ਵੈੱਬ ਡੈਸਕ- ਇਹ ਕੱਪਕੇਕ ਰਵਾਇਤੀ ਬੇਕਿੰਗ ਦੀ ਬਜਾਏ ਸਟੀਮਿੰਗ ਰਾਹੀਂ ਬਣਾਇਆ ਜਾਂਦਾ ਹੈ, ਜਿਸ ਨਾਲ ਇਹ ਮੁਲਾਇਮ ਰਹਿੰਦਾ ਹੈ। ਇਸ 'ਚ ਦਹੀਂ ਅਤੇ ਘਿਓ ਦੀ ਵਰਤੋਂ ਇਸ ਨੂੰ ਕ੍ਰੀਮੀ ਬਣਾਉਂਦਾ ਹੈ, ਜਦੋਂ ਕਿ ਸੂਜੀ, ਮੈਦਾ ਅਤੇ ਨਾਰੀਅਲ ਨਾਲ ਇਸ ਦਾ ਸਵਾਦ ਹੋਰ ਵੀ ਵੱਧ ਜਾਂਦਾ ਹੈ। ਉੱਪਰੀ ਹਿੱਸੇ 'ਤੇ ਸਜਾਇਆ ਗਿਆ ਬਾਦਾਮ-ਪਿਸਤਾ ਅਤੇ ਸੁੱਕਾ ਨਾਰੀਅਲ ਇਸ ਨੂੰ ਦੇਖਣ 'ਚ ਆਕਰਸ਼ਕ ਬਣਾਉਂਦਾ ਹੈ।
Servings-6
ਸਮੱਗਰੀ
ਦਹੀਂ- 60 ਗ੍ਰਾਮ
ਘਿਓ- 45 ਮਿਲੀਲੀਟਰ
ਪਾਊਡਰ ਸ਼ੂਗਰ- 70 ਗ੍ਰਾਮ
ਮੈਦਾ- 70 ਗ੍ਰਾਮ
ਸੂਜੀ- 40 ਗ੍ਰਾਮ
ਸੁੱਕਾ ਨਾਰੀਅਲ- 15 ਗ੍ਰਾਮ
ਲੂਣ- 1/4 ਚਮਚ
ਬੇਕਿੰਗ ਪਾਊਡਰ- 1/4 ਚਮਚ
ਇਲਾਇਚੀ ਪਾਊਡਰ- 1/2 ਚਮਚ
ਦੁੱਧ- 120 ਮਿਲੀਲੀਟਰ
ਬਾਦਾਮ-ਪਿਸਤਾ- 1 ਵੱਡਾ ਚਮਚ
ਸੁੱਕਾ ਨਾਰੀਅਲ (ਸਜਾਵਟ ਲਈ)- 1 ਵੱਡਾ ਚਮਚ
ਵਿਧੀ
1- ਇਕ ਬਾਊਲ 'ਚ 60 ਗ੍ਰਾਮ ਦਹੀਂ, 45 ਮਿਲੀਲੀਟਰ ਘਿਓ ਅਤੇ 70 ਗ੍ਰਾਮ ਪਾਊਡਰ ਖੰਡ ਪਾਓ। ਚੰਗੀ ਤਰ੍ਹਾਂ ਫੇਂਟ ਲਵੋ।
2- ਇਸ 'ਚ 70 ਗ੍ਰਾਮ ਮੈਦਾ, 40 ਗ੍ਰਾਮ ਸੂਜੀ, 15 ਗ੍ਰਾਮ ਸੁੱਕਾ ਨਾਰੀਅਲ, 1/4 ਚਮਚ ਲੂਣ, 1/2 ਚਮਚ ਬੇਕਿੰਗ ਪਾਊਡਰ, 1/4 ਚਮਚ ਬੇਕਿੰਗ ਸੋਡਾ, 1/2 ਚਮਚ ਇਲਾਇਚੀ ਪਾਊਡਰ ਅਤੇ 120 ਮਿਲੀਲੀਟਰ ਦੁੱਧ ਪਾ ਕੇ ਸਾਰੀ ਸਮੱਗਰੀ ਚੰਗੀ ਤਰ੍ਹਾਂ ਮਿਲਾ ਲਵੋ।
3- ਤਿਆਰ ਘੋਲ ਨੂੰ ਕੇਲੇ ਦੇ ਪੱਤਿਆਂ ਨਾਲ ਬਣੇ ਕੱਪ 'ਚ ਪਾਓ। ਉੱਪਰੋਂ ਬਾਦਾਮ-ਪਿਸਤਾ ਅਤੇ ਸੁੱਕਾ ਨਾਰੀਅਲ ਪਾਓ।
4- ਕੱਪਾਂ ਨੂੰ ਸਟੀਮਰ 'ਚ ਰੱਖੋ, ਢੱਕ ਕੇ 30-35 ਮਿੰਟਾਂ ਤੱਕ ਸਟੀਮ ਕਰੋ। ਫਿਰ ਸਟੀਮਰ 'ਚੋਂ ਕੱਢ ਲਵੋ।
5- ਗਰਮਾ-ਗਰਮ ਸਰਵ ਕਰੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਬੱਚੇ ਹੋਣ ਜਾਂ ਵੱਡੇ, ਇਸ ਆਸਾਨ ਨੁਸਖ਼ੇ ਨਾਲ ਤੁਰੰਤ ਮਿਲੇਗੀ ਸਰਦੀ-ਜ਼ੁਕਾਮ ਤੋਂ ਰਾਹਤ!
NEXT STORY