ਵੈੱਬ ਡੈਸਕ- ਭਾਰਤੀ ਪਹਿਰਾਵਿਆਂ ’ਚ ਸਲਵਾਰ-ਸੂਟ ਦੀ ਥਾਂ ਹਮੇਸ਼ਾ ਤੋਂ ਖਾਸ ਰਹੀ ਹੈ। ਕੈਜੂਅਲ ਵੀਅਰ ਤੋਂ ਲੈ ਕੇ ਵਿਆਹ-ਤਿਉਹਾਰ ਤੱਕ ਸੂਟ ਔਰਤਾਂ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਨ੍ਹਾਂ ਵਿਚ ਵੀ ਪਿਛਲੇ ਕੁਝ ਸਾਲਾਂ ਤੋਂ ਬਨਾਰਸੀ ਸਿਲਸ ਸੂਟ ਨੇ ਧੁੰਮ ਮਚਾ ਰੱਖੀ ਹੈ। ਬਨਾਰਸੀ ਸਾੜ੍ਹੀ ਜਿੰਨੀ ਪ੍ਰਸਿੱਧ ਹੈ, ਓਨੇ ਹੀ ਲੋਕਪ੍ਰਿਯ ਹੁਣ ਬਨਾਰਸੀ ਸੂਟ ਹੋ ਗਏ ਹਨ। ਇਨ੍ਹਾਂ ਦੀ ਰਾਇਲ ਅਤੇ ਕਲਾਸੀ ਲੁਕ ਹਰ ਮੌਕੇ ’ਤੇ ਔਰਤਾਂ ਦੀ ਖੂਬਸੂਰਤੀ ਵਿਚ ਚਾਰ ਚੰਨ ਲਗਾ ਦਿੰਦੇ ਹਨ।
ਬਨਾਰਸੀ ਸੂਟ ਦੀ ਖਾਸੀਅਤ ਇਸਦਾ ਸ਼ਾਨਦਾਰ ਸਿਲਕ ਫੈਬਰਿਕ ਅਤੇ ਉਸ ’ਤੇ ਕੀਤਾ ਗਿਆ ਬਰੀਕ ਜਰੀ ਵਰਕ ਹੈ। ਸੋਨੇ-ਚਾਂਦੀ ਦੀ ਜਰੀ ਨਾਲ ਬਣੇ ਫੁੱਲ-ਪੱਤੇ ਅਤੇ ਜਾਲਦਾਰ ਡਿਜ਼ਾਈਨ ਇਨ੍ਹਾਂ ਨੂੰ ਦੂਜੀ ਡ੍ਰੈਸਿਜ਼ ਨਾਲੋਂ ਬਿਲਕੁਲ ਵੱਖ ਬਣਾਉਂਦੇ ਹਨ। ਪਹਿਲਾਂ ਜਿਥੇ ਔਰਤਾਂ ਸਿਰਫ ਬਨਾਰਸੀ ਸਲਵਾਰ-ਕਮੀਜ਼ ਪਹਿਨਦੀਆਂ ਸਨ, ਉਥੇ ਹੁਣ ਬਨਾਰਸੀ ਅਨਾਰਕਲੀ ਸੂਟ, ਪਲਾਜ਼ੋ ਸੂਟ, ਸ਼ਰਾਰਾ ਸੂਟ, ਪੰਜਾਬੀ ਸੂਟ, ਪਟਿਆਲਾ ਸੂਟ ਅਤੇ ਫਲੇਅਰ ਸੂਟ ਵੀ ਬਹੁਤ ਪਸੰਦ ਕੀਤੇ ਜਾ ਰਹੇ ਹਨ। ਬਨਾਰਸੀ ਸੂਟ ਦੇ ਸੈੱਟ ਵਿਚ ਵਿਭਿੰਨਤਾ ਵੀ ਕਮਾਲ ਦੀ ਹੈ। ਕੁਝ ਸੂਟਾਂ ਵਿਚ ਸਿਰਫ ਕੁੜਤੀ ਅਤੇ ਬਾਟਮ ਬਨਾਰਸੀ ਫੈਬਰਿਕ ਦੇ ਹੁੰਦੇ ਹਨ, ਦੁਪੱਟਾ ਅਲੱਗ ਫੈਬਰਿਕ ਦਾ ਆਉਂਦਾ ਹੈ। ਕੁਝ ਵਿਚ ਕੁੜਤੀ, ਬਾਟਮ ਅਤੇ ਦੁਪੱਟਾ ਤਿੰਨੋਂ ਹੀ ਬਨਾਰਸੀ ਸਿਲਕ ਦੇ ਹੁੰਦੇ ਹਨ।
