ਨਵੀਂ ਦਿੱਲੀ— ਉਂਝ ਤਾਂ ਤੁਹਾਡੀ ਰਾਸ਼ੀ ਦੋ, ਤਿੰਨ ਜਾਂ ਚਾਰ ਅੱਖਰਾਂ ਦੀ ਹੁੰਦੀ ਹੈ ਪਰ ਇਹ ਆਪਣੇ ਅੰਦਰ ਤੁਹਾਡੇ ਬਾਰੇ 'ਚ ਬਹੁਤ ਕੁਝ ਦੱਸਦੀ ਹੈ। ਤੁਹਾਡੀ ਰਾਸ਼ੀ ਤੁਹਾਡੀ ਸ਼ਖਸੀਅਤ ਨਾਲ ਸੰਬੰਧਿਤ ਕਈ ਗੱਲਾਂ ਦੱਸਦੀ ਹੈ। ਤੁਹਾਡੇ ਭਵਿੱਖ ਸੰਬੰਧੀ ਵੀ ਕਈ ਰਾਜ਼ ਦੱਸਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰਾਸ਼ੀ ਨਾਲ ਤੁਸੀਂ ਆਪਣੇ ਪਿਛਲੇ ਜਨਮ ਬਾਰੇ ਕਿਹੜੀਆਂ ਗੱਲਾਂ ਜਾਣ ਸਕਦੇ ਹੋ।
1. ਮੇਖ ਰਾਸ਼ੀ-ਚੰਗੇ ਲੀਡਰ
ਇਸ ਰਾਸ਼ੀ ਵਾਲੇ ਵਿਅਕਤੀ ਆਪਣੇ ਪਿਛਲੇ ਜਨਮ 'ਚ ਬਹੁਤ ਤਾਕਤਵਰ ਲੀਡਰ ਸਨ। ਉਨ੍ਹਾਂ ਨੇ ਕਿਸੇ ਸੈਨਾ ਦੀ ਅਗਵਾਈ ਕੀਤੀ ਸੀ ਅਤੇ ਕਈ ਦੇਸ਼ਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ।
2. ਬ੍ਰਿਖ ਰਾਸ਼ੀ-ਟੀਮ ਖਿਡਾਰੀ
ਇਸ ਰਾਸ਼ੀ ਵਾਲੇ ਵਿਅਕਤੀ ਪਿਛਲੇ ਜਨਮ 'ਚ ਬਿਹਤਰੀਨ ਟੀਮ ਖਿਡਾਰੀ ਸਨ। ਇਨ੍ਹਾਂ ਨੇ ਕਈ ਵਰਲਡ ਰਿਕਾਰਡ ਆਪਣੇ ਨਾਂ ਕੀਤੇ ਹੋਣਗੇ।
3. ਮਿਥੁਨ ਰਾਸ਼ੀ-ਜੌੜੇ
ਇਸ ਰਾਸ਼ੀ ਬਾਰੇ ਪੜ੍ਹ ਕੇ ਤੁਹਾਨੂੰ ਮਜ਼ਾ ਆ ਜਾਵੇਗਾ। ਅਸਲ 'ਚ ਇਹ ਜੌੜੇ ਹੋਇਆ ਕਰਦੇ ਸਨ। ਇਸ ਰਾਸ਼ੀ ਵਾਲੇ ਵਿਅਕਤੀ ਚੀਜ਼ਾਂ ਨੂੰ ਤਰਜੀਹ ਦੇਣ ਅਤੇ ਸਹੀ ਸਮੇਂ 'ਤੇ ਕੰਮ ਕਰਨਾ ਜਾਣਦੇ ਹਨ।
4. ਕਰਕ ਰਾਸ਼ੀ-ਦਵਾਈ ਖੇਤਰ 'ਚ
ਕਰਕ ਰਾਸ਼ੀ ਵਾਲੇ ਵਿਅਕਤੀ ਦੂਜਿਆਂ ਦੀ ਦੇਖਭਾਲ ਕਰਨ ਵਾਲੇ ਹੁੰਦੇ ਸਨ। ਇਹ ਦਵਾਈ ਖੇਤਰ 'ਚ ਕੰਮ ਕਰਨ ਵਾਲੇ ਵੀ ਹੋ ਸਕਦੇ ਸਨ।
5. ਸਿੰਘ ਰਾਸ਼ੀ- ਵਿਲੱਖਣ ਯੋਗਤਾ
ਇਸ ਰਾਸ਼ੀ ਵਾਲੇ ਵਿਅਕਤੀ ਸੱਚੇ ਲੀਡਰ ਹੋਇਆ ਕਰਦੇ ਸਨ। ਇਕ ਅਜਿਹੇ ਲੀਡਰ ਜਿਸ ਨੂੰ ਸਾਰੇ ਫੋਲੋ ਕਰਨਾ ਚਾਹੁੰਦੇ ਸਨ।
