ਜਲੰਧਰ (ਬਿਊਰੋ) - ਸਰਦੀ ਦਾ ਮੌਸਮ ਆਉਂਦੇ ਹੀ ਕਈ ਲੋਕਾਂ ਨੂੰ ਚਿਹਰੇ ਨਾਲ ਸਬੰਧਿਤ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਦੀਆਂ ’ਚ ਚਿਹਰੇ ਦੀ ਸੁੰਦਰਤਾਂ ਨੂੰ ਕਾਇਮ ਰੱਖਣ ਲਈ ਲੋਕ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਚਿਹਰੇ ’ਤੇ ਪਿੱਪਲਸ ਅਤੇ ਦਾਗ-ਧੱਬੇ ਪੈ ਜਾਂਦੇ ਹਨ। ਸਰਦੀਆਂ ’ਚ ਹੋਣ ਵਾਲੀਆਂ ਚਿਹਰੇ ਦੀਆਂ ਸਮੱਸਿਆਵਾਂ ਨੂੰ ਤੁਸੀਂ ਘਰ ਵਿਚ ਮੌਜੂਦ ਕੁੱਝ ਚੀਜ਼ਾਂ ਦੀ ਵਰਤੋਂ ਕਰਕੇ ਰਾਹਤ ਪਾ ਸਕਦੇ ਹੋ। ਘਰੇਲੂ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਚਿਹਰੇ ਦਾ ਫੇਸ਼ੀਅਲ ਕਰੋ, ਜਿਸ ਨਾਲ ਸੁੰਦਰਤਾਂ ਕਾਇਮ ਰਹਿਣ ਦੇ ਨਾਲ-ਨਾਲ ਚਿਹਰੇ ਦਾ ਨਿਖ਼ਾਰ ਹੋਰ ਵੱਧ ਜਾਵੇਗਾ.....
ਦਹੀਂ ਅਤੇ ਹਲਦੀ ਫੇਸ ਪੈਕ
1 ਚਮਚ ਹਲਦੀ ਪਾਊਡਰ ਅਤੇ 1 ਚਮਚ ਦਹੀਂ ਮਿਲਾ ਕੇ ਚਿਹਰੇ ਉੱਪਰ ਲਗਾਓ। 15 ਮਿੰਟਾਂ ਬਾਅਦ ਆਪਣੇ ਚਿਹਰੇ ਨੂੰ ਧੋ ਲਵੋ। ਅਜਿਹਾ ਕਰਨ ਨਾਲ ਸਰਦੀਆਂ ’ਚ ਚਿਹਰੇ ਦੀ ਸੁੰਦਰਤਾ ਵੱਧ ਜਾਵੇਗੀ।
ਹਲਦੀ ਅਤੇ ਸ਼ਹਿਦ ਫੇਸ ਪੈਕ
ਸ਼ਹਿਦ ਅਤੇ ਹਲਦੀ ਵਿਚ ਥੋੜਾ ਜਿਹਾ ਗੁਲਾਬ-ਜਲ ਮਿਲਾਓ। ਇਸਨੂੰ ਆਪਣੀ ਗਰਦਨ ਅਤੇ ਚਿਹਰੇ ਉੱਪਰ ਲਗਾਓ। ਇਸ ਪੇਸਟ ਨਾਲ ਤੁਹਾਡੀਆਂ ਝੁਰੜੀਆਂ ਬਿਲਕੁਲ ਖ਼ਤਮ ਹੋ ਜਾਣਗੀਆਂ।
ਆਲੂ ਅਤੇ ਦਹੀਂ ਫੇਸ ਪੈਕ
1 ਆਲੂ ਦਾ ਪੇਸਟ ਅਤੇ 1 ਚਮਚ ਦਹੀਂ ਮਿਲਾਓ। ਇਸ ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ਉੱਪਰ ਲਗਾਓ ਅਤੇ 15 ਮਿੰਟਾਂ ਬਾਅਦ ਚਿਹਰੇ ਨੂੰ ਧੋ ਲਵੋ। ਇਸ ਨਾਲ ਚਿਹਰੇ ਦੀ ਰੰਗਤ ਬਦਲ ਜਾਵੇਗੀ।
ਸ਼ਹਿਦ ਫੇਸ ਪੈਕ
1 ਚਮਚ ਸ਼ਹਿਦ ਵਿੱਚ 2 ਚਮਚ ਪਾਣੀ ਮਿਲਾ ਕੇ ਚਿਹਰੇ ’ਤੇ ਲਗਾਓ। ਕੁੱਝ ਦੇਰ ਬਾਅਦ ਚਿਹਰਾ ਧੋ ਲਵੋ। ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ’ਤੇ ਨਿਖ਼ਾਰ ਹੋ ਵੱਧ ਜਾਵੇਗਾ।
ਗਾਜਰ ਫੇਸ ਪੈਕ
2 ਗਾਜਰਾਂ ਦੇ ਪੇਸਟ ਵਿਚ ਅੱਧਾ ਚਮਚ ਸ਼ਹਿਦ ਮਿਲਾਓ ਅਤੇ ਇਸਨੂੰ ਆਪਣੇ ਚਿਹਰੇ ਉੱਪਰ 15 ਮਿੰਟ ਲਈ ਲਗਾਓ। ਫਿਰ ਚਿਹਰੇ ਨੂੰ ਪਾਣੀ ਨਾਲ ਧੋ ਲਵੋ, ਜਿਸ ਨਾਲ ਸੁੰਦਰਤਾ ਵੱਧ ਜਾਵੇਗੀ।
ਹਲਦੀ ਅਤੇ ਚੰਦਨ ਫੇਸ ਪੈਕ
ਥੋੜੀ ਜਿਹੀ ਹਲਦੀ ਚੰਦਨ ਵਿਚ ਥੋੜਾ ਜਿਹਾ ਦੁੱਧ ਮਿਲਾ ਕੇ 2 ਤੋਂ 3 ਮਿੰਟ ਤੱਕ ਚਿਹਰੇ ਦੀ ਮਸਾਜ ਕਰੋ ਅਤੇ 10 ਮਿੰਟਾਂ ਦੇ ਬਾਅਦ ਚਿਹਰੇ ਨੂੰ ਧੋ ਲਵੋ। ਇਸ ਨਾਲ ਚਿਹਰੇ ’ਤੇ ਚਮਕ ਆ ਜਾਵੇਗੀ।
ਸਰਦੀਆਂ 'ਚ ਹੱਥ ਹੋ ਜਾਂਦੇ ਹਨ ਡ੍ਰਾਈ ਤਾਂ ਨਾ ਹੋਵੋ ਪਰੇਸ਼ਾਨ, ਇਨ੍ਹਾਂ ਆਸਾਨ ਟਿਪਸ ਨੂੰ ਕਰੋ ਫਾਲੋ
NEXT STORY