ਜਲੰਧਰ: ਅਖਰੋਟ 'ਚ ਵਿਟਾਮਿਨ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ ਵਾਇਰਲ ਗੁਣ ਹੁੰਦੇ ਹਨ। ਦਿੱਸਣ 'ਚ ਦਿਮਾਗ ਦੀ ਸ਼ਕਲ ਵਾਲਾ ਅਖਰੋਟ ਖਾਣ 'ਚ ਸੁਆਦ ਹੋਣ ਦੇ ਨਾਲ ਦਿਲ ਅਤੇ ਦਿਮਾਗ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਸਾਰੇ ਉਚਿਤ ਤੱਤ ਮਿਲਣ ਦੇ ਨਾਲ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਮਿਲਦੀ ਹੈ। ਕੈਲੋਸਟ੍ਰਾਲ ਲੈਵਲ ਘੱਟ ਹੋ ਕੇ ਦਿਲ ਸਿਹਤਮੰਦ ਰਹਿਣ 'ਚ ਮਦਦ ਮਿਲਦੀ ਹੈ। ਤਾਂ ਚੱਲੋ ਜਾਣਦੇ ਹਾਂ ਇਸ ਤੋਂ ਮਿਲਣ ਵਾਲੇ ਹੋਰ ਗੁਣਾਂ ਦੇ ਬਾਰੇ 'ਚ...
ਦਿਲ ਲਈ ਫ਼ਾਇਦੇਮੰਦ
ਇਸ ਦੀ ਵਰਤੋਂ ਨਾਲ ਕੈਲੋਸਟ੍ਰਾਲ ਘੱਟ ਹੁੰਦਾ ਹੈ। ਅਜਿਹੇ 'ਚ ਬਲੱਡ ਪ੍ਰੈੱਸ਼ਰ ਕੰਟਰੋਲ ਹੋ ਕੇ ਦਿਲ ਨੂੰ ਸਹੀ ਤਰੀਕੇ ਨਾਲ ਖੂਨ ਪਹੁੰਚਾਉਂਦਾ ਹੈ। ਇਸ ਤਰ੍ਹਾਂ ਦਿਲ ਸਿਹਤਮੰਦ ਹੋ ਕੇ ਹਾਰਟ ਅਟੈਕ ਆਉਣ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਹੋਣ ਦਾ ਖਤਰਾ ਘੱਟ ਹੁੰਦਾ ਹੈ।
ਸ਼ੂਗਰ ਰੱਖੇ ਕੰਟਰੋਲ
ਜੋ ਲੋਕ ਸ਼ੂਗਰ ਦੇ ਸ਼ਿਕਾਰ ਹਨ। ਉਨ੍ਹਾਂ ਨੂੰ ਰਾਤ ਭਰ ਭਿਓ ਕੇ ਰੱੱਖੇ ਅਖਰੋਟ ਸਵੇਰੇ ਖਾਲੀ ਪੇਟ ਖਾਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਦਾ ਸ਼ੂਗਰ ਲੈਵਲ ਕੰਟਰੋਲ 'ਚ ਰਹਿਣ ਦੇ ਨਾਲ ਦਿਨ ਭਰ ਸਰੀਰ 'ਚ ਐਨਰਜੀ ਬਰਕਰਾਰ ਰਹੇਗੀ।
ਭਾਰ ਹੋਵੇਗਾ ਘੱਟ
ਹਮੇਸ਼ਾ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਅਖਰੋਟ ਦੀ ਵਰਤੋਂ ਕਰਨ ਨਾਲ ਭਾਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸ ਨੂੰ ਸਹੀ ਮਾਤਰਾ 'ਚ ਖਾਣ ਨਾਲ ਇਹ ਸਰੀਰ ਨੂੰ ਭਾਰ ਕੰਟਰੋਲ ਰੱਖਣ 'ਚ ਮਦਦ ਕਰਦਾ ਹੈ।
