ਲੁਧਿਆਣਾ (ਸੰਨੀ) : ਬੁੱਧਵਾਰ ਤੋਂ ਨਰਾਤਿਆਂ ਦੀ ਆਮਦ ਨਾਲ ਫੈਸਟੀਵਲ ਸੀਜ਼ਨ ਸ਼ੁਰੂ ਹੁੰਦੇ ਹੀ ਬਾਜ਼ਾਰਾਂ ਵਿਚ ਭੀਡ਼ ਵਧ ਗਈ ਹੈ। ਨਗਰ ਦੇ ਭੀਡ਼ ਵਾਲੇ ਇਲਾਕਿਆਂ ਜਿਵੇਂ ਚੌਡ਼ਾ ਬਾਜ਼ਾਰ, ਪ੍ਰਤਾਪ ਬਾਜ਼ਾਰ, ਮਾਤਾ ਰਾਣੀ ਚੌਕ, ਪੁਰਾਣੀ ਸਬਜ਼ੀ ਮੰਡੀ, ਕਿਤਾਬ ਬਾਜ਼ਾਰ, ਸਾਬਣ ਬਾਜ਼ਾਰ, ਫੀਲਡਗੰਜ ਆਦਿ ਵਿਚ ਗਾਹਕਾਂ ਦੀ ਆਮਦ ਨਾਲ ਰੌਣਕ ਤਾਂ ਵਧੀ ਹੈ ਪਰ ਇਸ ਦੇ ਨਾਲ ਹੀ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਆਣ ਖਡ਼੍ਹੀ ਹੋਈ ਹੈ। ਨਾਲ ਹੀ ਇਸ ਦੇ ਉਲਟ ਨਗਰ ਦੀ ਟ੍ਰੈਫਿਕ ਪੁਲਸ ਵਲੋਂ ਫੈਸਟੀਵਲ ਸੀਜ਼ਨ ਵਿਚ ਲੱਗਣ ਵਾਲੇ ਜਾਮ ਨਾਲ ਨਜਿੱਠਣ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ।
ਭੀਡ਼ ਵਾਲੇ ਬਾਜ਼ਾਰਾਂ ਵਿਚ ਨਾ ਤਾਂ ਨਾਜਾਇਜ਼ ਕਬਜ਼ੇ ਹਟਾਏ ਗਏ ਅਤੇ ਨਾ ਹੀ ਉੱਥੇ ਟ੍ਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਭੀਡ਼ ਵਾਲੇ ਬਾਜ਼ਾਰਾਂ ਤੋਂ ਗਲਤ ਪਾਰਕ ਕੀਤੇ ਗਏ ਵਾਹਨ ਟੋਅ ਕਰਨ ਦੀ ਬਜਾਏ ਉਨ੍ਹਾਂ ਇਲਾਕਿਆਂ ਵਿਚ ਟੋਇੰਗ ਕੀਤੀ ਜਾ ਰਹੀ ਹੈ, ਜਿੱਥੇ ਇਸ ਦੀ ਜ਼ਿਆਦਾ ਲੋਡ਼ ਨਹੀਂ ਹੈ। ਨਾਜਾਇਜ਼ ਕਬਜ਼ੇ ਵੱਡੀ ਸਮੱਸਿਆ ਨਗਰ ਦੇ ਅੰਦਰੂਨੀ ਬਜ਼ਾਰਾਂ ਵਿਚ ਟ੍ਰੈਫਿਕ ਜਾਮ ਦਾ ਸਭ ਤੋਂ ਵੱਡਾ ਕਾਰਨ ਨਾਜਾਇਜ਼ ਕਬਜ਼ੇ ਹਨ। ਇਸ ਦੇ ਨਾਲ ਹੀ ਦੁਕਾਨਦਾਰਾਂ ਵਲੋਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਆਪਣਾ ਸਾਮਾਨ ਦੁਕਾਨਾਂ ਦੇ ਬਾਹਰ ਸਜਾ ਲਿਆ ਜਾਂਦਾ ਹੈ।