ਅੱਜਕੱਲ ਸਭ ਤੋਂ ਜ਼ਿਆਦਾ ਟਰੈਂਡ ਵਿਚ ਹੈਵੀ ਬਨਾਰਸੀ ਦੁਪੱਟੇ ਵਾਲੇ ਸੂਟ ਹਨ। ਇਹ ਦੁਪੱਟਾ ਇੰਨਾ ਭਰਿਆ-ਪੂਰਾ ਅਤੇ ਖੂਬਸੂਰਤ ਹੁੰਦਾ ਹੈ ਕਿ ਮੁਟਿਆਰਾਂ ਇਸਨੂੰ ਵੱਖ-ਵੱਖ ਸਟਾਈਲ ਵਿਚ ਕੈਰੀ ਕਰਦੀਆਂ ਹਨ। ਉਹ ਕਦੇ ਵਨ ਸ਼ੋਲਡਰ ਸਟਾਈਲ ਵਿਚ, ਕਦੇ ਦੋਵੇਂ ਮੋਡਿਆਂ ’ਤੇ ਬੈਕ ਸਾਈਡ ਤੋਂ ਲਟਕਾ ਕੇ, ਤਾਂ ਕਦੇ ਸ਼ਰੱਗ ਵਾਂਗ ਸਟਾਈਲ ਕਰ ਕੇ ਹਰ ਮੌਕੇ ’ਤੇ ਨਿਊ ਲੁਕ ਕ੍ਰੀਏਟ ਕਰਦੀਆਂ ਹਨ। ਰੰਗਾਂ ਵਿਚ ਵੀ ਬਨਾਰਸੀ ਸੂਟ ਦਾ ਜਲਵਾ ਬੇਮਿਸਾਲ ਹੈ। ਨਿਊ ਬ੍ਰਾਈਡਸ ਅਤੇ ਔਰਤਾਂ ਵੱਲੋਂ ਵਿਆਹ-ਪਾਰਟੀ ਦੇ ਫੰਕਸ਼ਨ ਵਿਚ ਗੋਲਡਨ ਜਰੀ ਵਰਕ ਵਾਲੇ ਰੈੱਡ, ਮੈਰੂਨ, ਡਾਰਕ ਗ੍ਰੀਨ, ਮਸਟਰਡ ਯੈਲੋ ਸੂਟ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਉਥੇ ਮੁਟਿਆਰਾਂ ਨੂੰ ਸਿਲਵਰ ਜਰੀ ਵਰਕ ਵਾਲੇ ਰਾਇਲ ਬਲਿਊ, ਪਿੰਕ, ਬਲੈਕ, ਪੀਕਾਕ ਗ੍ਰੀਨ ਅਤੇ ਕੰਟ੍ਰਾਸਟ ਦੁਪੱਟੇ ਵਾਲੇ ਸੂਟਾਂ ਵਿਚ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਸੂਟਾਂ ਨੂੰ ਹੋਰ ਰਾਇਲ ਬਣਾਉਣਲਈ ਜਿਊਲਰੀ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ। ਮੁਟਿਆਰਾਂ ਅਤੇ ਔਰਤਾਂ ਇਨ੍ਹਾਂ ਨਾਲ ਹੈਵੀ ਕੁੰਦਨ ਨੈੱਕਲੈੱਸ, ਝੁਮਕੇ, ਚੂੜੀਆਂ, ਮਾਂਗ ਟਿੱਕਾ ਵਰਗੀ ਜਿਊਲਰੀ ਨੂੰ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਫੁੱਟਵੀਅਰ ਵਿਚ ਇਸਦੇ ਨਾਲ ਪੰਜਾਬੀ ਜੁੱਤੀ ਜਾਂ ਹਾਈ ਹੀਲਸ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ ਹਨ। ਹੇਅਰ ਸਟਾਈਲ ਵਿਚ ਖੁੱਲ੍ਹੇ ਵਾਲ, ਪਰਾਂਦੇ ਵਾਲੀ ਗੁੱਤ, ਬਨ ਜਾਂ ਸਾਫਟ ਕਲਰਸ ਸੂਟ ਨਾਲ ਪਰਫੈਕਟ ਲੱਗਦੇ ਹਨ। ਮੈਚਿੰਗ ਪੋਟਲੀ ਬੈਗ ਜਾਂ ਕਲਚ ਮੁਟਿਆਰਾਂ ਅਤੇ ਔਰਤਾਂ ਦੀ ਲੁਕ ਨੂੰ ਪੂਰਾ ਕਰਦੇ ਹਨ।
ਕੀ ਇੱਕ ਚਿੱਟਾ ਵਾਲ ਪੁੱਟਣ ਨਾਲ ਸਾਰੇ ਵਾਲ ਹੋ ਜਾਂਦੇ ਨੇ ਚਿੱਟੇ? ਜਾਣੋ ਕੀ ਕਹਿੰਦੇ ਨੇ ਮਾਹਿਰ
NEXT STORY