ਜਲੰਧਰ—ਬਦਲਦੇ ਮੌਸਮ 'ਚ ਵਾਇਰਲ ਬੁਖਾਰ, ਸਰਦੀ-ਖਾਂਸੀ, ਜ਼ੁਕਾਮ, ਗਲਾ ਦਰਦ ਵਰਗੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ। ਪਰ ਕਈ ਵਾਰ ਬੁਖਾਰ ਤੋਂ ਠੀਕ ਹੋਣ ਤੋਂ ਬਾਅਦ ਵੀ ਸ਼ਰੀਰ 'ਚ ਕਮਜ਼ੋਰੀ ਮਹਿਸੂਸ ਹੁੰਦੀ ਹੈ। ਦਰਅਸਲ ਜ਼ਿਆਦਾਤਰ ਮੌਸਮੀ ਬਿਮਾਰੀਆਂ ਸ਼ਰੀਰ ਦੀ ਇਮਿਊਨਿਟੀ ਕਮਜ਼ੋਰ ਹੋਣ ਦੀ ਵਜ੍ਹਾ ਹੁੰਦੀਆਂ ਹੈ। ਅਜਿਹੇ 'ਚ ਬਿਮਾਰੀ ਠੀਕ ਹੋਣ ਤੋਂ ਬਾਅਦ ਵੀ ਸਰੀਰ 'ਚ ਕਮਜ਼ੋਰੀ ਮਹਿਸੂਸ ਹੁੰਦੀ ਹੈ ਕਿਉਂਕਿ ਇਮਿਊਨਿਟੀ ਬੂਸਟ ਹੋਣ 'ਚ ਸਮਾਂ ਲੱਗਦਾ ਹੈ। ਇਥੇ ਅਸੀਂ ਤੁਹਾਨੂੰ ਕੁਝ ਟਿਪਸ ਦੇਵਾਂਗੇ, ਜਿਸ ਨਾਲ ਤੁਸੀਂ ਵਾਇਰਲ ਬੁਖਾਰ ਦੇ ਬਾਅਦ ਆਈ ਸਰੀਰਿਕ ਕਮਜ਼ੋਰੀ ਨੂੰ ਦੂਰ ਕਰ ਸਕਦੇ ਹੋ।
ਤਰਲ ਪਦਾਰਥ ਲਓ
ਡਿਹਾਈਡ੍ਰੇਸ਼ਨ ਤੋਂ ਬਚਣ ਲਈ ਬਹੁਤ ਸਾਰਾ ਪਾਣੀ ਪੀਓ। ਇਸ ਦੇ ਇਲਾਵਾ ਡਾਈਟ 'ਚ ਨਾਰੀਅਲ ਪਾਣੀ, ਜੂਸ ਆਦਿ ਸ਼ਾਮਲ ਕਰੋ। ਇਸ ਦੇ ਇਲਾਵਾ ਤੁਸੀਂ ਅਦਰਕ, ਸ਼ਹਿਦ, ਕਾਲੀ ਮਿਰਚ ਦਾ ਕਾੜ੍ਹਾ ਬਣਾ ਕੇ ਪੀ ਸਕਦੇ ਹੋ।
ਅਦਰਕ-ਲਸਣ
ਭੋਜਨ 'ਚ ਅਦਰਕ-ਲਸਣ, ਕਾਲੀ ਮਿਰਚ, ਜੀਰਾ, ਹਿੰਗ ਅਤੇ ਧਨੀਏ ਆਦਿ ਦੀ ਵਰਤੋਂ ਜ਼ਰੂਰ ਕਰੋ। ਇਹ ਇਮਿਊਨਿਟੀ ਬਣਾਉਣ ਦੇ ਨਾਲ ਪਾਚਨ ਕਿਰਿਆ ਨੂੰ ਠੀਕ ਰੱਖਦੇ ਹਨ। ਨਾਲ ਹੀ ਇਸ ਨਾਲ ਸਰੀਰ ਨੂੰ ਵਾਇਰਲ ਦੇ ਕੀਟਾਣੂਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ।

ਤੁਲਸੀ
