ਹੈਲਥ ਡੈਸਕ- ਭਾਰ ਘਟਾਉਣ ਲਈ ਕਾਫ਼ੀ ਮਿਹਤਨ ਕਰਨੀ ਪੈਂਦੀ ਹੈ। ਪਤਾ ਨਹੀਂ ਕਿੰਨੇ ਤਰ੍ਹਾਂ ਦੀ ਡਾਇਟ ਅਤੇ ਕਿੰਨਾ ਵਰਕਆਊਟ। ਇੰਨਾ ਸਭ ਕਰਨ ਦੇ ਬਾਅਦ ਵੀ ਭਾਰ ਘੱਟ ਹੋਣ ਦਾ ਨਾਮ ਹੀ ਨਹੀਂ ਲੈਂਦਾ ਅਤੇ ਉਦੋਂ ਯਾਦ ਆਉਂਦਾ ਹੈ ਬਚਪਨ ਅਤੇ ਅੱਲ੍ਹੜ ਉਮਰ ਦੇ ਦਿਨ, ਜਦ ਸ਼ਾਇਦ ਹੀ ਕੋਈ ਭਾਰ ਘੱਟ ਕਰਨ ਅਤੇ ਕੈਲੋਰੀ ਕਾਊਂਟ ਦੇ ਜਾਲ ’ਚ ਉਲਝਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਉਮਰ ਦੇ ਬਾਅਦ ਇੰਨੀ ਮਿਹਨਤ ਕਿਉਂ ਕਰਨੀ ਪੈਂਦੀ ਹੈ?
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਸਾਡਾ ਮੇਟਾਬੌਲਿਜ਼ਮ ਦਰ ਘੱਟ ਹੁੰਦੀ ਜਾਂਦੀ ਹੈ ਅਤੇ ਜੋ ਅਸੀਂ ਖਾਂਦੇ ਹਾਂ ਉਹ ਊਰਜਾ ’ਚ ਬਦਲਣ ਦੀ ਬਜਾਏ ਫੈਟ ਦੇ ਰੂਪ ’ਚ ਸਾਡੇ ਸਰੀਰ ’ਚ ਜਮ੍ਹਾ ਹੁੰਦਾ ਹੈ ਅਤੇ ਇਹ ਇਕ ਅਜਿਹਾ ਸੱਚ ਹੈ, ਜੋ ਜ਼ਿਆਦਾ ਇਨਸਾਨਾਂ ’ਤੇ ਲਾਗੂ ਹੁੰਦਾ ਹੈ। ਜ਼ਿਆਦਾਤਰ ਲੋਕ ਭਾਰ ਘਟ ਕਰਨ ਲਈ ਖਾਣੇ ’ਚ ਬਹੁਤ ਕੁਝ ਛੱਡਣ ਲੱਗਦੇ ਹਨ, ਜੋ ਸਿਹਤ ’ਤੇ ਨਾਕਾਰਾਤਮਕ ਪ੍ਰਭਾਵ ਪਾਉਂਦਾ ਹੈ।
ਅਸੀਂ ਸਿਹਤਮੰਦ ਵੀ ਬਣੇ ਰਹੀਏ ਅਤੇ ਭਾਰ ਵੀ ਕੰਟਰੋਲ ਰਹੇ, ਇਸ ਟੀਚੇ ਤੱਕ ਪਹੁੰਚਣ ਦੇ ਲਈ ਅਸੀਂ ਤੁਹਾਨੂੰ ਇਕ ਆਸਾਨ ਤਰੀਕਾ ਦੱਸ ਰਹੇ ਹਾਂ, ਉਹ ਹੈ ਸਹੀ ਖਾਣ-ਪੀਣ! ਹੈਰਾਨ ਹੋ ਗਏ? ਆਓ ਦੇਖਦੇ ਹਾਂ ਕਿ ਅਜਿਹਾ ਕਿਹੜਾ ਖਾਦ ਪਦਾਰਥ ਹੈ, ਜੋ ਤੁਹਾਨੂੰ ਸਿਹਤਮੰਦ ਰੱਖਣ ਦੇ ਨਾਲ ਭਾਰ ਨੂੰ ਵੀ ਘੱਟ ਕਰਨ ’ਚ ਵੀ ਤੁਹਾਡੀ ਮਦਦ ਕਰਦੇ ਹਨ।
