੁਟਿਆਰਾਂ ਟੈਂਕ ਟਾਪ ਨੂੰ ਸ਼ਾਰਟਸ, ਜੀਨਸ, ਸਕਰਟ ਆਦਿ ਨਾਲ ਪਹਿਨਣਾ ਪਸੰਦ ਕਰ ਰਹੀਆਂ ਹਨ ਉਥੇ ਇੰਡੀਅਨ ਲੁਕ ਲਈ ਮੁਟਿਆਰਾਂ ਇਨ੍ਹਾਂ ਟੈਂਕ ਟਾਪ ਨੂੰ ਸਾੜ੍ਹੀ ਨਾਲ ਵੀ ਟਰਾਈ ਕਰ ਰਹੀਆਂ ਹਨ। ਇੰਡੋ ਵੈਸਟਰਨ ਲੁਕ ਲਈ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਟੈਂਕ ਟਾਪ ਨੂੰ ਟ੍ਰੈਡੀਸ਼ਨਲ ਲਹਿੰਗੇ, ਲਾਂਗ ਸਕਰਟ, ਪਲਾਜ਼ੋ, ਪਲੇਅਰ ਅਤੇ ਸ਼ਰਾਰਾ ਨਾਲ ਵੀ ਸਟਾਈਲ ਕਰ ਰਹੀਆਂ ਹਨ। ਟੈਂਕ ਟਾਪ ਹਰ ਤਰ੍ਹਾਂ ਦੇ ਬਾਟਮ ਨਾਲ ਖੂਬ ਜਚਦੇ ਹਨ। ਇਸ ਲਈ ਮੁਟਿਆਰਾਂ ਨੂੰ ਆਊਟਿੰਗ, ਸ਼ਾਪਿੰਗ, ਪਿਕਨਿਕ ਆਦਿ ਦੌਰਾਨ ਜੀਨਸ, ਸ਼ਾਰਟਸ, ਟਰਾਊਜ਼ਰ, ਮਿਨੀ ਸਕਰਟ ਅਤੇ ਲਾਂਗ ਸਕਰਟ ਆਦਿ ਦੇ ਨਾਲ ਟੈਂਕ ਟਾਪ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ। ਜੋ ਮੁਟਿਆਰਾਂ ਨੂੰ ਕੂਲ ਅਤੇ ਕੈਜੂਅਲ ਲੁਕ ਦਿੰਦੇ ਹਨ।
ਮਾਰਕੀਟ ਵਿਚ ਟੈਂਕ ਟਾਪ ਕਈ ਡਿਜ਼ਾਈਨਾਂ ਵਿਚ ਮਿਲਦੇ ਹਨ। ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਬਲੈਕ, ਵ੍ਹਾਈਟ ਅਤੇ ਲਾਈਟ ਕਲਰ ਦੇ ਟੈਂਕ ਟਾਪ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਸਟਾਈਲਿਸ਼ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀ ਅਸੈਸਰੀਜ਼ ਜਿਵੇਂ ਵਾਚ, ਬ੍ਰੇਸਲੇਟ, ਈਅਰਰਿੰਗਸ, ਬੈਗ, ਕੈਪ, ਸਟੌਲ ਆਦਿ ਨੂੰ ਕੈਰੀ ਕਰ ਰਹੀਆਂ ਹਨ। ਇਨ੍ਹਾਂ ਨਾਲ ਮੁਟਿਆਰਾਂ ਜੁੱਤੀ ਵਿਚ ਸਨੀਕਰਸ ਅਤੇ ਸੈਂਡਲ ਪਹਿਨਣਾ ਪਸੰਦ ਕਰਦੀਆਂ ਹਨ। ਟੈਂਕ ਟਾਪ ਨਾਲ ਹੇਅਲ ਸਟਾਈਲ ਵਿਚ ਮੁਟਿਆਰਾਂ ਓਪਨ ਹੇਅਰ, ਹਾਈ ਪੋਨੀ, ਹਾਫ ਪੋਨੀ ਅਤੇ ਮੇਸੀ ਬਨ ਕਰਨਾ ਪਸੰਦ ਕਰ ਰਹੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਜ਼ਿਆਦਾ ਖੂਬਸੂਰਤ ਬਣਾਉਂਦੇੇ ਹਨ।
ਸਾਵਧਾਨ! ਹਵਾਈ ਯਾਤਰਾ ਕਰਦੇ ਸਮੇਂ ਭੁੱਲ ਕੇ ਵੀ ਨਾ ਲੈ ਕੇ ਜਾਓ ਇਹ ਚੀਜ਼ਾਂ, ਵਾਪਰ ਸਕਦੇ ਵੱਡਾ ਹਾਦਸਾ
NEXT STORY