ਨਵੀਂ ਦਿੱਲੀ- ਬਟਰ ਚਿਕਨ ਖਾਣ ਵਿੱਚ ਬਹੁਤ ਹੀ ਸਵਾਦ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਬਟਰ ਚਿਕਨ ਦੀ ਇੱਕ ਅਸਾਨ ਰੈਸਿਪੀ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਘਰ ਵਿੱਚ ਆਸਾਨੀ ਨਾਲ ਬਣਾ ਸਕਦੇ ਹੋ। ਤੁਹਾਡੇ ਮਹਿਮਾਨ ਇਸ ਸੁਆਦੀ ਡਿਸ਼ ਨੂੰ ਖਾਣ ਤੋਂ ਬਾਅਦ ਖੁਸ਼ ਹੋਣਗੇ। ਤਾਂ ਆਓ ਜਾਣਦੇ ਹਾਂ ਬਟਰ ਚਿਕਨ ਦੀ ਸੌਖੀ ਵਿਧੀ ਬਾਰੇ-
ਬਟਰ ਚਿਕਨ ਬਣਾਉਣ ਲਈ ਸਮੱਗਰੀ
ਚਿਕਨ - 400 ਗ੍ਰਾਮ
ਗਰਮ ਮਸਾਲਾ - 2 ਟੀ ਸਪੂਨ ਚਮਚ
ਲਾਲ ਮਿਰਚ ਪਾਊਡਰ - 2 ਟੀ ਸਪੂਨ ਚਮਚ
ਅਦਰਕ ਲਸਣ ਦਾ ਪੇਸਟ - 2 ਚਮਚ
ਨਿੰਬੂ ਦਾ ਰਸ - 1 ਚਮਚ
ਦਹੀ - 1/2 ਦਹੀ
ਕਸੂਰੀ ਮੇਥੀ - 2 ਚਮਚ
ਸਰ੍ਹੋਂ ਦਾ ਤੇਲ - ਲੋੜ ਅਨੁਸਾਰ
ਮੱਖਣ - 3 ਕਿਊਬ
ਲੌਂਗ -4
ਦਾਲਚੀਨੀ - 3 ਸਟਿਕਸ
ਜਾਵਿਤਰੀ -2
ਇਲਾਇਚੀ-4
ਟਮਾਟਰ ਪਊਰੀ - 1 ਕੱਪ
ਬਟਰ ਚਿਕਨ ਬਣਾਉਣ ਦੀ ਵਿਧੀ
ਇਸ ਤਰ੍ਹਾਂ ਮੈਰੀਨੇਸ਼ਨ ਤਿਆਰ ਕਰੋ।
ਇੱਕ ਬਾਉਲ (ਕਟੋਰਾ) ਲਓ ਤੇ ਇਸ ਵਿੱਚ ਕੱਚਾ ਚਿਕਨ ਪਾਉ, ਨਮਕ, ਲਾਲ ਮਿਰਚ ਪਾਉਡਰ, ਅਦਰਕ ਲਸਣ ਦਾ ਪੇਸਟ ਅਤੇ ਨਿੰਬੂ ਦਾ ਰਸ ਪਾਓ। ਹੁਣ ਇਸ ਨੂੰ ਚੰਗੀ ਤਰ੍ਹਾ ਮਿਲਾ ਲਓ। ਇਸ ਵਿੱਚ ਨਮਕ, ਅਦਰਕ, ਲੱਸਣ ਦਾ ਪੇਸਟ, ਲਾਲ ਮਿਰਚ ਪਾਉਡਰ, ਗਰਮ ਮਸਾਲਾ, ਕਸੂਰੀ ਮੇਥੀ ਤੇ ਸਰ੍ਹੋਂ ਦਾ ਤੇਲ ਪਾ ਕੇ ਚੰਗੀ ਤਰ੍ਹਾ ਮਿਲਾ ਲਓ।
ਹੁਣ ਇਸ ਨੂੰ 60 ਮਿੰਟ ਲਈ ਫਰਿਜ ਵਿੱਚ ਰੱਖ ਦਿਓ।
ਹੁਣ ਇਸ ਨੂੰ ਕੱਢ ਕੇ 30 ਮਿੰਟ ਲਈ ਓਵਨ ਵਿੱਚ ਰੋਸਟ ਕਰੋ।
ਇਸ ਤਰ੍ਹਾਂ ਗਰੇਵੀ ਤਿਆਰ ਕਰੋ-
ਇੱਕ ਪੈਨ ਲਓ ਅਤੇ ਇਸ ਵਿੱਚ ਇੱਕ ਚਮਚ ਮੱਖਣ ਪਾਓ।
ਹੁਣ ਇਸ 'ਚ ਲੌਂਗ, ਦਾਲਚੀਨੀ ਸਟਿੱਕ, ਜਾਵਿਤਰੀ ਅਤੇ ਇਲਾਇਚੀ ਪਾ ਕੇ ਦੋ ਮਿੰਟ ਤੱਕ ਭੁੰਨੋ।
ਫਿਰ ਇਸ 'ਚ ਟਮਾਟਰ, ਲਸਣ ਤੇ ਅਦਰਕ ਮਿਲਾਓ।
ਫਿਰ ਇਸ ਨੂੰ ਭੁੰਨੋ ਅਤੇ ਬਾਅਦ ਵਿੱਚ ਅਦਰਕ ਅਤੇ ਲਸਣ ਦਾ ਪੇਸਟ ਪਾਉ।
ਇਸ ਤੋਂ ਬਾਅਦ ਟਮਾਟਰ ਦੀ ਪਿਊਰੀ ਪਾਓ।
ਹੁਣ ਇਸ ਵਿੱਚ ਲਾਲ ਮਿਰਚ ਪਾਊਡਰ, ਕਸੂਰੀ ਮੇਥੀ, ਸ਼ਹਿਦ ਤੇ ਭੁੰਨਿਆ ਹੋਇਆ ਚਿਕਨ ਪਾਓ।
ਹੁਣ ਇਸ ਨੂੰ ਘੱਟ ਅੱਗ 'ਤੇ 20 ਮਿੰਟ ਲਈ ਪਕਾਉ।
ਹੁਣ ਇਸ 'ਚ ਹਰੀ ਮਿਰਚ, ਇਲਾਇਚੀ ਪਾਊਡਰ ਅਤੇ ਕਰੀਮ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਅੰਤ ਵਿੱਚ ਇਸ ਵਿੱਚ ਤਾਜ਼ੀ ਕਰੀਮ ਪਾਓ।
ਤੁਹਾਡਾ ਬਟਰ ਚਿਕਨ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।
ਰਵਾਇਤੀ ਕੱਪੜਿਆਂ ਨਾਲ ਬੱਚਿਆਂ ਲਈ ‘ਤਿਉਹਾਰ ਬਣੇ ਖਾਸ’
NEXT STORY