ਜਲੰਧਰ— ਭੱਜ-ਦੌੜ ਭਰੀ ਜ਼ਿੰਦਗੀ 'ਚ ਕੰਮ ਦਾ ਤਣਾਅ ਇਨ੍ਹਾਂ ਵੱਧ ਗਿਆ ਹੈ ਕਿ ਆਪਣੇ ਆਪ ਲਈ ਸਮਾਂ ਕੱਢਣਾ ਮੁਸ਼ਕਿਲ ਹੋ ਗਿਆ ਹੈ। ਜੇਕਰ ਤੁਸੀਂ ਖੁਦ ਲਈ ਸਮਾਂ ਨਹੀਂ ਕੱਢਦੇ ਤਾਂ ਇਸ ਦਾ ਸਾਰਾ ਅਸਰ ਤੁਹਾਡੇ ਕੰਮ 'ਤੇ ਪੈਂਦਾ ਹੈ। ਜਿਸ ਤਰ੍ਹਾਂ ਕਿ ਕੰਮ 'ਚ ਮੰਨ ਨਾ ਲੱਗਣਾ, ਵਾਰ-ਵਾਰ ਨੀਂਦ ਆਉਂਣਾ ਅਤੇ ਸੁਸਤੀ ਆਦਿ। ਇਸ ਲਈ ਅੱਜ ਅਸੀ ਕੁਝ ਇਸ ਤਰ੍ਹਾਂ ਦੇ ਤਰੀਕੇ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਰਾਮ ਮਹਿਸੂਸ ਕਰੋਗੇ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ।
1. ਠੰਡੇ ਪਾਣੀ ਨਾਲ ਚਿਹਰਾ ਧੋਵੋ
ਜੇਕਰ ਤੁਹਾਨੂੰ ਕੰਮ ਕਰਦੇ ਸਮੇਂ ਬਹੁਤ ਸੁਸਤੀ ਮਹਿਸੂਸ ਹੋ ਰਹੀ ਹੈ ਤਾਂ ਇਸ ਲਈ ਤੁਸੀਂ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਾਫੀ ਤਾਜਗੀ ਮਹਿਸੂਸ ਹੋਵੇਗੀ ਅਤੇ ਤਣਾਅ ਵੀ ਦੂਰ ਹੋ ਜਾਵੇਗਾ।
2. ਕੁਦਰਤ ਦੇ ਨੇੜੇ ਰਹੋ
ਕੁਦਰਤ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ। ਜੇਕਰ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਸ ਲਈ ਤੁਸੀਂ ਕੁਝ ਸਮੇਂ ਲਈ ਬਗੀਚੇ ਜਾਂ ਫਿਰ ਖੁਲੀ ਅਤੇ ਹਵਾਦਾਰ ਜਗ੍ਹਾ 'ਤੇ ਸੈਰ ਕਰ ਸਕਦੇ ਹੋ। ਇਸ ਨਾਲ ਤੁਸੀਂ ਕਾਫੀ ਆਰਾਮ ਮਹਿਸੂਸ ਕਰ ਸਕਦੇ ਹੋ।
3. ਅੱਖਾ ਝਪਕੋ
ਜੇਕਰ ਕੰਮ ਕਰਕੇ ਤੁਸੀਂ ਖੁਦ ਨੂੰ ਬਹੁਤ ਥੱਕਿਆ ਮਹਿਸੂਸ ਕਰ ਰਹੇ ਹੋ ਤਾਂ ਆਪਣੀ ਥਕਾਵਟ ਨੂੰ ਦੂਰ ਕਰਨ ਲਈ ਥੋੜ੍ਹਾ ਸਮਾਂ ਆਰਾਮ ਕਰੋ ਜਾਂ ਫਿਰ ਸਿਰ ਦੀ ਮਾਲਿਸ਼ ਵੀ ਕਰ ਸਕਦੇ ਹੋ।
4. ਸਟਰੇਚ ਕਰਨਾ
ਆਰਾਮ ਕਰਨ ਦਾ ਇਹ ਇਕ ਵਧੀਆ ਤਰੀਕਾ ਹੈ ਇਸ ਲਈ ਆਪਣੇ ਸਰੀਰ ਨੂੰ ਫੈਲਾਓ ਅਤੇ ਥੋੜ੍ਹੀ ਦੇਰ ਕਸਰਤ ਕਰੋ।
5. ਗਾਣੇ ਸੁਣੋ
ਇਸ ਸਭ ਤੋਂ ਇਲਾਵਾ ਤੁਸੀਂ ਗਾਣੇ ਵੀ ਸੁਣ ਸਕਦੇ ਹੋ। ਗਾਣੇ ਸੁਣਨ ਨਾਲ ਤੁਸੀਂ ਤਾਜਾ ਮਹਿਸੂਸ ਕਰੋਗੇ ਅਤੇ ਸਰੀਰ ਨੂੰ ਕਾਫੀ ਆਰਾਮ ਵੀ ਮਿਲੇਗਾ।