ਮਜ਼ਬੂਤ ਮਾਸਪੇਸ਼ੀਆਂ ਅਤੇ ਹੱਡੀਆਂ
ਨਿਯਮਿਤ ਰੂਪ ਨਾਲ ਅਖਰੋਟ ਦੀ ਵਰਤੋਂ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ 'ਚ ਮਜ਼ਬੂਤੀ ਆਉਂਦੀ ਹੈ। ਨਾਲ ਹੀ ਸਰੀਰ ਦਾ ਬਿਹਤਰ ਵਿਕਾਸ ਹੋਣ 'ਚ ਮਦਦ ਮਿਲਦੀ ਹੈ।
ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
-ਰੋਜ਼ਾਨਾ 4-5 ਅਖਰੋਟ ਦੀ ਵਰਤੋਂ ਕਰੋ। ਇਸ ਤੋਂ ਜ਼ਿਆਦਾ ਅਖਰੋਟ ਖਾਣ ਨਾਲ ਬੁਖਾਰ, ਛਾਲੇ ਆਦਿ ਦੀ ਸ਼ਿਕਾਇਤ ਹੋ ਸਕਦੀ ਹੈ।
-ਅਸਲ 'ਚ ਅਖਰੋਟ ਹਾਈ ਕੈਲੋਰੀ ਨਾਲ ਭਰਿਆ ਹੁੰਦਾ ਹੈ। ਅਜਿਹੇ 'ਚ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਭਾਰ ਵਧਣ, ਡਾਈਰੀਆ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
-ਖਾਲੀ ਪੇਟ ਅਖਰੋਟ ਖਾਣ ਨਾਲ ਪੇਟ 'ਚ ਦਰਦ, ਸੜਨ ਅਤੇ ਐਸੀਡਿਟੀ ਹੋ ਸਕਦੀ ਹੈ।
-ਜਿਨ੍ਹਾਂ ਲੋਕਾਂ ਨੂੰ ਕਫ ਦੀ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੂੰ ਗਲਤੀ ਨਾਲ ਵੀ ਅਖਰੋਟ ਨਹੀਂ ਖਾਣੇ ਚਾਹੀਦੇ। ਇਸ ਨਾਲ ਉਨ੍ਹਾਂ ਦੀ ਪ੍ਰੇਸ਼ਾਨੀ ਵਧ ਸਕਦੀ ਹੈ।
ਅਖਰੋਟ ਖਾਣ ਦਾ ਸਹੀ ਤਾਰੀਕਾ
-ਇਸ ਨੂੰ ਖਾਲੀ ਪੇਟ ਅਤੇ ਇਕੱਲੇ ਖਾਣ ਦੀ ਥਾਂ ਹੋਰ ਚੀਜ਼ਾਂ 'ਚ ਮਿਲਾ ਕੇ ਖਾਣਾ ਚਾਹੀਦਾ। ਇਸ ਲਈ ਤੁਸੀਂ ਇਸ ਨੂੰ ਦਲੀਆ, ਖੀਰ ਜਾਂ ਪੁਲਾਅ 'ਚ ਮਿਲਾ ਕੇ ਖਾ ਸਕਦੇ ਹੋ।
-ਅਖਰੋਟ, ਲਸਣ, ਕਾਲੀ ਮਿਰਚ ਨੂੰ ਪੀਸ ਕੇ ਉਸ 'ਚ ਨਿੰਬੂ ਦਾ ਰਸ, ਨਮਕ ਅਤੇ ਜੈਤੂਨ ਦਾ ਤੇਲ ਮਿਲਾਓ। ਫਿਰ ਇਸ ਦੀ ਵਰਤੋਂ ਕਰੋ।
-ਰਾਤ ਭਰ ਭਿਓ ਕੇ ਰੱਖੇ ਅਖਰੋਟ ਸਵੇਰੇ ਖਾਲੀ ਪੇਟ ਖਾਓ।
ਦਿਲ ਅਤੇ ਦਿਮਾਗ ਨੂੰ ਸਿਹਤਮੰਦ ਰੱਖਦੀ ਹੈ ‘ਮੂੰਗਫਲੀ’, ਇਨ੍ਹਾਂ ਬੀਮਾਰੀਆਂ ਦਾ ਵੀ ਕਰੇ ਨਿਪਟਾਰਾ
NEXT STORY