ਜਲੰਧਰ— ਗਰਭ ਅਵਸਥਾ 'ਚ ਔਰਤਾਂ ਦਾ ਖਾਣਾ-ਪੀਣਾ ਬਹੁਤ ਬਦਲ ਜਾਂਦਾ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਪੌਸ਼ਕ ਤੱਤਾਂ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ, ਜਿਸ ਨਾਲ ਮਾਂ ਅਤੇ ਗਰਭ 'ਚ ਪਲ ਰਹੇ ਬੱਚੇ ਦੋਨਾਂ ਦੀ ਸਿਹਤ ਠੀਕ ਰਹਿੰਦੀ ਹੈ। ਗਰਭ ਅਵਸਥਾ ਦੇ ਦੌਰਾਨ ਦੁੱਧ ਪੀਣਾ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ ਪਰ ਜੇਕਰ ਦੁੱਧ ਗਲਤ ਸਮੇਂ 'ਤੇ ਪੀਤਾ ਜਾਵੇ ਤਾਂ ਮਾਂ ਅਤੇ ਬੱਚੇ ਦੋਨਾਂ ਲਈ ਹਾਨੀਕਾਰਕ ਹੋ ਸਕਦਾ ਹੈ।
ਗਰਭ ਅਵਸਥਾ ਦੇ ਦੌਰਾਨ ਭੋਜਨ ਕਰਨ ਤੋਂ ਪਹਿਲਾਂ ਅਤੇ ਦਿਨ ਦੇ ਸਮੇਂ ਦੁੱਧ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਦੁੱਧ ਨੂੰ ਪੱਚਣ 'ਚ ਥੋੜ੍ਹਾਂ ਸਮਾਂ ਲੱਗਦਾ ਹੈ। ਜੇਕਰ ਤੁਸੀਂ ਭੋਜਨ ਕਰਨ ਤੋਂ ਪਹਿਲਾਂ ਦੁੱਧ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਪੇਟ ਭਰਿਆ-ਭਰਿਆ ਲੱਗੇਗਾ। ਇਸ ਤੋਂ ਇਲਾਵਾ ਤੁਹਾਨੂੰ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ ਅਤੇ ਤੁਸੀਂ ਪੂਰਾ ਦਿਨ ਸੁਸਤੀ ਮਹਿਸੂਸ ਕਰੋਗੇ।
ਗਰਭ ਅਵਸਥਾ 'ਚ ਦੁੱਧ ਪੀਣ ਦਾ ਸਹੀ ਸਮਾਂ ਰਾਤ ਨੂੰ ਸੌਣ ਤੋਂ ਪਹਿਲਾਂ ਹੈ। ਜੀ ਹਾਂ, ਬਿਲਕੁਲ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਤੁਹਾਨੂੰ ਚੰਗੀ ਨੀਂਦ ਦੇਣ 'ਚ ਮਦਦਗਾਰ ਸਾਬਿਤ ਹੋ ਸਕਦਾ ਹੈ ਜੋ ਗਰਭ ਅਵਸਥਾ ਦੇ ਦੌਰਾਨ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਰਾਤ ਨੂੰ ਦੁੱਧ ਪੀਣ ਨਾਲ ਮਾਂ ਅਤੇ ਗਰਭ 'ਚ ਪਲ ਰਹੇ ਬੱਚੇ ਦੋਨਾਂ ਨੂੰ ਭਰਪੂਰ ਮਾਤਰਾ 'ਚ ਪੌਸ਼ਕ ਮਿਲਦਾ ਹੈ।
ਕਈ ਗੁਣਾਂ ਨਾਲ ਭਰਪੂਰ ਹੈ ਅਨਾਰ, ਜਾਣੋ ਇਸ ਦੇ ਲਾਭ
NEXT STORY