ਵੈੱਬ ਡੈਸਕ- ਸਲੀਵਲੈੱਸ ਸੂਟ ਗਰਮੀ ਦੀ ਤਪਸ਼ ਵਧਦਿਆਂ ਹੀ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਦੀ ਵਾਰਡਰੋਬ ’ਚ ਸਭ ਤੋਂ ਪਹਿਲਾਂ ਜਗ੍ਹਾ ਬਣਾਉਂਦੇ ਹਨ। ਇਹ ਗਰਮੀ ਤੋਂ ਰਾਹਤ ਦੇਣ ਦੇ ਨਾਲ ਸਟਾਈਲਿਸ਼ ਅਤੇ ਮਾਡਰਨ ਲੁੱਕ ਵੀ ਦਿੰਦੇ ਹਨ। ਇਸ ਸੀਜ਼ਨ ਕੈਜ਼ੂਅਲ ਆਊਟਿੰਗ ਤੋਂ ਲੈ ਕੇ ਵਿਆਹਾਂ-ਪਾਰਟੀਆਂ ਤੱਕ ਹਰ ਮੌਕੇ ’ਤੇ ਸਲੀਵਲੈੱਸ ਸੂਟ ਦੀ ਡਿਮਾਂਡ ਪੀਕ ’ਤੇ ਹੈ। ਗਰਮੀ ’ਚ ਫੁੱਲ ਸਲੀਵਜ਼ ਨਾਲ ਹੋਣ ਵਾਲੀ ਘਬਰਾਹਟ ਤੋਂ ਬਚਣ ਲਈ ਮੁਟਿਆਰਾਂ ਹੁਣ ਸਲੀਵਲੈੱਸ ਨੂੰ ਹੀ ਤਰਜੀਹ ਦੇ ਰਹੀਆਂ ਹਨ।
ਬਾਜ਼ਾਰ ’ਚ ਸਲੀਵਲੈੱਸ ਸੂਟ ਦੀ ਰੇਂਜ ਕਾਫ਼ੀ ਵਿਸਥਾਰ ’ਚ ਹੈ। ਕਾਲਜ ਜਾਣ ਵਾਲੀਆਂ ਮੁਟਿਆਰਾਂ ਲਈ 500-800 ਰੁਪਏ ਤੱਕ ਦੇ ਲਾਈਟਵੇਟ ਕਾਟਨ ਅਤੇ ਰੇਯਾਨ ਦੇ ਪ੍ਰਿੰਟਿਡ ਸੂਟ ਹਨ ਤਾਂ ਵਰਕਿੰਗ ਵੁਮੈਨ ਲਈ ਲਿਨਨ ਅਤੇ ਮਿਕਸ ਕਾਟਨ ਦੇ 1500-2500 ਵਾਲੇ ਫਾਰਮਲ ਸੂਟ ਵੀ ਉਪਲਬਧ ਹਨ। ਫੰਕਸ਼ਨ ਵੀਅਰ ’ਚ 4000 ਤੋਂ ਸ਼ੁਰੂ ਹੋ ਕੇ 15 ਹਜ਼ਾਰ ਤੱਕ ਦੇ ਹੈਵੀ ਐਂਬ੍ਰਾਇਡਰੀ, ਗੋਟਾ-ਪੱਤੀ ਅਤੇ ਮਿਰਰ ਵਰਕ ਵਾਲੇ ਡਿਜ਼ਾਈਨਰ ਸਲੀਵਲੈੱਸ ਸੂਟ ਵੀ ਖੂਬ ਵਿਕ ਰਹੇ ਹਨ। ਸਲੀਵਲੈੱਸ ’ਚ ਇਸ ਵਾਰ ਸਭ ਤੋਂ ਜ਼ਿਆਦਾ ਟ੍ਰੈਂਡ ’ਚ ਨਾਇਰਾ ਕੱਟ ਸੂਟ ਅਤੇ ਅਨਾਰਕਲੀ ਹਨ।

ਇਸ ਤੋਂ ਇਲਾਵਾ ਪਟਿਆਲਾ ਸੂਟ, ਸ਼ਰਾਰਾ ਸੂਟ, ਪਲਾਜ਼ੋ ਸੂਟ ਅਤੇ ਸਟ੍ਰੇਟ ਕੱਟ ਕੁੜਤੀ ਵੀ ਡਿਮਾਂਡ ’ਚ ਹਨ। ਬਾਟਮ ’ਚ ਸਿਗਰੇਟ ਪੈਂਟ, ਅਫਗਾਨੀ ਸਲਵਾਰ, ਧੋਤੀ ਪੈਂਟ ਅਤੇ ਸ਼ਰਾਰਾ ਨੂੰ ਸਲੀਵਲੈੱਸ ਕੁੜਤੀ ਨਾਲ ਪੇਅਰ ਕੀਤਾ ਜਾ ਰਿਹਾ ਹੈ। ਵੈਸਟਰਨ ਟੱਚ ਚਾਹੁਣ ਵਾਲੀ ਮੁਟਿਆਰਾਂ ਸਲੀਵਲੈੱਸ ਲਾਂਗ ਕੁੜਤੀ ਨੂੰ ਡੈਨਿਮ ਜੀਨਜ਼ ਅਤੇ ਬੈਲਟ ਦੇ ਨਾਲ ਟੀਮਅੱਪ ਕਰ ਰਹੀਆਂ ਹਨ। ਇਸ ’ਚ ਸੂਟ ਦੀ ਨੈੱਕਲਾਈਨ ’ਤੇ ਖਾਸ ਫੋਕਸ ਰਹਿੰਦਾ ਹੈ। ਵੀ-ਨੈੱਕ ਅਤੇ ਸਵੀਟਹਾਰਟ ਨੈੱਕਲਾਈਨ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬੋਟ ਨੈੱਕ, ਸਕੇਅਰ ਨੈੱਕ ਅਤੇ ਹਾਲਟਰ ਨੈੱਕ ਵੀ ਟ੍ਰੈਂਡ ’ਚ ਹਨ।
ਬੈਕ ਡਿਜ਼ਾਈਨ ’ਚ ਡੀਪ ਬੈਕ ਦੇ ਨਾਲ ਡੋਰੀ, ਟਸਲ, ਲਟਕਣ ਅਤੇ ਕੱਟ-ਵਰਕ ਦੇਖਣ ਨੂੰ ਮਿਲ ਰਹੇ ਹਨ। ਕਈ ਸੂਟਾਂ ’ਚ ਫਰੰਟ ਅਤੇ ਬੈਕ ਦੋਵੇਂ ਪਾਸੇ ਐਂਬ੍ਰਾਇਡਰੀ ਦੇ ਕੇ ਲੁੱਕ ਨੂੰ ਰਿਚ ਬਣਾਇਆ ਗਿਆ ਹੈ। ਕੈਜ਼ੂਅਲ ਵੀਅਰ ’ਚ ਕਾਟਨ, ਮਲਮਲ ਅਤੇ ਰੇਯਾਨ ਦੇ ਫਲੋਰਲ ਪ੍ਰਿੰਟ, ਪੋਲਕਾ ਡਾਟ, ਸਟ੍ਰਾਈਪਸ ਅਤੇ ਜਿਓਮੈਟ੍ਰਿਕ ਪ੍ਰਿੰਟ ਵਾਲੇ ਸੂਟ ਪਹਿਲੀ ਪਸੰਦ ਹਨ। ਆਫਿਸ ਅਤੇ ਫਾਰਮਲ ਮੀਟਿੰਗ ਲਈ ਸਾਲਿਡ ਕਲਰ, ਪੇਸਟਲ ਸ਼ੇਡਸ ਅਤੇ ਲਾਈਟ ਐਂਬ੍ਰਾਇਡਰੀ ਵਾਲੇ ਸੂਟ ਚੁਣੇ ਜਾ ਰਹੇ ਹਨ। ਵਿਆਹ-ਫੰਕਸ਼ਨਾਂ ਲਈ ਚੰਦੇਰੀ ਸਿਲਕ, ਆਰਗੈਂਜ਼ਾ ਅਤੇ ਜਾਰਜੈੱਟ ’ਚ ਹੈਵੀ ਜਰਦੋਜ਼ੀ, ਥ੍ਰੈੱਡ ਵਰਕ ਅਤੇ ਸੀਕੁਐਂਸ ਵਰਕ ਵਾਲੇ ਸਲੀਵਲੈੱਸ ਅਨਾਰਕਲੀ ਅਤੇ ਸ਼ਰਾਰਾ ਸੂਟਾਂ ਦੀ ਡਿਮਾਂਡ ਹੈ।
ਦਿਨ ਦੇ ਫੰਕਸ਼ਨ ’ਚ ਸਲੀਵਲੈੱਸ ਸੂਟ ਦੇ ਨਾਲ ਮਿਨੀਮਲ ਜਿਊਲਰੀ ਜਿਵੇਂ ਆਕਸੀਡਾਈਜ਼ਡ ਝੁਮਕੇ, ਸਿੰਗਲ ਲਾਈਨ ਨੈੱਕਪੀਸ ਅਤੇ ਸਲੀਕ ਬ੍ਰੈਸਲੇਟ ਚੱਲ ਰਹੇ ਹਨ। ਰਾਤ ਦੀ ਪਾਰਟੀ ’ਚ ਚੋਕਰ ਸੈੱਟ, ਚਾਂਦਬਾਲੀ ਅਤੇ ਮਾਂਗ ਟਿੱਕਾ ਲੁੱਕ ਨੂੰ ਰਾਇਲ ਟੱਚ ਦੇ ਰਹੇ ਹਨ। ਫੁੱਟਵੀਅਰ ’ਚ ਕੋਲ੍ਹਾਪੁਰੀ ਚੱਪਲ, ਜੈਪਨੀਜ਼ ਹੀਲਜ਼ ਅਤੇ ਐਂਬੇਲਿਸ਼ਡ ਜੁੱਤੀਆਂ ਬੈਸਟ ਕੰਬੀਨੇਸ਼ਨ ਹਨ। ਕੁੱਲ ਮਿਲਾ ਕੇ ਗਰਮੀ ਦੇ ਮੌਸਮ ’ਚ ਸਲੀਵਲੈੱਸ ਸੂਟ ਕੰਫਰਟ ਅਤੇ ਫੈਸ਼ਨ ਦਾ ਪਰਫੈਕਟ ਕੰਬੀਨੇਸ਼ਨ ਬਣੇ ਹੋਏ ਹਨ।
ਸਟਾਈਲ ਅਤੇ ਕੰਫਰਟ ਦਾ ਪਰਫੈਕਟ ਕੰਬੀਨੇਸ਼ਨ ਬਣੀ ‘ਡੈਨਿਮ ਡਰੈੱਸ’
NEXT STORY