ਨਵੀਂ ਦਿੱਲੀ— ਸਰੋਂ ਦਾ ਤੇਲ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ ਇਸ ਤੇਲ ਨਾਲ ਬਣਿਆ ਖਾਣਾ ਸਿਹਤ ਅਤੇ ਸੁਆਦ ਦੋਹਾਂ 'ਚ ਵਧੀਆ ਹੁੰਦਾ ਹੈ ਖਾਣੇ ਦੇ ਨਾਲ-ਨਾਲ ਸਰੋਂ ਦਾ ਤੇਲ ਵੀ ਕਾਫੀ ਫਾਇਦੇਮੰਦ ਹੁੰਦਾ ਹੈ ਇਸ 'ਚ ਮੋਜੂਦ ਐਂਟੀ ਫੰਗਲ ਅਤੇ ਐਂਟੀ-ਬੈਕਟੀਰੀਅਲ ਗੁਣ ਚਮੜੀ ਦੇ ਇੰਫੈਕਸ਼ਨ ਅਤੇ ਰੈਸ਼ਜ ਵਰਗੀਆਂ ਸਮੱਸਿਆਵਾਂ ਨਾਲ ਲੜਣ 'ਚ ਕਾਫੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਰੋਂ ਦੇ ਤੇਲ ਦਾ ਇਸਤੇਮਾਲ ਵਾਲਾਂ ਨੂੰ ਵੀ ਕਈ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ
1. ਸਨਸਕਰੀਨ
ਧੁੱਪ 'ਚ ਬਾਹਰ ਨਿਕਲਣ ਤੋਂ ਪਹਿਲਾਂ ਲੋਕ ਚਮੜੀ 'ਤੇ ਸਨਸਕਰੀਨ ਲੋਸ਼ਨ ਦਾ ਇਸਤੇਮਾਲ ਕਰਦੇ ਹਨ। ਇਸ ਦਾ ਬਜਾਏ ਸਰੋਂ ਦੇ ਤੇਲ ਨਾਲ ਵੀ ਚਮੜੀ ਨੂੰ ਧੁੱਪ ਤੋਂ ਬਚਾਇਆ ਜਾ ਸਕਦਾ ਹੈ। ਇਸ 'ਚ ਕਾਫੀ ਮਾਤਰਾ 'ਚ ਵਿਟਾਮਿਨ ਈ ਹੁੰਦਾ ਹੈ। ਜੋ ਕੁਦਰਤੀ ਰੁਪ ਨਾਲ ਚਮੜੀ ਨੂੰ ਸੁਰੱਖਿਆ ਦਿੰਦਾ ਹੈ। ਇਸ ਤੋਂ ਇਲਾਵਾ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸਰੋਂ ਦਾ ਤੇਲ ਲਗਾÎਉਣ ਨਾਲ ਚਮੜੀ ਨੂੰ ਨੁਕਸਾਨ ਹੋਣ ਤੋਂ ਬਚਾ ਰਹਿੰਦਾ ਹੈ। ਇਹ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਝੂਰੜੀਆਂ ਨੂੰ ਵੀ ਰੋਕਦਾ ਹੈ।
2. ਵਾਲਾਂ ਨੂੰ ਕਾਲਾ ਕਰੇ
ਤਣਾਅ ਦੀ ਵਜ੍ਹਾ ਨਾਲ ਅੱਜ-ਕਲ ਕਈ ਲੋਕਾਂ ਦੇ ਸਮੇਂ ਤੋਂ ਪਹਿਲਾਂ ਹੀ ਵਾਲ ਸਫੇਦ ਹੋ ਜਾਂਦੇ ਹਨ ਅਜਿਹੇ 'ਚ ਹਫਤੇ 'ਚ 1 ਵਾਰ ਸਰੋਂ ਦੇ ਤੇਲ ਨਾਲ ਸਕੈਲਪ ਨਾਲ ਮਸਾਜ਼ ਕਰੋ ਅਤੇ ਅੱਧੇ ਘੰਟੇ ਬਾਅਦ ਸ਼ੈਂਪੂ ਨਾਲ ਸਿਰ ਧੋ ਲਓ। ਇਸ ਨਾਲ ਵਾਲਾਂ ਦਾ ਸਫੇਦ ਹੋਣਾ ਘੱਟ ਹੋਵੇਗਾ ਅਤੇ ਵਾਲ ਚਮਕਦਾਰ ਵੀ ਬਣਾ ਰਹਿਣਗੇ।
