ਨਵੀਂ ਦਿੱਲੀ: ਤਿਉਹਾਰਾਂ ਦੇ ਦਿਨ ਚੱਲ ਰਹੇ ਹਨ। ਇਨ੍ਹਾਂ ਦਿਨਾਂ 'ਚ ਹਰ ਕੋਈ ਮਠਿਆਈ ਖਾਣੀ ਪਸੰਦ ਕਰਦਾ ਹੈ। ਬਾਜ਼ਾਰ 'ਚ ਜ਼ਿਆਦਾਤਰ ਮਿਲਾਵਟੀ ਮਠਿਆਈਆਂ ਮਿਲ ਰਹੀਆਂ ਹਨ। ਇਸ ਕਾਰਨ ਕਰਕੇ ਤੁਹਾਨੂੰ ਅੱਜ ਅਸੀਂ ਘਰ 'ਚ ਵੇਸਣ ਦੇ ਲੱਡੂ ਬਣਾਉਣ ਦੀ ਵਿਧੀ ਦੱਸ ਰਹੇ ਹਾਂ। ਵੇਸਣ ਦੇ ਲੱਡੂ ਤੁਸੀਂ ਘਰ ’ਚ ਆਏ ਮਹਿਮਾਨਾਂ ਨੂੰ ਵੀ ਬਣਾ ਕੇ ਖੁਆ ਸਕਦੇ ਹੋ।
ਸਮੱਗਰੀ
ਵੇਸਣ- 2 ਕੱਪ
ਖੰਡ- 1 ਕੱਪ
ਘਿਓ- 1/2 ਕੱਪ
ਬਦਾਮ- 4 ਚਮਚੇ (ਕੱਟੇ ਹੋਏ)
ਸੌਗੀਆਂ- 12
ਇਲਾਇਚੀ ਪਾਊਡਰ- 1 ਚਮਚਾ
ਬਣਾਉਣ ਦੀ ਵਿਧੀ
1. ਵੇਸਣ ਸੂਜੀ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਜੇਕਰ ਵੇਸਣ ਅਜਿਹਾ ਨਹੀਂ ਹੈ ਤਾਂ ਇਸ 'ਚ ਥੋੜੀ ਜਿਹੀ ਸੂਜੀ ਮਿਲਾ ਲਓ ਅਤੇ ਇਨ੍ਹਾਂ ਨੂੰ ਮਿਲਾ ਕੇ ਭੁੰਨ ਲਓ।
2. ਹੁਣ ਕੜਾਹੀ 'ਚ ਇਕ ਚਮਚ ਘਿਓ ਪਾ ਕੇ ਬਾਦਾਮ ਅਤੇ ਸੌਗੀ ਭੁੰਨ੍ਹ ਕੇ ਬਾਹਰ ਕੱਢ ਲਓ।
3. ਹੁਣ ਵੇਸਣ 'ਚ ਘਿਓ ਮਿਲਾ ਕੇ ਗੈਸ 'ਤੇ ਰੱਖ ਦਿਓ ਅਤੇ ਵੇਸਣ ਨੂੰ ਚੰਗੀ ਤਰ੍ਹਾਂ ਨਾਲ ਭੁੰਨੋ ।
4. ਫਿਰ ਇਸ 'ਚ ਇਲਾਇਚੀ ਪਾਊਡਰ, ਬਦਾਮ, ਸੌਗੀ ਅਤੇ ਪੀਸੀ ਹੋਈ ਖੰਡ ਮਿਲਾ ਕੇ ਚੰਗੀ ਤਰ੍ਹਾਂ ਹਿਲਓ।
5. ਹੁਣ ਇਸ ਮਿਸ਼ਰਣ ਦੇ ਗੋਲ-ਗੋਲ ਲੱਡੂ ਬਣਾ ਲਓ ਅਤੇ ਘਰ 'ਚ ਆਏ ਮਹਿਮਾਨਾਂ ਨੂੰ ਅਤੇ ਬੱਚਿਆਂ ਨੂੰ ਖਵਾਓ।
ਘਰ 'ਚ ਇੰਝ ਬਣਾਓ ਚਨਾ ਮਸਾਲਾ
NEXT STORY