ਨਵੀਂ ਦਿੱਲੀ— ਕੁਝ ਲੋਕ ਡਿਨਰ ਦੇ ਬਾਅਦ ਮਿੱਠਾ ਖਾਣਾ ਪਸੰਦ ਕਰਦੇ ਹਨ ਜੇਕਰ ਤੁਹਾਡਾ ਵੀ ਡਿਨਰ 'ਚ ਮਿੱਠਾ ਖਾਣ ਦਾ ਮਨ ਹੈ ਤਾਂ ਤੁਸੀਂ ਰਬੜੀ ਬਣਾ ਕੇ ਖਾ ਸਕਦੇ ਹੋ। ਖਾਣ 'ਚ ਸੁਆਦ ਇਹ ਰਬੜੀ ਵੱਡਿਆਂ ਤੋਂ ਲੈ ਕੇ ਬੱਚਿਆਂ ਤਕ ਸਾਰਿਆਂ ਨੂੰ ਪਸੰਦ ਆਵੇਗੀ। ਉਂਝ ਵੀ ਰਬੜੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ ਤਾਂ ਚਲੋ ਜਾਣਦੇ ਹਾਂ ਰਬੜੀ ਬਣਾਉਣ ਦੀ ਰੈਸਿਪੀ।
ਸਮੱਗਰੀ
ਲੋਅ ਫੈਟ ਮਿਲਕ-5 ਕੱਪ
ਤੁਲਸੀ ਦੇ ਪੱਤੇ - ਅੱਧਾ ਚੱਮਚ
ਪਿਸਤਾ -10 ਗ੍ਰਾਮ
ਬਾਦਾਮ-10 ਗ੍ਰਾਮ
ਕੇਸਰ ਇਕ ਗ੍ਰਾਮ (ਗਾਰਨਿਸ਼ਿੰਗ ਲਈ)
ਇਲਾਇਚੀ ਪਾਊਡਰ-1/4 ਚੱਮਚ(ਗਾਰਨਿਸ਼ਿੰਗ ਲਈ)
ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਪੈਨ 'ਚ 5 ਕੱਪ ਲੋਅ-ਫੈਟ ਮਿਲਕ ਨੂੰ ਘੱਟ ਗੈਸ 'ਤੇ ਉਬਾਲ ਲਓ।
- ਇਸ ਤੋਂ ਬਾਅਦ ਤੁਲਸੀ ਦੇ ਪੱਤੇ, ਇਲਾਇਚੀ ਪਾਊਡਰ ਨੂੰ ਦੁੱਧ 'ਚ ਪਾ ਕੇ ਘੱਟ ਗੈਸ 'ਤੇ ਪਕਣ ਦਿਓ। ਦੁੱਧ ਨੂੰ ਜ਼ਿਆਦਾ ਹਿਲਾਓ ਨਾ ਤਾਂ ਕਿ ਮਲਾਈ ਦੀ ਪਰਤ ਜੰਮ ਸਕੇ।
- ਜਦੋਂ ਮਲਾਈ ਦੀ ਪਰਤ ਜੰਮਣ ਲੱਗੇ ਤਾਂ ਚੱਮਚ ਨਾਲ ਉਸ ਨੂੰ ਦੁੱਧ 'ਚ ਮਿਕਸ ਕਰੋ।
- ਹਲਕਾ-ਹਲਕਾ ਦੁੱਧ ਹਿਲਾਉਂਦੇ ਵੀ ਰਹੋ ਤਾਂ ਕਿ ਦੁੱਧ ਪੈਨ ਦੀ ਤਲੀ 'ਚ ਨਾ ਲੱਗੇ।
- ਇਸ ਤੋਂ ਬਾਅਦ ਇਸ 'ਚ ਕੇਸਰ, ਬਾਦਾਮ ਅਤੇ ਪਿਸਤਾ ਪਾ ਕੇ ਪਕਾਓ।
- ਜਦੋਂ ਦੁੱਧ ਦਾ ਰੰਗ ਆਫ ਵ੍ਹਾਈਟ ਹੋਣ ਲੱਗੇ ਤਾਂ ਮਲਾਈ ਕ੍ਰੀਮ ਲੇਅਰਸ 'ਚ ਜੰਮਣ ਲੱਗੇ ਤਾਂ ਸਮਝੋਂ ਰਬੜੀ ਤਿਆਰ ਹੈ।
- ਫਿਰ ਤੁਸੀਂ ਇਸ ਨੂੰ ਸੁੱਕੇ ਮੇਵੇ ਕੇਸਰ ਅਤੇ ਇਲਾਇਚੀ ਪਾਊਡਰ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਸਰਵ ਕਰੋ।
ਇਨ੍ਹਾਂ ਤਰੀਕਿਆਂ ਨਾਲ ਮਰਦ ਕਰਨ ਆਪਣੀ ਸਕਿਨ ਕੇਅਰ, ਚਮੜੀ 'ਚ ਆਵੇਗੀ ਚਮਕ
NEXT STORY