ਮੁੰਬਈ— ਇਕ ਪਾਸੇ ਜਿੱਥੇ ਔਰਤਾਂ ਆਪਣੇ ਨਹੁੰਆਂ ਨੂੰ ਖੂਬਸੂਰਤ ਬਣਾਉਣ ਲਈ ਕਈ ਤਰੀਕੇ ਅਪਣਾਉਂਦੀਆਂ ਹਨ। ਉੱਥੇ ਹੀ ਕਈ ਔਰਤਾਂ ਨੂੰ ਨਹੁੰ ਚਬਾਉਣ ਦੀ ਆਦਤ ਹੁੰਦੀ ਹੈ। ਉਹ ਅਕਸਰ ਕੁੱਝ ਸੋਚਦੇ ਹੋਏ ਜਾਂ ਕੱਲੇ ਬੈਠ ਕੇ ਨਹੁੰ ਚਬਾਉਂਦੇ ਰਹਿੰਦੇ ਹਨ ਪਰ ਇਸ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਨਹੁੰ ਚਬਾਉਣ ਨਾਲ ਹੋਣ ਵਾਲੀਆਂ ਪਰੇਸ਼ਾਨੀਆਂ ਬਾਰੇ।
1. ਇਨਫੈਕਸ਼ਨ
ਨਹੁੰ ਚਬਾਉਣ ਨਾਲ ਮੂੰਹ 'ਚ ਬੈਕਟੀਰੀਆ ਚਲੇ ਜਾਂਦੇ ਹਨ ਜੋ ਸਰੀਰ 'ਚ ਕੇ ਇਨਫੈਕਸ਼ਨ ਪੈਦਾ ਕਰਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ।
2. ਦੰਦ
ਜਿਨ੍ਹਾਂ ਲੋਕਾਂ ਨੂੰ ਨਹੁੰ ਚਬਾਉਣ ਦੀ ਆਦਤ ਹੁੰਦੀ ਹੈ, ਉਨ੍ਹਾਂ ਦੇ ਦੰਦ ਘਿਸ ਜਾਂਦੇ ਹਨ ਅਤੇ ਕਮਜ਼ੋਰ ਹੋ ਜਾਂਦੇ ਹਨ। ਅਜਿਹੀ ਹਾਲਤ 'ਚ ਦੰਦਾਂ 'ਚ ਦਰਦ ਹੋਣ ਲੱਗਦਾ ਹੈ ਅਤੇ ਜਲਦੀ ਟੁੱਟ ਜਾਂਦੇ ਹਨ।
3. ਪੇਟ 'ਚ ਦਰਦ
ਔਰਤਾਂ ਦੇ ਨਹੁੰਆਂ 'ਤੇ ਅਕਸਰ ਨੇਲ ਪਾਲਿਸ਼ ਲੱਗੀ ਹੁੰਦੀ ਹੈ ਤਾਂ ਅਜਿਹੀ ਹਾਲਤ 'ਚ ਨਹੁੰ ਚਬਾਉਣ ਨਾਲ ਪੇਟ 'ਚ ਨੇਲ ਪਾਲਿਸ਼ ਚਲੀ ਜਾਂਦੀ ਹੈ, ਜਿਸ ਨਾਲ ਗੰਭੀਰ ਬੀਮਾਰੀਆਂ ਲੱਗ ਜਾਂਦੀਆਂ ਹਨ।
ਇਸ ਆਦਤ ਨੂੰ ਛੱਡਣ ਦਾ ਤਰੀਕਾ
- ਨਹੁੰ ਚਬਾਉਣ ਦੀ ਆਦਤ ਛੱਡਣ ਲਈ ਚੁਇੰਗਮ ਖਾਣੀ ਚਾਹੀਦੀ ਹੈ।
- ਜਿਨ੍ਹਾਂ ਔਰਤਾਂ ਨੂੰ ਇਹ ਆਦਤ ਹੁੰਦੀ ਹੈ, ਉਨ੍ਹਾਂ ਨੂੰ ਪਾਰਲਰ 'ਚ ਜਾ ਕੇ ਮਹਿੰਗੇ ਮੈਨੀਕਿਓਰ ਕਰਵਾਉਣਾ ਚਾਹੀਦਾ ਹੈ। ਹੱਥ ਖਰਾਬ ਹੋਣ ਦੇ ਡਰ ਨਾਲ ਉਹ ਨਹੁੰ ਨਹੀਂ ਚਬਾਉਣਗੀਆਂ।
- ਖੁੱਦ ਨੂੰ ਕਿਸੇ ਕੰਮ 'ਚ ਰੁੱਝੇ ਹੋਏ ਰੱਖੋ। ਇਸ ਨਾਲ ਨਹੁੰ ਚਬਾਉਣ ਦਾ ਧਿਆਨ ਨਹੀਂ ਆਵੇਗਾ। ਇਸ ਨਾਲ ਹੋਲੀ-ਹੋਲੀ ਆਦਤ ਘੱਟ ਜਾਵੇਗੀ।
ਘਬਰਾਹਟ ਦੂਰ ਕਰਨ ਲਈ ਅਜਮਾਓ ਇਹ ਤਰੀਕੇ
NEXT STORY