ਨਵੀਂ ਦਿੱਲੀ— ਸਵਾਈਨ ਫਲੂ ਐੱਚ1. ਐੱਨ1. ਵਾਇਰਸ ਦੇ ਸਹਾਰੇ ਫੈਲਦਾ ਹੈ। ਇਸ ਤੋਂ ਬਚਣ ਦਾ ਇਕ ਹੀ ਤਰੀਕਾ ਹੈ ਆਪਣੇ ਸਰੀਰ ਦੀ ਰੋਗਾਂ ਨਾਲ ਲੜਨ ਪ੍ਰਤੀ ਸਮੱਰਥਾ ਵਧਾਉਣਾ। ਸਵਾਈਨ ਫਲੂ ਦਾ ਖਤਰਾ ਅੱਜ-ਕਲ੍ਹ ਵੱਡਿਆਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਹੁੰਦਾ ਹੈ। ਹਾਲ 'ਚ ਹੀ ਇਕ ਡੇਢ ਸਾਲ ਦੇ ਬੱਚੇ ਨੂੰ ਸਵਾਈਨ ਫਲੂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬੀਮਾਰੀ 'ਚ ਦਵਾ ਲੈਣ ਤੋਂ ਜਿਆਦਾ ਬਚਾਅ ਕਾਰਗਰ ਹੈ। ਅੱਜ ਅਸੀਂ ਤੁਹਾਨੂੰ ਕੁਝ ਤਰੀਕੇ ਦਸਾਂਗੇ ਜਿਨ੍ਹਾਂ ਨਾਲ ਤੁਸੀਂ ਆਪਣੇ ਬੱਚੇ ਨੂੰ ਸਵਾਈਨ ਫਲੂ ਤੋਂ ਬਚਾ ਸਕਦੇ ਹੋ।
1. ਬੱਚੇ ਨੂੰ ਸਾਫ ਰੱਖੋ
ਅਕਸਰ ਲੋਕ ਬੱਚਿਆਂ ਦੀਆਂ ਚੀਜ਼ਾਂ ਨੂੰ ਸਾਫ ਰੱਖਣਾ ਭੁੱਲ ਜਾਂਦੇ ਹਨ। ਇਸ ਦੇ ਇਲਾਵਾ ਖਿਡੌਣੇ, ਦਰਵਾਜੇ ਦੀ ਕੁੰਡੀ ਜਾਂ ਨੋਬ, ਮੇਜ਼ ਜਾਂ ਬਿਸਤਰ ਦੇ ਕਿਨਾਰੇ, ਫਰਨੀਚਰ ਆਦਿ ਨੂੰ ਵੀ ਸਾਫ ਰੱਖਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਬੱਚੇ ਦਾ ਹੱਥ ਸਭ ਤੋਂ ਜਿਆਦਾ ਇਨ੍ਹਾਂ ਚੀਜ਼ਾਂ 'ਤੇ ਲੱਗਦਾ ਹੈ। ਬੱਚਿਆਂ ਦੇ ਖਿਡੌਣੇ ਬਲੀਚਿੰਗ ਪਾਊਡਰ ਨਾਲ ਸਾਫ ਕਰਨੇ ਚਾਹੀਦੇ ਹਨ। ਬੱਚਿਆਂ ਦੀ ਜੀਭ ਸਾਫ ਕਰਨ ਵਾਲੀਆਂ ਚੀਜ਼ਾਂ ਅਤੇ ਬੁਰਸ਼ ਨੂੰ ਵਰਤਣ ਤੋਂ ਪਹਿਲਾਂ ਹਮੇਸ਼ਾ ਗਰਮ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ।
2. ਨੱਕ ਦੀ ਸਫਾਈ
ਬੱਚੇ ਦੇ ਨੱਕ ਅਤੇ ਉਸ ਦੇ ਆਲੇ-ਦੁਆਲੇ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਨੱਕ ਇਨਫੈਕਸ਼ਨ ਫੈਲਾਉਣ ਦੀ ਸਭ ਤੋਂ ਸੰਵੇਦਨਸ਼ੀਲ ਜਗ੍ਹਾ ਹੁੰਦਾ ਹੈ। ਜਦੋਂ ਵੀ ਬੱਚਾ ਬਾਹਰੋਂ ਆਏ ਤਾਂ ਗਰਮ ਪਾਣੀ 'ਚ ਭਿਓਂਏ ਹੋਏ ਨੈਪਕਿਨ ਅਤੇ ਨਰਮ ਕੱਪੜੇ ਨਾਲ ਨੱਕ ਅਤੇ ਨੱਕ ਦੇ ਅੰਦਰਲੇ ਹਿੱਸੇ ਨੂੰ ਚੰਗੀ ਤਰ੍ਹਾਂ ਸਾਫ ਕਰ ਦਿਓ।
