ਮੁੰਬਈ— ਦੁਨੀਆ ਭਰ 'ਚ ਕਈ ਕਬੀਲਿਆਂ ਦੇ ਲੋਕ ਰਹਿੰਦੇ ਹਨ। ਕਈ ਕਬੀਲੇ ਇਸ ਤਰ੍ਹਾਂ ਦੇ ਵੀ ਹਨ, ਜੋ ਅਨੋਖੇ ਰਿਵਾਜ ਦੇ ਲਈ ਜਾਣੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਇਸ ਤਰ੍ਹਾ ਦੇ ਕਬੀਲੇ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਔਰਤਾਂ ਦਾ ਨਹਾਉਂਣਾ ਮਨ੍ਹਾਂ ਹੈ। ਜੀ ਹਾਂ, ਅਫਰੀਕਾ ਦੇ ਉੱਤਰੀ ਨਾਮੀਬੀਆ ਦੇ ਕੁਨੈਨ ਸੂਬੇ 'ਚ ਰਹਿਣ ਵਾਲੇ ਹਿੰਬਾ ਕਬੀਲੇ ਦੀਆਂ ਔਰਤਾਂ ਦਾ ਨਹਾਉਂਣਾ ਤਾਂ ਦੂਰ ਦੀ ਗੱਲ ਹੈ ਉਨ੍ਹਾਂ ਨੂੰ ਪਾਣੀ ਨਾਲ ਹੱਥ ਧੋਣਾ ਵੀ ਮਨ੍ਹਾਂ ਹੈ।
ਇਸ ਕਬੀਲੇ 'ਚ ਕੁੱਲ 20 ਹਜ਼ਾਰ ਤੋ 50 ਹਜ਼ਾਰ ਤੱਕ ਲੋਕ ਹਨ। ਹਿੰਬਾ ਕਬੀਲੇ ਦੀਆਂ ਔਰਤਾਂ ਨੂੰ ਸਭ ਤੋਂ ਖੂਬਸੂਰਤ ਔਰਤਾਂ ਕਿਹਾ ਜਾਂਦਾ ਹੈ। ਜਿਨ੍ਹਾਂ ਨੂੰ ਨਹਾਉਣਾਂ ਮਨ੍ਹਾਂ ਹੈ, ਇਹ ਆਪਣੇ ਆਪ ਨੂੰ ਸਾਫ-ਸੁਥਰਾ ਰੱਖਣ ਲਈ ਖਾਸ ਤਰੀਕਾ ਵਰਤਦੀਆਂ ਹਨ। ਇਹ ਔਰਤਾਂ ਜੜੀ-ਬੂਟੀਆਂ ਨੂੰ ਪਾਣੀ 'ਚ ਉਬਾਲ ਕੇ ਉਸ ਦੇ ਧੂੰਏ ਨਾਲ ਆਪਣੇ ਸਰੀਰ ਨੂੰ ਸਾਫ ਰਖਦੀਆਂ ਹਨ। ਸਰੀਰ ਚੋਂ ਬਦਬੂ ਨਾ ਆਵੇ ਇਸ ਲਈ ਔਰਤਾਂ ਇਸ ਤਰ੍ਹਾਂ ਦੇ ਕਈ ਉਪਾਅ ਕਰਦੀਆਂ ਹਨ।
ਹਿੰਬਾ ਕਬੀਲੇ ਦੀਆਂ ਔਰਤਾਂ ਆਪਣੀ ਚਮੜੀ ਦੇ ਲਈ ਹੋਰ ਵੀ ਬਹੁਤ ਸਾਰੇ ਤਰੀਕੇ ਵਰਤਦੀਆਂ ਹਨ। ਆਪਣੀ ਚਮੜੀ ਨੂੰ ਧੁੱਪ ਤੋਂ ਬਚਾਉਣ ਲਈ ਇਕ ਲੋਸ਼ਣ ਦਾ ਇਸਤੇਮਾਲ ਕਰਦੀਆ ਹਨ। ਤੁਹਾਨੂੰ ਦੱਸ ਦਈਏ ਕਿ ਇਹ ਔਰਤਾਂ ਲੋਸ਼ਣ ਨੂੰ ਬਣਾਉਣ ਦੇ ਲਈ ਕਿਸੇ ਜਾਨਵਰ ਦੀ ਚਰਬੀ ਅਤੇ ਹੈਮਾਟਾਈਟ ਦੀ ਧੂੜ ਦੀ ਵਰਤੋਂ ਕਰਦੀਆਂ ਹਨ। ਇਸ ਲੋਸ਼ਨ ਨਾਲ ਉਨ੍ਹਾਂ ਦੀ ਚਮੜੀ ਦਾ ਰੰਗ ਲਾਲ ਹੋ ਜਾਂਦਾ ਹੈ। ਇਸ ਲੋਸ਼ਨ ਨੂੰ ਲਗਾਉਣ ਨਾਲ ਉਨ੍ਹਾਂ ਦੀ ਚਮੜੀ ਕੀੜਿਆਂ ਤੋ ਬਚੀ ਰਹਿੰਦੀ ਹੈ। ਇਨ੍ਹਾਂ ਔਰਤਾਂ ਦੀ ਲਾਲ ਚਮੜੀ ਦੇ ਕਾਰਨ ਇਨ੍ਹਾਂ ਨੂੰ ''ਰੈਡ ਵੋਮੈਨ'' ਵੀ ਕਿਹਾ ਜਾਂਦਾ ਹੈ।
ਇਝ ਪਾਓ ਸਾੜ੍ਹੀ, ਜੀਨਸ ਅਤੇ ਸਲਵਾਰ ਸੂਟ 'ਚ ਸਲਿੱਮ ਲੁਕ
NEXT STORY