3. ਗੋਰੀ ਰੰਗਤ
ਚਮੜੀ ਦੀ ਰੰਗਤ ਨੂੰ ਨਿਖਾਰਣ ਦੇ ਲਈ ਔਰਤਾਂ ਕਈ ਤਰ੍ਹਾਂ ਦੀ ਕਰੀਮਾਂ ਦਾ ਇਸਤੇਮਾਲ ਕਰਦੀਆਂ ਹਨ ਪਰ ਇਸ ਨਾਲ ਚਮੜੀ ਨੂੰ ਕਈ ਨੁਕਸਾਨ ਹੁੰਦੇ ਹਨ ਅਜਿਹੇ 'ਚ ਸਰੋਂ ਦਾ ਤੇਲ ਲਗਾਉਣ ਨਾਲ ਟੈਨਿੰਗ, ਡਾਰਕ ਸਰਕਲ ਵਰਗੀਆਂ ਸਮੱਸਿਆਵਾਂ ਦੂਰ ਹੋਣਗੀਆਂ। ਇਸ ਤੋਂ ਇਲਾਵਾ ਵੇਸਣ 'ਚ ਨਿੰਬੂ ਅਤੇ ਸਰੋਂ ਦਾ ਤੇਲ ਮਿਲਾਕੇ ਲਗਾਉਣ ਨਾਲ ਚਿਹਰੇ 'ਤੇ ਲਗਾ ਸਕਦੇ ਹੋ।
4. ਸਿਰਕੀ ਨੂੰ ਕਰੇ ਦੂਰ
ਸਰੋਂ ਦੇ ਤੇਲ 'ਚ ਮੋਜੂਦ ਐਂਟੀ-ਬੈਕਟੀਰੀਅਲ ਗੁਣ ਵਾਲਾਂ ਨੂੰ ਕਾਫੀ ਫਾਇਦਾ ਦਿੰਦੇ ਹਨ ਸਿਕਰੀ ਦੀ ਸਮੱਸਿਆ ਹੋਣ 'ਤੇ ਹਲਕੇ ਹੱਥਾਂ ਨਾਲ ਤੇਲ ਨਾਲ ਸਿਰ ਦੀ ਸਕੈਲਪ ਦੀ ਮਸਾਜ਼ ਕਰੋ। ਇਸ ਤੋਂ ਇਲਾਵਾ ਸਰੋਂ ਦੇ ਤੇਲ 'ਚ ਨਾਰੀਅਲ ਤੇਲ ਅਤੇ ਜੈਤੂਨ ਦਾ ਤੇਲ ਨੂੰ ਮਿਲਾ ਕੇ ਗਰਮ ਕਰੋ ਅਤੇ ਇਸ ਨਾਲ ਸਿਰ ਦੀ ਚੰਗੀ ਤਰ੍ਹਾਂ ਨਾਲ ਮਸਾਜ਼ ਕਰੋ। ਇਸ ਤੋਂ ਬਾਅਦ ਤੋਲਿਏ ਨਾਲ ਵਾਲਾਂ ਨੂੰ ਢੱਕ ਲਓ ਅਤੇ 10 ਮਿੰਟ ਦੇ ਬਾਅਦ ਪਾਣੀ ਨਾਲ ਧੋ ਲਓ। ਇਸ ਨਾਲ ਸਿਰ ਨੂੰ ਗਰਮੀ ਮਿਲੇਗੀ ਅਤੇ ਸਿਕਰੀ ਦੀ ਸਮੱਸਿਆ ਵੀ ਦੂਰ ਹੋਵੇਗੀ।
5. ਸੁੱਕੇ ਅਤੇ ਫੱਟੇ ਬੁਲ੍ਹ
ਬੁੱਲ੍ਹ ਸੁੱਕੇ ਜਾਣ 'ਤੇ ਫੱਟਣ ਲਗਦੇ ਹਨ ਅਤੇ ਕਾਫੀ ਦਰਦ ਹੁੰਦੀ ਹੈ ਅਜਿਹੇ 'ਚ ਰਾਤ ਨੂੰ ਸੋਣ ਤੋਂ ਪਹਿਲਾਂ ਧੁੰਨੀ 'ਤੇ ਸਰੋਂ ਦਾ ਤੇਲ ਲਗਾਓ ਜਿਸ ਨਾਲ ਫੱਟੇ ਬੁਲ੍ਹਾਂ ਤੋਂ ਛੁਟਕਾਰਾ ਮਿਲੇਗਾ।
ਸਿਹਤਮੰਦ ਰਹਿਣ ਲਈ ਇਸ ਤਰ੍ਹਾਂ ਕਰੋ ਕਸੂਰੀ ਮੇਥੀ ਦਾ ਇਸਤੇਮਾਲ
NEXT STORY