ਨਵੀਂ ਦਿੱਲੀ— ਜਿਮੀਕੰਦ ਦਾ ਵਿਵਰਣ ਆਯੁਰਵੇਦ 'ਚ ਮਿਲਦਾ ਹੈ। ਇਹ ਇਕ ਤਰ੍ਹਾਂ ਦੀ ਧਰਤੀ ਦੇ ਅੰਦਰ ਉੱਗਣ ਵਾਲੀ ਸਬਜੀ ਹੈ। ਭਾਰਤ ਦੀਆਂ ਵੱਖ-ਵੱਖ ਥਾਵਾਂ 'ਤੇ ਇਸ ਨੂੰ ਵੱਖ-ਵੱਖ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਜਿਮੀਕੰਦ ਇਕ ਸਬਜੀ ਹੀ ਨਹੀਂ ਬਲਕਿ ਇਕ ਬਹੁਮੁੱਲੀ ਜੜ੍ਹੀ-ਬੂਟੀ ਮੰਨੀ ਗਈ ਹੈ।
ਜਿਮੀਕੰਦ ਦੀਆਂ ਜੜ੍ਹਾਂ ਦੀ ਵਰਤੋਂ ਦਵਾਈ ਵਜੋਂ ਕੀਤੀ ਜਾਂਦੀ ਹੈ। ਪੇਟ ਦੀਆਂ ਬੀਮਾਰੀਆਂ 'ਚ ਇਸ ਦੀ ਵਰਤੋਂ ਕਰਨਾ ਚੰਗਾ ਹੁੰਦਾ ਹੈ। ਇਸ ਦੀ ਵਰਤੋਂ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਧਿਆਨ ਸ਼ਕਤੀ ਵੀ ਤੇਜ਼ ਹੁੰਦੀ ਹੈ। ਇਸ ਨੂੰ ਖਾਣ ਨਾਲ ਅਲਜਾਈਮਰ ਰੋਗ ਦੀ ਸੰਭਾਵਨਾ ਨਾ ਦੇ ਬਰਾਬਰ ਹੋ ਜਾਂਦੀ ਹੈ।
ਜਿਮੀਕੰਦ 'ਚ ਫਾਈਬਰ, ਵਿਟਾਮਿਨ ਸੀ, ਬੀ-6, ਬੀ-1, ਫਾਲਿਕ ਐਸਿਡ ਦੇ ਇਲਾਵਾ ਪੋਟਾਸ਼ੀਅਮ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਪਾਇਆ ਜਾਂਦਾ ਹੈ।
ਇਸ 'ਚ ਮੌਜੂਦ ਐਂਟੀ ਆਕਸੀਡੈਂਟ ਵਿਟਾਮਿਨ ਸੀ ਅਤੇ ਬੀਟਾ ਕੈਰੋਟੀਨ ਕੈਂਸਰ ਦਾ ਕਾਰਨ ਬਨਣ ਵਾਲੇ ਫ੍ਰੀ-ਰੈਡੀਕਲਸ ਨਾਲ ਲੜਦੇ ਹਨ ਅਤੇ ਗਠੀਆ, ਅਸਥਮਾ ਰੋਗ ਨੂੰ ਜੜ੍ਹ ਤੋਂ ਮਿਟਾ ਦਿੰਦੇ ਹਨ। ਜਿਨ੍ਹਾਂ ਲੋਕਾਂ ਨੂੰ ਚਮੜੀ ਰੋਗ ਹੈ ਉਨ੍ਹਾਂ ਨੂੰ ਅਤੇ ਗਰਭਵਤੀ ਔਰਤਾਂ ਨੂੰ ਜਿਮੀਕੰਦ ਨਹੀਂ ਖਾਣਾ ਚਾਹੀਦਾ।
ਤੁਹਾਡੇ ਪਿਛਲੇ ਜਨਮ ਬਾਰੇ ਦੱਸਦੀ ਹੈ, ਤੁਹਾਡੀ ਵਰਤਮਾਨ ਰਾਸ਼ੀ
NEXT STORY