ਤੁਲਸੀ ਇਕ ਅਜਿਹੀ ਆਯੁਰਵੈਦਿਕ ਔਸ਼ਦੀ ਹੈ, ਜੋ ਖਾਂਸੀ, ਜ਼ੁਕਾਮ, ਬੁਖਾਰ 'ਚ ਲਾਭਦਾਇਕ ਹੈ। ਉੱਧਰ ਕਮਜ਼ੋਰੀ ਦੂਰ ਕਰਨ 'ਚ ਵੀ ਇਹ ਫਾਇਦੇਮੰਦ ਹੈ। ਇਸ ਲਈ ਤੁਸੀਂ ਤੁਲਸੀ ਦੀ ਚਾਹ ਦਾ ਕਾੜ੍ਹਾ ਬਣਾ ਕੇ ਪੀ ਸਕਦੇ ਹੋ।
ਪੱਤੇਦਾਰ ਸਬਜ਼ੀਆਂ
ਵਾਇਰਲ ਬੁਖਾਰ 'ਚ ਜ਼ਿਆਦਾ ਤੋਂ ਜ਼ਿਆਦਾ ਪੱਤੇਦਾਰ ਸਬਜ਼ੀਆਂ, ਬ੍ਰੋਕਲੀ, ਹਰੀ ਬੀਨਸ ਲਓ। ਇਹ ਇਮਿਊਨਿਟੀ ਨੂੰ ਵਧਾਉਣ ਦੇ ਨਾਲ ਖੂਨ 'ਚ ਪਲੇਟਲੇਟਸ ਦੀ ਮਾਤਰਾ ਵੀ ਵਧਾਉਂਦੀਆਂ ਹਨ।

ਕੇਲਾ ਅਤੇ ਸੇਬ
ਪੋਟਾਸ਼ੀਅਮ ਨਾਲ ਭਰਪੂਰ ਕੇਲੇ ਅਤੇ ਸੇਬ ਦੀ ਵਰਤੋਂ ਵੀ ਜ਼ਰੂਰ ਕਰੋ। ਇਸ 'ਚ ਅਜਿਹਾ ਇਲੈਕਟ੍ਰੋਲਾਈਟ ਹੁੰਦਾ ਹੈ, ਜੋ ਵਾਇਰਲ ਬੁਖਾਰ ਨੂੰ ਠੀਕ ਕਰਕੇ ਸਰੀਰ 'ਚ ਨਵੀਂ ਜਾਨ ਪਾਉਂਦਾ ਹੈ।
ਗਿਲੋਅ ਦੀ ਵਰਤੋਂ ਕਰੋ
ਕਮਜ਼ੋਰੀ ਨੂੰ ਦੂਰ ਕਰਨ ਲਈ ਦਿਨ 'ਚ 1 ਗਿਲਾਸ ਦਾ ਕਾੜ੍ਹਾ ਜਾਂ ਜੂਸ ਪੀਓ। ਐਂਟੀਆਕਸੀਡੈਂਟਸ ਅਤੇ ਐਂਟੀ-ਬੈਕਟੀਰੀਅਲ ਗੁਣ ਗਿਲੋਅ ਵਾਇਰਲ ਇੰਫੈਕਸ਼ਨ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੈ।
ਜ਼ਿਆਦਾ ਵਿਟਾਮਿਨ ਲਓ
ਬੁਖਾਰ 'ਚ ਵਿਟਾਮਿਨ ਏ, ਬੀ ਅਤੇ ਸੀ ਤੋਂ ਇਲਾਵਾ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਯੁਕਤ ਫੂਡਸ ਦੀ ਵਰਤੋਂ ਕਰੋ। ਨਾਲ ਹੀ ਧਿਆਨ ਰੱਖੋ ਕਿ ਤੁਸੀਂ ਡਾਈਟ 'ਚ ਜੋ ਵੀ ਲਓ ਉਹ ਪਚਾਉਣ 'ਚ ਆਸਾਨ ਹੋਵੇ ਜਿਵੇਂ ਸਬਜ਼ੀਆਂ ਦਾ ਸੂਪ, ਦਲੀਆ, ਉਬਲੇ ਆਂਡੇ, ਓਟਮੀਲ, ਫਰੂਟਸ ਕਸਟਰਡ ਜਾਂ ਉਬਲੇ ਚੌਲ।
ਦਹੀਂ 'ਚ ਮਿਲਾ ਕੇ ਖਾਓ ਇਹ ਚੀਜ਼ਾਂ ਬਿਮਾਰੀਆਂ ਰਹਿਣਗੀਆਂ ਦੂਰ
NEXT STORY