ਵੈੱਬ ਡੈਸਕ- ਦੇਸ਼ ਦੇ ਕਈ ਹਿੱਸਿਆਂ ’ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਅਤੇ ਭੋਜਨ ਮਿਲਦੇ ਹਨ, ਜਿਸ ਦਾ ਸਵਾਦ ਆਪਣੇ ਆਪ ’ਚ ਕਾਫੀ ਬਿਹਤਰ ਹੁੰਦਾ ਹੈ। ਜਦ ਗੱਲ ਗੁਜਰਾਤ ਦੀ ਹੁੰਦੀ ਹੈ, ਤਾਂ ਸਭ ਤੋਂ ਪਹਿਲੇ ਢੋਕਲੇ ਦਾ ਨਾਂ ਹੀ ਆਉਂਦਾ ਹੈ। ਅੱਜ ਦੇ ਸਮੇਂ ’ਚ ਢੋਕਲਾ ਸਿਰਫ਼ ਗੁਜਰਾਤ ’ਚ ਨਹੀਂ ਸਗੋਂ, ਪੂਰੇ ਦੇਸ਼ ’ਚ ਪਸੰਦ ਕੀਤਾ ਜਾਂਦਾ ਹੈ। ਤੁਸੀਂ ਇਸ ਨੂੰ ਘਰ ’ਚ ਵੀ ਆਸਾਨੀ ਨਾਲ ਤਿਆਰ ਕਰ ਸਕਦੇ ਹੋ।
ਮੁੱਖ ਸਮੱਗਰੀ
- 1. ਕਪ ਬੇਸਨ
- ਅੱਧਾ ਕੱਪ ਦਹੀ
- ਅੱਧਾ ਕਪ ਪਾਣੀ
- 1 ਚੌਥਾਈ ਛੋਟਾ ਚਮਚ ਹਲਦੀ
- 1 ਛੋਟਾ ਚਮਚ ਅਦਰਕ-ਹਰੀ ਮਿਰਚ ਦਾ ਪੇਸਟ
- ਸਵਾਦ ਅਨੁਸਾਰ ਲੂਣ
- ਤੜਕੇ ਲਈ ਸਮੱਗਰੀ
- 2 ਵੱਡੇ ਚਮਚ ਤੇਲ
- 1 ਛੋਟਾ ਚਮਚ ਰਾਈ
- 5 ਕੜੀ ਪੱਤੇ
- 3 ਹਰੀ ਮਿਰਚ
- 1 ਛੋਟਾ ਚਮਚ ਖੰਡ
- 1 ਵੱਡਾ ਚਮਚ ਨਿੰਬੂ ਰਸ
- ਹਰਾ ਧਨੀਆ
- ਕੱਦੂਕਸ ਕੀਤਾ ਹੋਇਆ ਨਾਰੀਅਲ
ਵਿਧੀ
ਗੁਜਰਾਤੀ ਸਟਾਈਲ ਢੋਕਲਾ ਬਣਾਉਣ ਲਈ ਤੁਸੀਂ ਸਭ ਤੋਂ ਪਹਿਲੇ ਇਕ ਕਟੋਰੇ ’ਚ ਬੇਸਨ, ਦਹੀਂ, ਪਾਣੀ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ। ਹੁਣ ਇਸ ’ਚ ਹਲਦੀ, ਅਦਰਕ-ਮਿਰਚ ਦਾ ਪੇਸਟ ਅਤੇ ਲੂਣ ਮਿਲਾਓ। ਇਸ ਨੂੰ ਕਰੀਬ 20 ਮਿੰਟ ਲਈ ਢੱਕ ਕੇ ਰੱਖ ਲਓ।
ਹੁਣ ਇਸ ਨੂੰ ਸਾਂਚੇ ’ਚ ਪਾਓ ਅਤੇ 20 ਮਿੰਟ ਤਕ ਸਟੀਮ ਕਰੋ। ਢੋਕਲਾ ਪੱਕ ਜਾਣ ’ਤੇ ਟੁਥਪਿਕ ਪਾ ਕੇ ਚੈੱਕ ਕਰੋ। ਜੇਕਰ ਉਹ ਸਾਫ਼ ਨਿਕਲੇ ਤਾਂ ਢੋਕਲਾ ਤਿਆਰ ਹੈ।
ਢੋਕਲੇ ’ਚ ਲਗਾਓ ਤੜਕਾ
ਢੋਕਲੇ ’ਚ ਤੜਕਾ ਲਗਾਉਣ ਲਈ ਇਕ ਪੈੱਨ ’ਚ ਤੇਲ ਗਰਮ ਕਰੋ ਅਤੇ ਉਸ ’ਚ ਰਾਈ, ਕੜੀ ਪੱਤਾ ਅਤੇ ਹਰੀ ਮਿਰਚ ਪਾਓ। ਫਿਰ ਪਾਣੀ, ਖੰਡ ਅਤੇ ਨਿੰਬੂ ਰਸ ਮਿਲਾਓ। ਹੁਣ ਇਸ ਨੂੰ ਢੋਕਲੇ ਦੇ ਉੱਪਰ ਪਾਓ।
ਤੁਸੀਂ ਇਸ ਦੇ ਉੱਪਰ ਹਰਾ ਧਨੀਆ ਜਾਂ ਫਿਰ ਕੱਦੂਕਸ ਨਾਰੀਅਲ ਨਾਲ ਇਸ ਨੂੰ ਗਾਰਨਿਸ਼ ਕਰ ਸਕਦੇ ਹੋ। ਇਸ ਆਸਾਨ ਵਿਧੀ ਨਾਲ ਤੁਸੀਂ ਆਪਣੇ ਘਰ ’ਚ ਢੋਕਲੇ ਨੂੰ ਆਸਾਨੀ ਨਾਲ ਤਿਆਰ ਕਰ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਹਤਮੰਦ ਡਾਇਟ: ਭਾਰ ਘਟਾਉਣ ਲਈ ਖਾਓ ਇਹ ਸੁਪਰਫੂਡਸ
NEXT STORY