ਜਲੰਧਰ (ਬਿਊਰੋ) - ਬੁੱਲ੍ਹਾਂ ਦਾ ਫਟਣਾ ਜਾਂ ਸੁੱਕਣਾ ਇਕ ਆਮ ਸਮੱਸਿਆ ਹੈ, ਜੋ ਪ੍ਰਦੂਸ਼ਣ ਜਾਂ ਮੌਸਮ 'ਚ ਬਦਲਾਅ ਕਾਰਨ ਹੋ ਜਾਂਦੀ ਹੈ। ਇਸ ਕਾਰਨ ਬੁੱਲ੍ਹਾਂ ਨੂੰ ਰੈੱਡਨੈੱਸ, ਪਪੜੀ ਜੰਮਣਾ, ਖੂਨ ਆਉਣਾ ਅਤੇ ਦਰਦ ਹੋਣ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਲੋਕ ਫਟੇ ਬੁਲ੍ਹਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਮਹਿੰਗੇ ਤੋਂ ਮਹਿੰਗੇ ਲਿਪ ਬਾਮ ਜਾਂ ਕ੍ਰੀਮ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦੀ ਥਾਂ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਕੇ ਵੀ ਛੁਟਕਾਰਾ ਪਾ ਸਕਦੇ ਹੋ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਅਸਰਦਾਰ ਘਰੇਲੂ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੇ ਫਟੇ ਅਤੇ ਸੁੱਕੇ ਬੁੱਲ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ।
1. ਨਾਰੀਅਲ ਤੇਲ
ਐਂਟੀਬੈਕਟੀਰੀਅਲ ਗੁਣ ਹੋਣ ਕਾਰਨ ਨਾਰੀਅਲ ਦਾ ਤੇਲ ਸੁੱਕੇ-ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਦਿਨ 'ਚ 2-3 ਵਾਰ ਇਸ ਦੀ ਵਰਤੋਂ ਕਰਨ ਨਾਲ ਬੁੱਲ੍ਹਾਂ ਨੂੰ ਕੁਦਰਤੀ ਤਰੀਕਿਆਂ ਨਾਲ ਮੋਇਸਚਰਾਈਜ਼ਰ ਮਿਲਦਾ ਹੈ, ਜਿਸ ਨਾਲ ਤੁਹਾਡੇ ਬੁੱਲ੍ਹ ਮੁਲਾਇਮ ਹੋ ਜਾਂਦੇ ਹਨ।
2.ਚੀਨੀ
ਗਲਾਈਕੋਲਿਕ ਅਤੇ ਅਲਫਾ ਹਾਈਡ੍ਰੋਕਸੀ ਐਸਿਡ ਨਾਲ ਭਰਪੂਰ ਚੀਨੀ ਬੁੱਲ੍ਹਾਂ 'ਤੇ ਨਮੀ ਬਣਾਈ ਰੱਖਦੀ ਹੈ। ਬ੍ਰਾਊਨ ਜਾਂ ਵਾਇਟ ਸ਼ੂਗਰ ਨਾਲ ਬੁੱਲ੍ਹਾਂ 'ਤੇ ਸਕ੍ਰਬ ਰਰਨ ਨਾਲ ਤੁਹਾਡੇ ਫੱਟੇ ਬੁੱਲ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ।
3. ਬਾਦਾਮ ਦਾ ਤੇਲ
ਬਾਦਾਮ ਦਾ ਤੇਲ ਮਰੀ ਹੋਈ ਚਮੜੀ ਨੂੰ ਕੱਢ ਕੇ ਬੁੱਲ੍ਹਾਂ 'ਤੇ ਨਮੀ ਬਣਾਈ ਰੱਖਦਾ ਹੈ। ਇਸ ਲਈ ਬੁੱਲ੍ਹਾਂ ਨੂੰ ਕੁਦਰਤੀ ਤਰੀਕਿਆਂ ਨਾਲ ਮੋਇਸਚਰਾਈਜ਼ ਕਰਨ ਲਈ ਬਾਦਾਮ ਦਾ ਤੇਲ ਜ਼ਰੂਰ ਲਗਾਓ।
ਪੜ੍ਹੋ ਇਹ ਵੀ ਖਬਰ- ਖ਼ੁਸ਼ਖ਼ਬਰੀ : ਕੈਨੇਡਾ 'ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

4. ਖੀਰਾ
ਖੀਰਾ ਚਮੜੀ ਦੇ ਨਾਲ-ਨਾਲ ਤੁਹਾਡੇ ਬੁੱਲ੍ਹਾਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਜੇ ਤੁਸੀਂ ਆਪਣੇ ਬੁੱਲ੍ਹਾਂ ਨੂੰ ਮੁਲਾਇਮ ਬਣਾਈ ਰੱਖਣਾ ਚਾਹੁੰਦੇ ਹੋ ਤਾਂ 10-15 ਮਿੰਟ ਖੀਰਾ ਸਲਾਈਸ ਨੂੰ ਆਪਣੇ ਬੁੱਲ੍ਹਾਂ 'ਤੇ ਰਗੜੋ। ਇਹ ਤੁਹਾਡੇ ਬੁਲ੍ਹਾਂ ਨੂੰ ਕੁਦਰਤੀ ਤਰੀਕਿਆਂ ਨਾਲ ਹਾਈਡ੍ਰੇਟ ਕਰਦਾ ਹੈ।
