ਜੰਮੂ : ਮੁਟਿਆਰਾਂ ਅਤੇ ਔਰਤਾਂ ਨੂੰ ਕੈਜ਼ੂਅਲੀ ਸਿੰਪਲ ਡਰੈੱਸਾਂ ’ਚ ਵੇਖਿਆ ਜਾ ਸਕਦਾ ਹੈ ਪਰ ਖਾਸ ਮੌਕਿਆਂ ’ਤੇ ਉਹ ਡਿਜ਼ਾਈਨਰ ਡਰੈੱਸਾਂ ਹੀ ਪਹਿਨਣਾ ਪਸੰਦ ਕਰਦੀਆਂ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਵਿਆਹਾਂ, ਪਾਰਟੀਆਂ, ਜਨਮ-ਦਿਨ ਅਤੇ ਹੋਰ ਖਾਸ ਮੌਕਿਆਂ ’ਤੇ ਤਰ੍ਹਾਂ-ਤਰ੍ਹਾਂ ਦੀਆਂ ਡਿਜ਼ਾਈਨਰ ਡਰੈੱਸਾਂ ’ਚ ਦੇਖਿਆ ਜਾ ਸਕਦਾ ਹੈ।
ਇਨ੍ਹੀਂ ਦਿਨੀਂ ਡਿਜ਼ਾਈਨਰ ਡਰੈੱਸਾਂ ’ਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਡ੍ਰੈਪ ਡਰੈੱਸਾਂ ਪਸੰਦ ਆ ਰਹੀਆਂ ਹਨ। ਮੁਟਿਆਰਾਂ ਨੂੰ ਕਈ ਮੌਕਿਆਂ ’ਤੇ ਵੱਖ-ਵੱਖ ਕਿਸਮਾਂ ਦੀਆਂ ਡ੍ਰੈਪ ਡਰੈੱਸਾਂ ਵਿਚ ਦੇਖਿਆ ਜਾ ਸਕਦਾ ਹੈ। ਇਹ ਡਰੈੱਸਾਂ ਮੁਟਿਆਰਾਂ ਨੂੰ ਹਰ ਮੌਕੇ ’ਤੇ ਸਟਾਈਲਿਸ਼ ਅਤੇ ਆਕਰਸ਼ਕ ਬਣਾਉਂਦੀਆਂ ਹਨ। ਇਹ ਦੇਖਣ ਵਿਚ ਬਹੁਤ ਸੁੰਦਰ ਹਨ ਅਤੇ ਮੁਟਿਆਰਾਂ ਨੂੰ ਭੀੜ ਤੋਂ ਵੱਖਰਾ ਬਣਾਉਂਦੀਆਂ ਹਨ।
ਡ੍ਰੈਪ ਡਰੈੱਸ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਇੰਡੀਅਨ ਦੇ ਨਾਲ-ਨਾਲ ਵੈਸਟਰਨ ਡਰੈੱਸਾਂ ਵੀ ਉਪਲੱਬਧ ਹਨ। ਮੁਟਿਆਰਾਂ ਨੂੰ ਇੰਡੀਅਨ ਡਰੈੱਸਾਂ ’ਚ ਵੱਖ-ਵੱਖ ਕਿਸਮਾਂ ਦੀਆਂ ਸਾੜ੍ਹੀਆਂ, ਲਹਿੰਗਾ ਚੋਲੀ ਅਤੇ ਵੈਸਟਰਨ ਡਰੈੱਸ ਾਂ ’ਚ ਪਾਰਟੀ ਵੇਅਰ ਡਰੈੱਸ, ਗਾਊਨ, ਟਾਪ, ਸ਼ਾਰਟ ਡਰੈੱਸ ਅਤੇ ਹੋਰ ਡਰੈੱਸਾਂ ’ਚ ਦੇਖਿਆ ਜਾ ਸਕਦਾ ਹੈ।
ਡ੍ਰੈਪਿੰਗ ਡਿਜ਼ਾਈਨ ਦੀਆਂ ਸਾੜ੍ਹੀਆਂ ਅਤੇ ਲਹਿੰਗਾ ਚੋਲੀ ਮੁਟਿਆਰਾਂ ਨੂੰ ਬਹੁਤ ਹੀ ਟ੍ਰੈਂਡੀ ਅਤੇ ਸਟਾਈਲਿਸ਼ ਲੁਕ ਦਿੰਦੀਆਂ ਹਨ। ਅੱਜਕਲ ਡ੍ਰੈਪ ਡਿਜ਼ਾਈਨ ਦੇ ਗਾਊਨ ਵੀ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੇ ਹਨ। ਜ਼ਿਆਦਾਤਰ ਮੁਟਿਆਰਾਂ ਨੂੰ ਮੰਗਣੀ, ਮਹਿੰਦੀ, ਰਿਸੈਪਸ਼ਨ, ਜਨਮ-ਦਿਨ ਆਦਿ ਵਿਚ ਡ੍ਰੈਪਿੰਗ ਡਿਜ਼ਾਈਨ ਦੇ ਗਾਊਨ ਵਿਚ ਦੇਖਿਆ ਜਾ ਸਕਦਾ ਹੈ। ਇਹ ਉਨ੍ਹਾਂ ਨੂੰ ਪ੍ਰਿੰਸਿਜ਼ ਵਾਲਾ ਲੁਕ ਦਿੰਦੇ ਹਨ।
ਡ੍ਰੈਪ ਡਰੈੱਸਾਂ ਵਿਚ ਕਈ ਤਰ੍ਹਾਂ ਦੇ ਫੈਬਰਿਕ ਵਰਤੇ ਜਾਂਦੇ ਹਨ, ਜਿਨ੍ਹਾਂ ’ਚ ਫਲੋਇੰਗ ਫੈਬਰਿਕ ਇਕ ਮਸ਼ਹੂਰ ਬਦਲ ਹੈ, ਜੋ ਡ੍ਰੈਪਿੰਗ ਡਿਜ਼ਾਈਨ ਲਈ ਢੁੱਕਵਾਂ ਹੈ। ਹਲਕਾ ਫੈਬਰਿਕ ਇਕ ਹੋਰ ਬਦਲ ਹੈ, ਜਿਸ ਵਿਚ ਡ੍ਰੈਪਿੰਗ ਡਿਜ਼ਾਈਨ ਸਾਹਮਣੇ ਆਉਂਦਾ ਹੈ। ਇਨ੍ਹਾਂ ਫੈਬਰਿਕਾਂ ਤੋਂ ਬਣੀਆਂ ਡ੍ਰੈਪ ਡਰੈੱਸਾਂ ਮੁਟਿਆਰਾਂ ਨੂੰ ਆਰਾਮਦਾਇਕ ਮਹਿਸੂਸ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੁੰਦਰਤਾ ਨੂੰ ਵੀ ਵਧਾਉਂਦੀਆਂ ਹਨ।
ਡ੍ਰੈਪਿੰਗ ਡਰੈੱਸਾਂ ਮੁਟਿਆਰਾਂ ਨੂੰ ਇਕ ਫੈਸ਼ਨੇਬਲ ਲੁਕ ਦਿੰਦੀਆਂ ਹਨ, ਜੋ ਉਨ੍ਹਾਂ ਦੀ ਸੁੰਦਰਤਾ ਅਤੇ ਸ਼ਖਸੀਅਤ ਨੂੰ ਉਜਾਗਰ ਕਰਦੀਆਂ ਹਨ। ਡਰੈੱਸ ਦੇ ਨਾਲ ਮੁਟਿਆਰਾਂ ਓਕੇਸ਼ਨ ਅਤੇ ਆਪਣੀ ਪਸੰਦ ਦੇ ਅਨੁਸਾਰ ਤਰ੍ਹਾਂ-ਤਰ੍ਹਾਂ ਦੀਆਂ ਫੁੱਟਵੀਅਰਜ਼ ਨੂੰ ਪਹਿਨ ਰਹੀਆਂ ਹਨ। ਜ਼ਿਆਦਾਤਰ ਮੁਟਿਆਰਾਂ ਇਨ੍ਹਾਂ ਨਾਲ ਹਾਈ ਹੀਲਜ਼ ਨੂੰ ਪਹਿਨਣਾ ਪਸੰਦ ਕਰਦੀਆਂ ਹਨ।
ਇਸ ਬਦਲਦੇ ਮੌਸਮ 'ਚ ਬੱਚਿਆਂ ਦੀ ਸਿਹਤ ਦਾ ਰੱਖੋ ਧਿਆਨ, ਅਪਣਾਓ ਇਹ ਜ਼ਰੂਰੀ ਟਿਪਸ
NEXT STORY