ਮੁੰਬਈ- ਮੁਟਿਆਰਾਂ ਦੀ ਲੁਕ ਵਿਚ ਡ੍ਰੈਸਿਜ਼, ਜਿਊਲਰੀ, ਹੇਅਰ ਸਟਾਈਲ ਦੇ ਨਾਲ-ਨਾਲ ਫੁਟਵੀਅਰ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਫੁਟਵੀਅਰ ਵਿਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਫੁਟਵੀਅਰ ਜਿਵੇਂ ਹੀਲਸ, ਸੈਂਡਲ, ਜੁੱਤੀ, ਬੈਲੀ ਅਤੇ ਸ਼ੂਜ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਸ਼ੂਜ ਇਕ ਅਜਿਹਾ ਫੁਟਵੀਅਰ ਹੈ ਜੋ ਮੁਟਿਆਰਾਂ ਨੂੰ ਬਹੁਤ ਕੰਫਰਟੇਬਲ ਫੀਲ ਕਰਵਾਉਂਦਾ ਹੈ। ਅੱਜਕੱਲ ਸਨੀਕਰ ਸ਼ੂਜ ਬਹੁਤ ਟਰੈਂਡ ਵਿਚ ਹਨ।
ਸਨੀਕਰ ਸ਼ੂਜ ਕਈ ਦੇ ਹੁੰਦੇ ਹਨ। ਉਦਾਹਰਣ ਵਜੋਂ, ਕੈਨਵਸ ਸਨੀਕਰ ਬਹੁਤ ਸੁੰਦਰ ਦਿਖਾਈ ਦਿੰਦੇ ਹਨ ਅਤੇ ਵੱਖ-ਵੱਖ ਰੰਗਾਂ ਅਤੇ ਡਿਜ਼ਾਈਨਾਂ ਵਿਚ ਆਉਂਦੇ ਹਨ। ਚਮੜੇ ਦੇ ਸਨੀਕਰ ਇਕ ਸਟਾਈਲਿਸ਼ ਅਤੇ ਆਕਰਸ਼ਕ ਬਦਲ ਹਨ, ਜਿਨ੍ਹਾਂ ਨੂੰ ਕਈ ਮੌਕਿਆਂ ’ਤੇ ਪਹਿਨਿਆ ਜਾ ਸਕਦਾ ਹੈ। ਸਨੀਕਰ ਸ਼ੂਜ ਮਾਡਰਨ ਡਿਜ਼ਾਈਨ ਵਿਚ ਵੀ ਆਉਂਦੇ ਹਨ ਜਿਸ ਵਿਚ ਹਾਈ-ਟਾਪ ਸਨੀਕਰ ਅਤੇ ਲੋਅ ਟਾਪ ਸਨੀਕਰ ਇਕ ਆਧੁਨਿਕ ਅਤੇ ਟਰੈਂਡੀ ਬਦਲ ਹੈ। ਸਪੋਰਟਸ ਸਨੀਕਰ ਇਕ ਵਿਸ਼ੇਸ਼ ਡਿਜ਼ਾਈਨ ਨਾਲ ਆਉਂਦੇ ਹਨ ਜੋ ਸਪੋਰਟਸ ਗਤੀਵਿਧੀਆਂ ਲਈ ਬਿਹਤਰ ਰਹਿੰਦੇ ਹਨ। ਫੈਸ਼ਨ ਸਨੀਕਰ ਇਕ ਸਟਾਈਲਿਸ਼ ਅਤੇ ਆਕਰਸ਼ਕ ਬਦਲ ਹੈ।
ਸਨੀਕਰ ਸ਼ੂਜ ਵੱਖ-ਵੱਖ ਰੰਗਾਂ ਵਿਚ ਆਉਂਦੇ ਹਨ ਜੋ ਉਨ੍ਹਾਂ ਦੀ ਸੁੰਦਰਤਾ ਅਤੇ ਆਕਰਸ਼ਨ ਨੂੰ ਵਧਾਉਂਦੇ ਹਨ। ਇਨ੍ਹਾਂ ਵਿਚ ਬਲੈਕ ਅਤੇ ਵ੍ਹਾਈਟ ਰੰਗ ਦੇ ਸਨੀਕਰ ਸ਼ੂਜ ਵੀ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ। ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਬ੍ਰਾਈਟ ਰੰਗ ਦੇ ਸਨੀਕਰ ਸ਼ੂਜ ਬਹੁਤ ਪਸੰਦ ਆ ਰਹੇ ਹਨ। ਇਨ੍ਹਾਂ ਵਿਚ ਉਨ੍ਹਾਂ ਨੂੰ ਰੈੱਡ ਅਤੇ ਬਲਿਊ ਆਦਿ ਸ਼ੂਜ ਪਹਿਨੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਕੁਲ ਲੁਕ ਦਿੰਦੇ ਹਨ।
ਕੁਝ ਮੁਟਿਆਰਾਂ ਨੂੰ ਪੇਸਟਲ ਪਿੰਕ ਰੰਗ ਦੇ ਸ਼ੂਜ ਵੀ ਪਸੰਦ ਆ ਰਹੇ ਹਨ। ਕੁਝ ਮੁਟਿਆਰਾਂ ਨੂੰ ਨਿਊਟਰਲ ਰੰਗ ਦੇ ਬੇਜ, ਗ੍ਰੇ ਆਦਿ ਰੰਗ ਦੇ ਸਨੀਕਰ ਵੀ ਪਹਿਨੇ ਦੇਖਿਆ ਜਾ ਸਕਦਾ ਹੈ। ਸਨੀਕਰ ਸ਼ੂਜ ਮੁਟਿਆਰਾਂ ਨੂੰ ਭੀੜ ਵਿਚ ਵੱਖਰੀ ਅਤੇ ਸਟਾਈਲਿਸ਼ ਦਿਖਣ ਵਿਚ ਮਦਦ ਕਰਦੇ ਹਨ। ਇਹ ਮੁਟਿਆਰਾਂ ਨੂੰ ਕਾਂਫੀਡੈਂਸ ਲੁਕ ਦਿੰਦੇ ਹਨ। ਮੁਟਿਆਰਾਂ ਜੀਨਸ ਅਤੇ ਟੀ-ਸ਼ਰਟ ਦੇ ਨਾਲ ਸਨੀਕਰ ਸ਼ੂਜ ਪਹਿਨਣਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਕੈਜੂਅਲ ਲੁਕ ਦਿੰਦੇ ਹਨ।
ਇਹ ਸ਼ੂਜ ਲੈਗਿੰਗਸ ਅਤੇ ਟਾਪ ਨਾਲ ਵੀ ਜਚਦੇ ਹਨ। ਸਪੋਰਟਸ ਡਰੈੱਸ ਜਿਵੇਂ ਟਰੈਕ ਸੂਟ ਨਾਲ ਸਨੀਕਰ ਸ਼ੂਜ ਕਈ ਮੁਟਿਆਰਾਂ ਨੂੰ ਪਹਿਨੇ ਦੇਖਿਆ ਜਾ ਸਕਦਾ ਹੈ। ਕੁਝ ਮੁਟਿਆਰਾਂ ਇਨ੍ਹਾਂ ਸ਼ੂਜ ਨੂੰ ਫੈਸ਼ਨੇਬਲ ਡ੍ਰੈਸਿਜ਼ ਨਾਲ ਵੀ ਸਟਾਈਲ ਕਰਦੀਆਂ ਹਨ ਜੋ ਉਨ੍ਹਾਂ ਨੂੰ ਅਟ੍ਰੈਕਟਿਵ ਲੁਕ ਦਿੰਦੇ ਹਨ ਤਾਂ ਕੁਝ ਸਕਰਟ ਅਤੇ ਟਾਪ ਨਾਲ ਇਨ੍ਹਾਂ ਨੂੰ ਕੈਰੀ ਕਰਦੀਆਂ ਹਨ। ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣ ਲਈ ਹੋਰ ਅਸੈਸਰੀਜ਼ ਜਿਵੇਂ ਸਨਗਲਾਸੇਜ਼, ਵਾਚ, ਈਅਰਰਿੰਗਸ ਆਦਿ ਨੂੰ ਸਟਾਈਲ ਕਰਦੀਆਂ ਹਨ।
ਧੁੱਪ ਨਹੀਂ ਬਲਕਿ ਇਸ Vitamin ਦੀ ਕਮੀ ਨਾਲ ਚਿਹਰਾ ਪੈ ਜਾਂਦੈ ਕਾਲਾ! ਇੰਝ ਰੱਖੋਂ ਧਿਆਨ
NEXT STORY