ਇਹ ਵੀ ਪੜ੍ਹੋ : ਚਸ਼ਮਾ ਹਟਾਉਣਾ ਚਾਹੁੰਦੇ ਹੋ ਤਾਂ ਹਰ ਦਿਨ ਖਾਓ ਸੌਂਫ, ਜਾਣੋ ਖਾਣ ਦਾ ਸਹੀ ਤਰੀਕਾ
ਹਰੀ ਪੱਤੇਦਾਰ ਸਬਜ਼ੀਆਂ
ਆਇਰਨ ਤੁਹਾਡੇ ਸਰੀਰ ਦੇ ਸੰਤੁਲਨ ਨੂੰ ਬਣਾਏ ਰੱਖਣ ’ਚ ਇਕ ਜ਼ਰੂਰੀ ਤੱਤ ਹੈ। ਜ਼ਿੰਕ ਅਤੇ ਸੇਲੇਨੀਯਮ ਦੇ ਨਾਲ, ਇਹ ਥਾਇਰਾਇਡ ਗ੍ਰੰਥੀ ਨੂੰ ਸਿਹਤਮੰਦ ਰੱਖਣ ’ਚ ਸਹਾਇਕ ਹੁੰਦਾ ਹੈ। ਜੇਕਰ ਥਾਇਰਾਈਡ ਗ੍ਰੰਥੀ ਠੀਕ ਕੰਮ ਕਰਨਾ ਬੰਦ ਕਰ ਦਿੰਦੀ ਹੈ, ਤਾਂ ਹੌਲੀ ਗਤੀ ਨਾਲ ਭਾਰ ਘੱਟ ਕਰਨ ’ਚ ਸਮੱਸਿਆਵਾਂ ਆਉਣ ਲੱਗਦੀਆਂ ਹਨ। ਪੱਤੇਦਾਰ ਹਰੀਆਂ ਸਬਜ਼ੀਆਂ ਇਸ ਸਮੱਸਿਆ ਨੂੰ ਦੂਰ ਕਰਨ ’ਚ ਸਭ ਤੋਂ ਚੰਗਾ ਤਰੀਕਾ ਹੈ, ਕਿਉਂਕਿ ਉਹ ਤੁਹਾਡੇ ਆਇਰਨ ਦੇ ਪੱਧਰ ਨੂੰ ਕੰਟਰੋਲ ਰੱਖਦੀ ਹੈ। ਪਾਲਕ, ਕੇਲਾ, ਸਾਰੇ ਤਰ੍ਹਾਂ ਦੇ ਸਲਾਦ ਅਤੇ ਇੱਥੋਂ ਤੱਕ ਕਿ ਮੇਵੇ ਅਤੇ ਬੀਜ ਵੀ ਇਸ ਸਮੱਸਿਆ ਨਾਲ ਨਿਪਟਣ ’ਚ ਤੁਹਾਡੀ ਮਦਦ ਕਰਦੇ ਹਨ।
ਗ੍ਰੀਨ ਟੀ ਪੀਓ
ਇਹ ਭਾਰ ਘੱਟ ਕਰਨ ਦੇ ਸਭ ਤੋਂ ਚੰਗੇ ਅਤੇ ਅਸਰਦਾਰ ਤਰੀਕਿਆਂ ’ਚੋਂ ਇਕ ਹੈ। ਬਸ ਦਿਨ ’ਚ 3 ਵਾਰ ਕੱਪ ਗ੍ਰੀਨ ਟੀ ਪੀਓ! ਗ੍ਰੀਨ ਟੀ ’ਚ ਕੈਟੇਚਿਨ ਅਤੇ ਪਾਲੀਫੇਨਾਲ ਨਾਮੀ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ’ਚ ਹੁੰਦੇ ਹਨ, ਜੋ ਕੁਦਰਤੀ ਮੇਟਾਬੌਲਿਜ਼ਮ ਬੂਸਟਰ ਹੈ। ਆਸਾਨੀ ਨਾਲ ਬਣਨ ਵਾਲੇ ਇਸ ਡ੍ਰਿੰਕ ਨਾਲ ਤੁਸੀਂ ਇਕ ਦਿਨ ’ਚ ਸੌ ਜਾਂ ਉਸ ਤੋਂ ਜ਼ਿਆਦਾ ਕੈਲੋਰੀ ਬਰਨ ਕਰ ਸਕਦੇ ਹਨ। ਹਾਲਾਂਕਿ, ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਇਸ ਨੂੰ ਖਾਲੀ ਪੇਟ ਨਾ ਪੀਓ, ਇਸ ਨੂੰ ਖਾਣੇ ਤੋਂ 50-60 ਮਿੰਟ ਦੇ ਅੰਤਰਾਲ ’ਤੇ ਪੀਣਾ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਜੇਕਰ ਗ੍ਰੀਨ ਟੀ ਉਪਲਬਧ ਨਹੀਂ ਹੈ, ਤਾਂ ਕਮਰੇ ਦੇ ਤਾਪਮਾਨ ਵਾਲਾ ਜਾਂ ਗਰਮ ਪਾਣੀ ਪੀਓ। ਇਹ ਫੈਟ ਬਰਨ ਕਰਨ ’ਚ ਤੁਹਾਡੀ ਮਦਦ ਕਰਦਾ ਹੈ।, ਨਾਲ ਹੀ ਇਸ ਨਾਲ ਤੁਹਾਡਾ ਪੇਟ ਵੀ ਭਰਿਆ ਰਹਿੰਦਾ ਹੈ, ਜਿਸ ਨਾਲ ਤੁਸੀਂ ਬਾਹਰੀ ਨਾ ਖਾਣਪੀਣ ਤੋਂ ਵੀ ਬਚ ਜਾਂਦੇ ਹੋ।
ਸ਼ਕਰਕੰਦੀ
ਆਲੂ ਦੀ ਇਸ ਵੈਰਾਇਟੀ ਨੂੰ ਭਾਰ ਘੱਟ ਕਰਨ ਦੀ ਇੱਛਾ ਰੱਖਣ ਵਾਲਿਆਂ ਨੂੰ ਜ਼ਿਆਦਾ ਖਾਣਾ ਚਾਹੀਦਾ। ਇਹ ਨਾਰਮਲ ਆਲੂ ਦੀ ਤੁਲਨਾ ’ਚ ਕਈ ਗੁਣਾ ਜ਼ਿਆਦਾ ਸਿਹਤਮੰਦ ਹੈ। ਸਭ ਤੋਂ ਪਹਿਲੇ ਤਾਂ ਇਹ ਫੈਟ ਫ੍ਰੀ ਹੈ ਅਤੇ ਇਸ ’ਚ ਕੈਲੋਰੀਜ਼ ਅਤੇ ਸੋਡੀਅਮ ਦੀ ਮਾਤਰਾ ਵੀ ਕਾਫੀ ਘੱਟ ਹੁੰਦੀ ਹੈ। ਹਾਲਾਂਕਿ ਇਕ ਸਾਮਾਨ ਆਕਾਰ ਦੇ ਸ਼ਕਰਕੰਦੀ ’ਚ 27 ਗ੍ਰਾਮ ਕਾਰਬੋਹਾਈਡ੍ਰੇਟ ਹੁੰਦਾ ਹੈ ਅਤੇ ਸੋਧਕਰਤਾਵਾਂ ਨੇ ਪਾਇਆ ਹੈ ਕਿ ਇਹ ਐਡੀਪੋਨੇਕਟਿਨ ਨਾਮੀ ਹਾਰਮੋਨ ਦੇ ਪੱਧਰ ਨੂੰ ਵਧਾਉਂਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ ਅਤੇ ਮੈਟਾਬੋਲਿਕ ਦਰ ਨੂੰ ਵਧਾਉਂਦਾ ਹੈ।
Disclaimer: ਇਹ ਜਾਣਕਾਰੀ ਸਿਰਫ਼ ਆਮ ਜਨਰਲ ਜਾਣਕਾਰੀ ਲਈ ਹੈ। ਕਿਸੇ ਵੀ ਇਲਾਜ ਜਾਂ ਡਾਇਟ ਲਈ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Ayushman Scheme ਤਹਿਤ ਇੱਕ ਸਾਲ 'ਚ ਮਿਲੇਗਾ ਇੰਨੇ ਲੱਖ ਤੱਕ ਦਾ ਮੁਫ਼ਤ ਇਲਾਜ, ਜਾਣੋ ਕਿਵੇਂ
NEXT STORY