ਜਲੰਧਰ— ਕੁਝ ਔਰਤਾਂ ਬਿਨਾਂ ਵਿਆਹ ਦੇ ਰਹਿਣਾ ਪਸੰਦ ਕਰਦੀਆਂ ਹਨ। ਇੱਕਲੇ ਰਹਿਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਕਈ ਔਰਤਾਂ ਨੂੰ ਲੱਗਦਾ ਹੈ ਕਿ ਮਰਦ ਧੋਖਾ ਦਿੰਦੇ ਹਨ। ਉਹ ਅਜਿਹੇ ਰਿਸ਼ਤੇ ਵਿੱਚ ਰਹਿਣਾ ਪਸੰਦ ਨਹੀਂ ਕਰਦੀਆਂ ਜਿਸ ਕਾਰਨ ਉਨ੍ਹਾਂ ਨੂੰ ਬਾਅਦ 'ਚ ਰੋਣਾ ਪਵੇਂ। ਬਿਨ੍ਹਾਂ ਵਿਆਹ ਦੇ ਰਹਿਣ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਜਿਵੇਂ ਕਿ ਉਨ੍ਹਾਂ ਨੂੰ ਕੋਈ ਮਰਦ ਪਸੰਦ ਨਹੀਂ ਆਉਂਦਾ ਜਾਂ ਫਿਰ ਉਹ ਹੁਣ ਤੱਕ ਸਹੀ ਸਾਥੀ ਲੱਭ ਰਹੀ ਹੈ।
1. ਕਈ ਵਾਰ ਔਰਤ ਕਿਸੇ ਘਰੇਲੂ ਮਜ਼ਬੂਰੀ ਦੇ ਕਾਰਨ ਵੀ ਵਿਆਹ ਨਹੀ ਕਰਵਾਉਂਦੀ।
2.ਕੁਝ ਔਰਤਾਂ ( ਬਿਨੰਦਾਸ) ਜਾਂ ਬੇਫਿਕਰੀ ਜ਼ਿੰਦਗੀ ਜੀਣਾ ਚਾਹੁੰਦੀਆਂ ਹਨ। ਉੁਹ ਦੋਸਤ ਤਾਂ ਬਣਨਾਉਂਦੀ ਹਨ। ਪਰ ਕਿਸੇ ਨਾਲ ਵੀ ਵਿਆਹ ਨਹੀਂ ਕਰਵਾਉਂਣਾ ਚਾਹੁੰਦੀ। ਉਹ ਕਿਸੇ ਮਰਦ ਨੂੰ ਦੋਸਤ ਨਹੀਂ ਬਣਾਉਂਦੀ ।
3.ਇਸ ਤਂੋ ਇਲਾਵਾ ਉਹ ਜ਼ਿਦੰਗੀ ਆਪਣੀਆਂ ਸ਼ਰਤਾਂ ਤੇ ਜੀਣਾ ਚਾਹੁੰਦੀ ਹੈ । ਸਮਝੋਤਾ ਨਹੀਂ ਕਰਨਾ ਚਾਹੁੰਦੀ ਜਦ ਕਿ ਹਰ ਰਿਸ਼ਤੇ 'ਚ ਥੋੜਾ ਬਹੁਤ ਸਮਝੋਤਾ ਕਰਨਾ ਹੀ ਪੈਂਦਾ ਹੈ।
4. ਕੁਝ ਲੜਕੀਆਂ ਆਪਣੇ ਭੱਵਿਖ ਨੂੰ ਜਿਆਦਾ ਗੰਭੀਰਤਾ ਨਾਲ ਲੈਂਦੀਆਂ ਹਨ। ਜਿਸ ਕਾਰਨ ਉਨ੍ਹਾਂ ਕੋਲ ਪਿਆਰ ਤੇ ਰਿਸ਼ਤੇ ਲਈ ਟਾਈਮ ਨਹੀਂ ਹੁੰਦਾ।
5. ਵਿਆਹ ਨੂੰ ਲੈ ਕੇ ਪਰਿਵਾਰ 'ਚ ਕੁਝ ਅਜਿਹਾ ਹੋ ਜਾਂਦਾ ਹੈ। ਜਿਸ ਨੂੰ ਉਹ ਜਲਦੀ ਭੁੱਲ ਨਹੀਂ ਪਾਉਂਦੀਆਂ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਵੀ ਅਜਿਹਾ ਹੀ ਹੋਵੇਗਾ । ਜਿਵੇਂ ਸੋਰਿਆ ਵਲੋਂ ਤੰਗ ਕਰਨਾ।
ਦੂਜਾ ਵਿਆਹ ਕਰਵਾਉਂਣ ਜਾਂ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
NEXT STORY