3. ਵਿਟਾਮਿਨ ਭਰਪੂਰ ਖੁਰਾਕ ਦੀ ਵਰਤੋਂ
ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਖੁਰਾਕ ਵਾਈਰਸ ਦੇ ਇਨਫੈਕਸ਼ਨ ਦੀ ਸੰਭਾਵਨਾ ਨੂੰ ਕੁੱਝ ਹੱਦ ਤੱਕ ਘੱਟ ਕਰ ਦਿੰਦੀ ਹੈ। ਇਸ ਲਈ ਬੱਚਿਆਂ ਨੂੰ ਸੰਤਰਾ, ਮਿੱਠਾ ਨਿੰਬੂ, ਸਟ੍ਰੋਬੇਰੀ, ਆਮਲਾ ਅਤੇ ਰੰਗੀਨ ਸਬਜੀਆਂ 'ਚ ਕੱਦੂ, ਮਿੱਠਾ ਆਲੂ, ਗਾਜਰ ਅਤੇ ਚੁਕੰਦਰ ਆਦਿ ਦੇਣੀ ਚਾਹੀਦੀ ਹੈ।
4. ਜਿੰਕ ਯੁਕਤ ਖੁਰਾਕ
ਜਿੰਕ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ। ਜਿਸ ਨਾਲ ਫਲੂ ਅਤੇ ਹੋਰ ਦੂਜੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਬੱਚਿਆਂ ਨੂੰ ਜਿੰਕ ਯੁਕਤ ਖਾਧ-ਪਦਾਰਥ ਜਿਵੇਂ ਸੇਰਲ, ਨਟਸ, ਕੱਦੂ, ਮਸ਼ਰੂਮ ਅਤੇ ਤਿਲ ਆਦਿ ਦਿਓ। ਇਸ ਦੇ ਇਲਾਵਾ ਡਾਕਟਰੀ ਸਲਾਹ ਮੁਤਾਬਕ ਜਿੰਕ ਸਪਲੀਮੈਂਟ ਵੀ ਦੇ ਸਕਦੇ ਹੋ।
5. ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਘਰੇਲੂ ਨੁਸਖੇ
ਨਿੰਮ, ਤੁਲਸੀ, ਮਲੱਠੀ ਦੇ ਨਾਲ ਥੋੜ੍ਹਾ ਜਿਹਾ ਓਲਿਵ ਅਤੇ ਕਾਲੀ ਮਿਰਚ ਦਾ ਪਾਊਡਰ ਪਾ ਕੇ ਕਾੜਾ ਬਣਾਉਣਾ ਚਾਹੀਦਾ ਹੈ ਕਿਉਂਕਿ ਇਹ ਬੱਚਿਆਂ ਲਈ ਲਾਭਕਾਰੀ ਹੁੰਦਾ ਹੈ।
6. ਯੋਗਾ ਅਤੇ ਹਰਬਲ ਚਾਹ
ਜਲਨੇਤੀ ਯੋਗਾ ਸਵਾਈਨ ਫਲੂ ਤੋਂ ਬਚਣ ਲਈ ਲਾਭਕਾਰੀ ਹੁੰਦਾ ਹੈ। ਹਰਬਲ ਚਾਹ ਨਾਲ ਬੱਚਿਆਂ ਅਤੇ ਵੱਡਿਆਂ ਦੋਹਾਂ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
7. ਵੇਂਟੀਲੇਸ਼ਨ ਰੱਖੋ
ਭੀੜ ਭਰੇ ਇਲਾਕੇ 'ਚ ਨਹੀਂ ਰਹਿਣਾ ਚਾਹੀਦਾ ਅਤੇ ਘਰ ਹਵਾਦਾਰ ਹੋਣਾ ਚਾਹੀਦਾ ਹੈ। ਘਰ 'ਚ ਖਿੜਕੀਆਂ ਅਤੇ ਰੋਸ਼ਨਦਾਨ ਜ਼ਰੂਰ ਹੋਣੇ ਚਾਹੀਦੇ ਹਨ।
ਇਸ ਤਰ੍ਹਾਂ ਬਣਾਓ ਕੇਲਾ ਓਟਸ ਸਮੂਦੀ
NEXT STORY