ਇਸ ਤੋਂ ਬਾਅਦ ਦੁਕਾਨਾਂ ਦੇ ਬਾਹਰ ਹੋਣ ਵਾਲੀ ਬੇਤਰਤੀਬੀ ਪਾਰਕਿੰਗ ਵਿਵਸਥਾ ਵੀ ਜਾਮ ਨੂੰ ਉਤਸ਼ਾਹ ਦਿੰਦੀ ਹੈ। ਕੁਝ ਮਹੀਨੇ ਪਹਿਲਾਂ ਪੁਲਸ ਵਲੋਂ ਅਜਿਹੇ ਕੁਝ ਦੁਕਾਨਦਾਰਾਂ ਅਤੇ ਰੇਹਡ਼ੀ ਵਾਲਿਆਂ ਖਿਲਾਫ ਰਸਤਾ ਰੋਕਣ ਦੇ ਜੁਰਮ ਵਿਚ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹਾਲਾਤ ਕੁਝ ਠੀਕ ਹੋ ਗਏ ਸਨ ਪਰ ਹੁਣ ਫਿਰ ਜਾਮ ਦੀ ਸਮੱਸਿਆ ਆਪਣਾ ਫਨ ਫੈਲਾਉਣ ਲੱਗੀ ਹੈ। ਕਈ ਇਲਾਕਿਆਂ ’ਚ ਵਨ-ਵੇ ਦੀ ਲੋਡ਼ ਨਗਰ ਵਿਚ ਕਈ ਅਜਿਹੇ ਭੀਡ਼ ਵਾਲੇ ਇਲਾਕੇ ਹਨ ਜਿੱਥੇ ਵਨ-ਵੇ ਪ੍ਰਣਾਲੀ ਦੀ ਲੋਡ਼ ਹੈ ਪਰ ਸਿਆਸੀ ਦਬਾਅ ਜਾਂ ਫਿਰ ਦੁਕਾਨਦਾਰ ਜਥੇਬੰਦੀਆਂ ਦੇ ਅੱਗੇ ਪੁਲਸ ਨੂੰ ਝੁਕਣਾ ਪੈ ਸਕਦਾ ਹੈ।
ਅਜਿਹੇ ਕਈ ਪੁਆਇੰਟ ਹਨ, ਜਿਥੇ ਟ੍ਰੈਫਿਕ ਪੁਲਸ ਨੇ ਪਹਿਲਾਂ ਵਨ-ਵੇ ਪ੍ਰਣਾਲੀ ਲਾਗੂ ਤਾਂ ਕਰ ਦਿੱਤੀ ਪਰ ਦਬਾਅ ਨੂੰ ਦੇਖਦੇ ਹੋਏ ਉਸੇ ਦਿਨ ਸ਼ਾਮ ਜਾਂ ਫਿਰ ਕੁਝ ਦਿਨਾਂ ਵਿਚ ਹੀ ਪੁਰਾਣੀ ਵਿਵਸਥਾ ਬਹਾਲ ਕਰ ਦਿੱਤੀ। ਟ੍ਰੈਫਿਕ ਮੁਲਾਜ਼ਮਾਂ ਨੂੰ ਕਰਨਗੇ ਤਾਇਨਾਤ : ਬਰਾਡ਼ ਏ. ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾਡ਼ ਦਾ ਕਹਿਣਾ ਹੈ ਕਿ ਨਗਰ ਦੇ ਭੀਡ਼ ਵਾਲੇ ਇਲਾਕਿਆਂ ਵਿਚ ਟ੍ਰੈਫਿਕ ਦੀ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਹੈ। ਇਨ੍ਹਾਂ ਬਾਜ਼ਾਰਾਂ ਵਿਚ ਜਾਮ ਦੀ ਸਮੱਸਿਆ ਖਤਮ ਕਰਨ ਲਈ ਉੱਥੇ ਟ੍ਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਅਤੇ ਪੀ. ਸੀ. ਆਰ. ਦਾ ਸਹਿਯੋਗ ਵੀ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਦੁਕਾਨਾਂ ਦੇ ਬਾਹਰ ਨਾ ਸਜਾਉਣ ਜਾਂ ਫਿਰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਸੋਲਰ ਪਾਵਰ ਖੇਤਰ ’ਚ ਗਲੋ ਰੇਜ਼ ਸੋਲਰ ਨੇ ਪੂਰੇ ਕੀਤੇ 5 ਸਾਲ
NEXT STORY