ਜਲੰਧਰ— ਇਸ ਤਰ੍ਹਾਂ ਦੇ ਕਈ ਰਿਸ਼ਤੇ ਹੁੰਦੇ ਹਨ ਜਿਹੜੇ ਸਮਝੌਤੇ ਦੀ ਨੀਂਹ 'ਤੇ ਟਿਕੇ ਹੁੰਦੇ ਹਨ। ਜੇਕਰ ਕਿਸੇ ਕਾਰਨ ਵਿਆਹ ਦਾ ਰਿਸ਼ਤਾ ਅਸਫਲ ਹੋ ਜਾਏ 'ਤੇ ਦੂਜਾ ਵਿਆਹ ਕਰਨ ਦੇ ਹਲਾਤ ਬਣ ਜਾਏ ਤਾਂ ਇਸ ਰਿਸ਼ਤੇ ਨੂੰ ਨਿਭਾਉਂਣ ਦੇ ਲਈ ਦੋਨਾ ਪਾਸਿਆਂ ਨੂੰ ਸਮਝੌਤਾ ਕਰਨਾ ਪੈਂਦਾ ਹੈ। ਇਸ ਲਈ ਸਫਲ ਵਿਅਹੁਤਾ ਜੀਵਨ ਜਿਉਣ ਦੇ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਇਹ ਰਿਸ਼ਤਾ ਲੰਬੇ ਸਮੇਂ ਤਕ ਠੀਕ ਢੰਗ ਨਾਲ ਚਲਦਾ ਰਹੇ।
ਪਹਿਲੀ ਵਾਰ ਵਿਆਹ ਕਰਨ 'ਤੇ ਇਕ ਦੂਜੇ ਦੀਆਂ ਬਹੁਤ ਸਾਰੀਆਂ ਕਮੀਆਂ 'ਤੇ ਕਈ ਨਵੇ-ਨਵੇ ਅਨੁਭਵ ਦਾ ਪਤਾ ਲੱਗਦਾ ਹੈ। ਦੂਜੇ ਵਿਆਹ ਦੇ ਮਾਮਲੇ 'ਚ ਇਨ੍ਹਾਂ ਗੱਲਾ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ। ਦੂਜਾ ਵਿਆਹ ਕਰਦੇ ਸਮੇਂ ਪਹਿਲੇ ਵਿਆਹ ਦੇ ਕੌੜੇ ਅਨੁਭਵ 'ਤੇ ਉਸ ਨਾਲ ਜੁੜੀਆਂ ਯਾਦਾ ਉਸ ਨੂੰ ਸ਼ੱਕੀ ਸੁਭਾਅ ਦਾ ਬਣਾ ਦਿੰਦੀਆਂ ਹਨ। ਉਹ ਆਪਣੇ ਸਾਥੀ ਦੀਆਂ ਅਨੇਕਾਂ ਗਤੀਵਿਧੀਆਂ ਨੂੰ ਸ਼ੱਕ ਦੇ ਘੇਰੇ 'ਚ ਰੱਖਣ ਲੱਗਦੇ ਹਨ। ਇਸ ਲਈ ਦੂਜਾ ਵਿਆਹ ਕਰਦੇ ਸਮੇਂ ਕੁਝ ਯੋਜਨਾ ਬਣਾ ਲੈਣੀ ਚਾਹੀਦੀ ਹੈ ਤਾਂ ਕਿ ਇਹ ਰਿਸ਼ਤਾ ਪਹਿਲੇ ਰਿਸ਼ਤੇ ਤੋਂ ਵਧੀਆਂ ਬਣ ਸਕੇਂ।
ਦੂਜਾ ਵਿਆਹ ਕਰਵਾਉਂਣ ਤੋਂ ਪਹਿਲਾ ਬਣਾਓ ਇਹ ਯੋਜਨਾ
- ਆਪਣੇ ਮਨ 'ਚ ਇਹ ਗੱਲ ਚੰਗੀ ਤਰ੍ਹਾਂ ਬਿਠਾ ਲਓ ਕਿ ਮੁਕੰਮਲ ਵਿਆਹ 'ਤੇ ਜੀਵਨ ਸਾਥੀ ਵਰਗੀ ਕੋਈ ਚੀਜ਼ ਨਹੀ ਹੁੰਦੀ। ਪਤੀ-ਪਤਨੀ ਦੇ ਰਿਸ਼ਤੇ 'ਚ ਬਹੁਤ ਸਾਰੀਆਂ ਕਮੀਆਂ 'ਤੇ ਦੋਸ਼ ਹੁੰਦੇ ਹਨ।
- ਜ਼ਿਆਦਾਤਰ ਦੂਜਾ ਵਿਆਹ ਮਰਜ਼ੀ ਨਾਲ ਨਹੀਂ ਬਲਕਿ ਮਜ਼ਬੂਰੀ ਨਾਲ ਕਰਵਾ ਲਿਆ ਜਾਂਦਾ ਹੈ। ਦੂਜਾ ਵਿਆਹ ਕਰਵਾਉਂਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਲਓ ਕਿ ਤੁਸੀਂ ਇਕ ਦੂਜੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹੋ।
- ਜਿਸ ਵਿਅਕਤੀ ਨਾਲ ਤੁਹਾਡਾ ਵਿਆਹ ਹੋਣ ਜਾ ਰਿਹਾ ਹੈ ਜੇਕਰ ਉਸ ਦੇ ਬੱਚੇ ਹਨ ਤਾਂ ਉਨ੍ਹਾਂ ਦੀ ਵਿਆਹ ਲਈ ਮਨਜ਼ੂਰੀ ਜ਼ਰੂਰ ਲਓ ਕਿਉਂਕਿ ਵਿਆਹ ਤੋਂ ਬਾਅਦ ਤੁਹਾਡਾ ਉਨ੍ਹਾਂ ਨਾਲ ਵੀ ਇਕ ਰਿਸ਼ਤਾ ਬਣਨਾ ਹੈ।
- ਤੁਸੀਂ ਜਿਸ ਨਾਲ ਵਿਆਹ ਕਰਾਉਂਣ ਜਾ ਰਹੇ ਹੋ, ਉਹ ਤਲਾਕਸ਼ੁਦਾ ਹੈ ਤਾਂ ਪਹਿਲੇ ਵਿਆਹ ਦੀ ਅਸਫਲਤਾ ਦੇ ਕਾਰਨ ਦੀ ਜਾਣਕਾਰੀ ਜ਼ਰੂਰ ਲਓ
- ਜੇਕਰ ਤੁਸੀਂ ਦੋਨੋ ਤਲਾਕਸ਼ੁਦਾ ਹੋ ਤਾਂ ਇਕ ਦੂਜੇ ਦੇ ਤਲਾਕ ਦੀ ਕਾਗਜ਼ੀ ਕਾਰਵਾਈ ਦੀ ਪੂਰੀ ਜਾਂਚ-ਪੜਤਾਲ ਕਰ ਲਓ।
ਭਾਰਤ ਦੀਆਂ ਇੰਨ੍ਹਾਂ ਥਾਵਾ 'ਤੇ ਲਓ ਬਰਫਵਾਰੀ ਦਾ ਮਜ੍ਹਾ
NEXT STORY