ਮੁੰਬਈ— ਬਾਲੀਵੁੱਡ ਦੇ ਫਿਲਮਕਾਰ ਰੋਨੀ ਸਕਰੂਵਾਲਾ ਦੀ ਬੇਟੀ ਦਾ ਵਿਆਹ ਮੁੰਬਈ ਦੇ ਤਾਜ ਪੈਲਸ 'ਚ ਰਾਤ ਨੂੰ ਕਾਫੀ ਸ਼ਨਦਾਰ ਤਰੀਕੇ ਨਾਲ ਹੋਇਆ। ਵਿਆਹ ਦੀ ਪਾਰਟੀ 'ਚ ਬਾਲੀਵੁੱਡ ਦੇ ਸਾਰੇ ਹੀ ਸਟਾਰ ਆਲੀਆ ਭੱਟ, ਸਿਧਾਰਥ ਕਪੂਰ, ਅਮਿਤਾਭ-ਜਯਾ ਬੱਚਨ, ਮਾਧੁਰੀ ਦੀਕਸ਼ਿਤ। ਵਿਆਹ ਦੀ ਪਾਰਟੀ 'ਚ ਸਾਰੇ ਬਾਲੀਵੁੱਡ ਅਦਾਕਾਰਾਂ ਦਾ ਸਟਾਈਲ ਅਲੱਗ-ਅਲੱਗ ਅੰਦਾਜ਼ ਨਜ਼ਰ ਆਇਆ।
- ਆਲੀਆ ਭੱਟ ਅਤੇ ਸਿਧਾਰਥ ਕਪੂਰ ਵਿਆਹ 'ਚ ਇਕੱਠੇ ਨਜ਼ਰ ਆਏ। ਇੱਥੇ ਆਲੀਆ ਨੇ ਆਫ ਸ਼ੋਲਡਰ ਟਾਪ ਦੇ ਨਾਲ ਮਨੀਸ਼ ਮਲੋਤਰਾ ਦੀ ਡਿਜ਼ਈਨਰ ਸਕਰਟ ਪਹਿਨੀ ਹੋਈ ਸੀ, ਇਸ 'ਚ ਆਲੀਆ ਕਾਫੀ ਸਟਾਈਲਿਸ਼ ਨਜ਼ਰ ਆ ਰਹੀ ਸੀ। ਸਿਧਾਰਥ ਨੀਲੇ ਕੋਟ ਪੈਂਟ 'ਚ ਨਜ਼ਰ ਆਏ।
- ਇਸਦੇ ਨਾਲ ਹੀ ਕੈਟਰੀਨਾ ਕੈਫ ਵੀ ਇਸ ਪਾਰਟੀ 'ਚ ਨਜ਼ਰ ਆਈ, ਜਿਥੇ ਉਸਨੇ ਖੋਸਲਾ ਮਤਲਬ ਡਿਜ਼ਾਈਨਰ ਨੇਕੇਡ ਪੋਸ਼ਾਕ ਪਹਿਨੀ ਹੋਈ ਸੀ, ਜਿਸ 'ਚ ਕੈਟਰੀਨਾ ਕਾਫੀ ਹਾਟ ਨਜ਼ਰ ਆਈ।
- ਇਸ ਤੋਂ ਇਲਾਵਾ ਰੇਖਾ ਹਰ ਵਾਰ ਦੀ ਤਰ੍ਹਾਂ ਸਿਲਕ ਸਾੜ੍ਹੀ ਅਤੇ ਟ੍ਰਡੀਸ਼ਨਲ ਜਿਊਲਰੀ 'ਚ ਨਜ਼ਰ ਆਈ, ਜਿਸ 'ਚ ਰੇਖਾ ਬਹੁਤ ਸਟਾਈਲਿਸ਼ ਦਿਖਾਈ ਦੇ ਰਹੀ ਸੀ।
- ਸ਼ਾਹਿਦ ਕਪੂਰ ਦੀ ਆਊਟਫਿਟ 'ਚ ਫੁੱਟਵੇਅਰ ਦਾ ਇਕ ਨਵਾਂ ਰੂਪ ਦੇਖਣ ਨੂੰ ਮਿਲਿਆ, ਜੋ ਸ਼ਹਿਦ ਨੂੰ ਬਹੁਤ ਸੂਟ ਕਰ ਰਿਹਾ ਸੀ।
- ਸੋਨਾਕਸ਼ੀ ਸਿਨਹਾ ਨੇ ਇਸ ਮੌਕੇ 'ਤੇ ਅਬੂ ਜਾਨੀ ਅਤੇ ਸੰਦੀਪ ਖੋਸਲਾ ਦੇ ਡਿਜ਼ਾਈਨਰ ਲਹਿੰਗਾ ਪਹਿਨਿਆ ਹੋਇਆ ਸੀ, ਨਾਲ ਹੀ ਝੁਮਕੇ ਅਤੇ ਗੁਲਾਬੀ ਲਿਪਸਟਿਕ ਦੇ ਨਾਲ-ਨਾਲ ਕਾਫੀ ਖੂਬਸੂਰਤ ਅੰਦਾਜ਼ 'ਚ ਨਜ਼ਰ ਆਈ।
ਇਸਦੇ ਨਾਲ ਹੀ ਇੱਥੇ ਹੋਰ ਵੀ ਬਹੁਤ ਸਾਰੇ ਬਾਲੀਵੁੱਡ ਅਦਾਕਾਰ ਆਪਣੇ ਅਲੱਗ-ਅਲੱਗ ਸਟਾਈਲ 'ਚ ਨਜ਼ਰ ਆਏ।
ਤਸਵੀਰਾਂ 'ਚ ਦੇਖੋ ਅਜੀਬੋ-ਗਰੀਬ ਜੁਗਾੜ
NEXT STORY