ਨਵੀਂ ਦਿੱਲੀ— ਬਾਥਰੂਮ 'ਚ ਅਕਸਰ ਦਾਗ ਲੱਗ ਜਾਂਦੇ ਹਨ ਜੋ ਚੰਗੀ ਤਰ੍ਹਾਂ ਨਾਲ ਧੋਣ ਦੇ ਬਾਅਦ ਵੀ ਸਾਫ ਨਹੀਂ ਹੁੰਦੇ। ਅਸੀਂ ਬਜ਼ਾਰ 'ਚੋਂ ਕਈ ਕਲੀਨਰ ਲਿਆ ਕੇ ਵੀ ਇਸਤੇਮਾਲ ਕਰਦੇ ਹਨ ਪਰ ਉਨ੍ਹਾਂ ਨਾਲ ਵੀ ਧਾਗ ਸਾਫ ਨਹੀਂ ਹੁੰਦੇ। ਇਸ ਲਈ ਤੁਸੀਂ ਘਰ 'ਚ ਕੁਝ ਘਰੇਲੂ ਚੀਜ਼ਾਂ ਦਾ ਇਸਤੇਮਾਲ ਕਰਕੇ ਆਪਣੇ ਬਾਥਰੂਮ ਨੂੰ ਚੰਗੀ ਤਰ੍ਹਾਂ ਸਾਫ ਕਰ ਸਕਦੇ ਹੋ। ਅਤੇ ਕਾਲੀਆਂ ਹੋ ਚੁਕੀਆਂ ਟਾਈਲਾਂ ਨੂੰ ਸਾਫ ਕਰ ਸਕਦੇ ਹੋ।
1. ਆਲੂ
ਅਕਸਰ ਬਾਥਰੂਮ ਟਾਈਲਸ 'ਤੇ ਜਿਦੀ ਦਾਗ ਲੱਗ ਜਾਣ ਤਾਂ ਜਲਦੀ ਸਾਫ ਨਹੀਂ ਹੁੰਦੇ। ਇਸ ਲਈ ਤੁਸੀਂ ਆਲੂ ਦੇ ਟੁਕੜੇ ਨੂੰ ਟਾਈਲਾਂ 'ਤੇ ਰਗੜ ਸਕਦੇ ਹੋ ਅਤੇ ਫਿਰ ਟਾਈਲਾਂ ਨੂੰ ਗਰਮ ਪਾਣੀ ਨਾਲ ਧੋ ਲਓ।
2. ਟੂਥਪੇਸਟ
ਟਾਈਲਾਂ ਦੇ ਜੋੜਾਂ ਨੂੰ ਸਾਫ ਕਰਨ ਦੇ ਲਈ ਟੂਥਪੇਸਟ ਲਗਾਕੇ ਚੰਗੀ ਤਰ੍ਹਾਂ ਰਗੜੋ।
3. ਮਾਊਥ ਵਾਸ਼
ਟਾਈਲਾਂ ਦੇ ਜੋੜ ਨੂੰ ਤੁਸੀਂ ਮਾਊਥ ਵਾਸ਼ ਨਾਲ ਵੀ ਸਾਫ ਕਰ ਸਕਦੇ ਹੋ। ਇਸ ਨਾਲ ਉਹ ਇਕਦਮ ਚਿੱਟੇ ਹੋ ਜਾਂਦੇ ਹਨ।
4. ਸ਼ਰਾਬ
ਸ਼ਰਾਬ ਨਾਲ ਵਾਸ਼ ਵੇਸਿਨ. ਸ਼ੀਸ਼ਾ, ਟਾਈਲਾਂ ਦੇ ਦਾਗ ਧੱਬੇ ਚੰਗੀ ਤਰ੍ਹਾਂ ਸਾਫ ਹੋ ਜਾਂਦੇ ਹਨ। ਸ਼ਰਾਬ ਨੂੰ ਇਨ੍ਹਾਂ 'ਤੇ ਪਾ ਕੇ ਚੰਗੀ ਤਰ੍ਹਾਂ ਸਕਰੱਬ ਕਰੋ
5.ਸੋਡਾ ਵਾਟਰ
ਸੋਡੇ 'ਚ ਮੋਜੂਦ ਐਸੀਡਿਟੀ ਨਾਲ ਟਾਈਲਾਂ ਇਕਦਮ ਚਮਕ ਜਾਂਦੀਆਂ ਹਨ।
6. ਬਲੀਚਿੰਗ ਬਾਊਡਰ
ਬਾਥਰੂਮ ਦੀਆਂ ਟਾਈਲਾਂ 'ਤੇ ਬਲੀਚ ਪਾਊਡਰ ਛਿੜਕੋਂ। ਇਸਦੇ ਬਾਅਦ ਇਸਨੂੰ 5-10 ਮਿੰਟ ਦੇ ਲਈ ਅਜਿਹੇ ਹੀ ਰਹਿਣ ਦਿਓ। ਫਿਰ ਬਰੱਸ਼ ਦੀ ਮਦਦ ਨਾਲ ਇਸ ਨੂੰ ਸਕਰੱਬ ਕਰੋ।
7. ਸਿਰਕਾ, ਨਿੰਬੂ ਅਤੇ ਨਮਕ
ਤੁਸੀਂ ਬਾਥਰੂਮ ਦੀ ਸਫਾਈ ਦੇ ਲਈ ਸਿਰਕਾ, ਨਿੰਬੂ ਅਤੇ ਨਮਕ ਮਿਲਾਕੇ ਇਸਨੂੰ ਇਸਤੇਮਾਲ ਕਰ ਸਕਦੇ ਹੋ।
ਇਸ ਗੁਫਾ ਤੱਕ ਪਹੁੰਚਣਾ ਹੈ ਬਹੁਤ ਮੁਸ਼ਕਲ
NEXT STORY