ਪੜ੍ਹੋ ਇਹ ਵੀ ਖਬਰ- ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ
5. ਗੁਲਾਬ ਜਲ
ਗੁਲਾਬ ਜਲ ਨੂੰ ਰੂੰ ਦੀ ਮਦਦ ਨਾਲ ਤੁਸੀਂ ਆਪਣੇ ਬੁੱਲਾਂ 'ਤੇ ਲਗਾਓ। 15 ਮਿੰਟ ਤਕ ਇਸ ਨੂੰ ਇੰਝ ਹੀ ਉਨ੍ਹਾਂ ’ਤੇ ਰੱਖ ਦਿਓ ਫਿਰ ਪਾਣੀ ਨਾਲ ਧੋ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਤੁਹਾਡੇ ਬੁੱਲ੍ਹ ਮੁਲਾਇਮ ਹੋ ਜਾਣਗੇ।
6. ਐਲੋਵੇਰਾ
ਫਟੇ ਅਤੇ ਸੁੱਕੇ ਬੁੱਲ੍ਹਾਂ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਜੈੱਲ ਨਾਲ ਮਸਾਜ਼ ਕਰੋ। ਤੁਸੀਂ ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਐਲੋਵੇਰਾ ਲਿਪ ਬਾਮ ਦੀ ਵੀ ਵਰਤੋਂ ਕਰ ਸਕਦੇ ਹੋ।
ਪੜ੍ਹੋ ਇਹ ਵੀ ਖਬਰ- Beauty Tips : ਕਰਵਾਚੌਥ ਦੇ ਮੌਕੇ ਘਰ 'ਚ ਇਸ ਤਰ੍ਹਾਂ ਕਰੋ ‘ਫੇਸ਼ੀਅਲ’, ਚਿਹਰੇ 'ਤੇ ਆਵੇਗੀ ਕੁਦਰਤੀ ਚਮਕ

7. ਗ੍ਰੀਨ ਟੀ
ਗ੍ਰੀਨ ਟੀ ਬੈਗ ਲੈ ਕੇ ਉਸ ਨੂੰ ਕੁਝ ਮਿੰਟ ਲਈ ਆਪਣੇ ਬੁੱਲਾਂ 'ਤੇ ਰੱਖੋ। ਨਿਯਮਿਤ ਰੂਪ 'ਚ ਇਸ ਦੀ ਵਰਤੋਂ ਕਰਨ 'ਤੇ ਤੁਹਾਨੂੰ ਕੁਝ ਦਿਨਾਂ 'ਚ ਹੀ ਫ਼ਰਕ ਨਜ਼ਰ ਆਉਣ ਲੱਗੇਗਾ।
8. ਮੱਖਣ
ਮੱਖਣ ਬੁੱਲ੍ਹਾਂ ਲਈ ਇਕ ਚੰਗਾ ਮੋਇਸਚਰਾਈਜ਼ ਦੀ ਤਰ੍ਹਾਂ ਕੰਮ ਕਰਦਾ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਮੱਖਣ ਨੂੰ ਬੁੱਲ੍ਹਾਂ 'ਤੇ ਲਗਾ ਲਓ। ਤੁਸੀਂ ਚਾਹੋ ਤਾਂ ਸੁੱਕੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਘਿਉ ਦੀ ਵਰਤੋਂ ਵੀ ਕਰ ਸਕਦੇ ਹੋ।
ਪੜ੍ਹੋ ਇਹ ਵੀ ਖਬਰ- Beauty Tips : ਆਈਲਾਈਨਰ ਲਗਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ, ਹੋ ਸਕਦੈ ਨੁਕਸਾਨ
9. ਨਿੰਬੂ ਅਤੇ ਸ਼ਹਿਦ
ਨਿੰਬੂ ਅਤੇ ਸ਼ਹਿਦ 'ਚ ਬਲੀਚਿੰਗ ਏਜੰਟ ਦੇ ਗੁਣ ਹੁੰਦੇ ਹਨ, ਜੋ ਬੁੱਲ੍ਹਾਂ ਨੂੰ ਮੁਲਾਇਮ ਬਣਾਉਂਦੇ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ 1 ਚੱਮਚ ਨਿੰਬੂ ਦੇ ਰਸ ਅਤੇ ਸ਼ਹਿਦ ਨੂੰ ਮਿਕਸ ਕਰਕੇ ਬੁੱਲ੍ਹਾਂ ਦੀ ਮਸਾਜ਼ ਕਰੋ। ਇਸ ਨੂੰ ਕੁਝ ਦੇਰ ਲਗਾਉਣ ਤੋਂ ਬਾਅਦ ਬੁੱਲ੍ਹਾਂ ਨੂੰ ਸਾਫ਼ ਕਰ ਲਓ।
10. ਜੈਤੂਨ ਦਾ ਤੇਲ
ਜੈਤੂਨ ਦਾ ਤੇਲ ਬੁੱਲ੍ਹਾਂ 'ਤੇ ਲਗਾਉਣ ਨਾਲ ਰੁੱਖਾਪਨ ਖ਼ਤਮ ਹੋ ਜਾਵੇਗਾ ਅਤੇ ਤੁਹਾਡੇ ਬੁੱਲ੍ਹ ਮੁਲਾਇਮ ਵੀ ਹੋ ਜਾਂਦੇ ਹਨ।
ਪੜ੍ਹੋ ਇਹ ਵੀ ਖਬਰ- Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਦਿਲ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਬੇਹੱਦ ਲਾਭਕਾਰੀ ਹੈ ਅਖਰੋਟ, ਇੰਝ ਕਰੋ ਵਰਤੋਂ
NEXT STORY