ਮੁੰਬਈ— ਸਾਲਸਾ ਇਕ ਮੈਕਸੀਕਨ ਸਟਾਈਲ ਦੀ ਸਾਸ ਹੈ, ਜੋ ਕਿ ਪੱਕੇ ਟਮਾਟਰ ਨਾਲ ਤਿਆਰ ਕੀਤੀ ਜਾਂਦੀ ਹੈ। ਉਂਝ ਤਾਂ ਟੋਮੈਟੋ ਸਾਲਸਾ ਤੁਹਾਨੂੰ ਬਜ਼ਾਰ ਚੋਂ ਵੀ ਮਿਲ ਜਾਵੇਗਾ। ਪਰ ਜੇਕਰ ਤੁਸੀਂ ਘਰ 'ਚ ਹੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਟੋਮੈਟੋ ਸਾਲਸਾ ਬਣਾਉਣ ਦੀ ਆਸਾਨ ਵਿਧੀ।
ਸਮੱਗਰੀ
- 4 ਪੱਕੇ ਟਮਾਟਰ (ਕੱਟੇ ਹੋਏ)
- 6-8 ਹਰੇ ਧਨੀਏ ਦੇ ਗੁੱਛੇ (ਬਾਰੀਕ ਕੱਟੇ ਹੋਏ)
- 1 ਪਿਆਜ਼
- 2 ਹਰੀਆਂ ਮਿਰਚਾਂ (ਬਾਰੀਕ ਕੱਟੀਆਂ ਹੋਈਆਂ)
- 1/2 ਨਿੰਬੂ
ਵਿਧੀ
1. ਸਭ ਤੋਂ ਪਹਿਲਾਂ ਪਿਆਜ਼ ਨੂੰ ਬਿਨਾਂ ਛਿੱਲੇ ਗੈਸ 'ਤੇ ਚੰਗੀ ਤਰ੍ਹਾਂ ਭੁੰਨ ਲਓ।
2. ਜਦੋਂ ਪਿਆਜ਼ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਫਿਰ ਬਾਰੀਕ ਕਰਕੇ ਕੱਟ ਲਓ।
3. ਹੁਣ ਇਕ ਕੋਲੀ 'ਚ ਪਿਆਜ਼, ਟਮਾਟਰ, ਹਰੀ ਮਿਰਚ ਅਤੇ ਨਿੰਬੂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
4. ਮਿਕਸ ਕਰਨ ਤੋਂ ਬਾਅਦ ਇਸ ਨੂੰ 10 ਮਿੰਟ ਦੇ ਲਈ ਫਰਿੱਜ 'ਚ ਰੱਖੋ।
5. ਫਰਿੱਜ ਤੋਂ ਬਾਹਰ ਕੱਢ ਕੇ ਇਸ ਨੂੰ ਟੌਰਟਿਲਾ ਚਿਪਸ ਦੇ ਨਾਲ ਪਰੋਸੋ।
ਦਵਾਈ ਖਾਣ ਤੋਂ ਪਹਿਲਾਂ ਧਿਆਨ 'ਚ ਰੱਖੋ ਇਹ ਗੱਲਾਂ
NEXT STORY