6. ਕੰਨਿਆ ਰਾਸ਼ੀ-ਦੁਨੀਆ ਬਦਲਣ ਵਾਲੇ
ਕੰਨਿਆ ਰਾਸ਼ੀ ਵਾਲੇ ਡਿਟੇਲਸ 'ਤੇ ਬਹੁਤ ਜ਼ਿਆਦਾ ਧਿਆਨ ਦਿੰਦੇ ਸਨ। ਹੋ ਸਕਦਾ ਹੈ ਕਿ ਇਹ ਪਿਛਲੇ ਜਨਮ 'ਚ ਕੋਈ ਮਹਾਨ ਮੈਥੇਮੈਟਿਕਸ ਰਹੇ ਹੋਣਗੇ।
7. ਤੁਲਾ ਰਾਸ਼ੀ- ਕਵੀ
ਤੁਲਾ ਰਾਸ਼ੀ ਵਾਲੇ ਸ਼ਬਦਾਂ ਨਾਲ ਚੰਗੀ ਤਰ੍ਹਾਂ ਖੇਡਦੇ ਸਨ। ਅਕਸਰ ਇਹ ਵਿਚੋਲੇ ਦਾ ਕੰਮ ਕਰਦੇ ਸਨ। ਹੋ ਸਕਦਾ ਹੈ ਕਿ ਇਹ ਮਸ਼ਹੂਰ ਕਵੀ ਜਾਂ ਲੇਖਕ ਹੋਇਆ ਕਰਦੇ ਸਨ।
8. ਬ੍ਰਿਸ਼ਚਕ
ਇਹ ਲੋਕ ਬਹੁਤ ਸੰਜਮੀ ਅਤੇ ਦ੍ਰਿੜ ਹੋਇਆ ਕਰਦੇ ਸਨ। ਇਨ੍ਹਾਂ ਨੇ ਆਪਣੀ ਜਿੰਦਗੀ ਦੀਆਂ ਕਈ ਵੱਡੀਆਂ ਮੁਸ਼ਕਲਾਂ ਨੂੰ ਪਾਰ ਕੀਤਾ ਹੋਵੇਗਾ।
9. ਧਨੁ ਰਾਸ਼ੀ-ਫੈਸ਼ਨ ਦੀ ਧੁੰਨ
ਇਸ ਰਾਸ਼ੀ ਵਾਲੇ ਵਿਅਕਤੀਆਂ ਦੀ ਜਿੰਦਗੀ ਪਾਰਟੀਆਂ ਦੁਆਲੇ ਬੀਤੀ ਹੋਵੇਗੀ। ਇਹ ਸਿਰਫ ਆਪਣੇ ਫੈਸ਼ਨ ਕਾਰਨ ਹੀ ਜਾਣੇ ਜਾਂਦੇ ਸਨ।
10. ਕੁੰਭ ਰਾਸ਼ੀ-ਕਲਾਕਾਰ
ਇਸ ਰਾਸ਼ੀ ਵਾਲੇ ਵਿਅਕਤੀ ਫ੍ਰੀ ਥਿੰਕਰ ਸਨ। ਉਹ ਇਸ ਤਰ੍ਹਾਂ ਦੇ ਕਲਾਕਾਰ ਸਨ ਜਿਨ੍ਹਾਂ ਨੇ ਸੱਤਾਧਾਰੀਆਂ ਦਾ ਵਿਰੋਧ ਕੀਤਾ।
11. ਮੀਨ ਰਾਸ਼ੀ- ਭਵਿੱਖ ਦੇਖਣ ਵਾਲੇ
ਭਵਿੱਖ ਦੇਖਣ ਤੋਂ ਮਤਲਬ ਹੈ ਕਿ ਇਸ ਰਾਸ਼ੀ ਵਾਲੇ ਵਿਅਕਤੀ ਅੰਦਾਜਾ ਬਹੁਤ ਚੰਗੇ ਤਰੀਕੇ ਨਾਲ ਲਗਾ ਲੈਂਦੇ ਸਨ।
12. ਮਕਰ ਰਾਸ਼ੀ-ਕੁਦਰਤ ਪ੍ਰੇਮੀ
ਇਹ ਲੋਕ ਬਾਹਰੀ ਦੁਨੀਆ ਨਾਲ ਜ਼ਿਆਦਾ ਪਿਆਰ ਕਰਦੇ ਸਨ ਅਤੇ ਕੁਦਰਤ ਨੂੰ ਬਚਾਉਣ ਲਈ ਆਪਣੀ ਜਾਨ ਵੀ ਦੇ ਸਕਦੇ ਸਨ।
ਮੇਕਅੱਪ ਦੀਆਂ ਇਨ੍ਹਾਂ ਗਲਤੀਆਂ ਕਾਰਨ ਉਮਰ ਤੋਂ ਵੱਡੀਆਂ ਲੱਗਦੀਆਂ ਹਨ ਔਰਤਾਂ
NEXT STORY