ਖੰਨਾ (ਸੁਖਵਿੰਦਰ ਕੌਰ)- ਨਜ਼ਦੀਕੀ ਪਿੰਡ ਹਰਿਓ ਕਲਾਂ ’ਚ ਸਹਿਬਜ਼ਾਦਿਆਂ ਦੀ ਯਾਦ ’ਚ ਜੋਡ਼ ਮੇਲੇ ਮੌਕੇ ਪਹਿਲੇ ਦਿਨ ਗੰਨੇ ਦੇ ਰਸ ਦਾ ਲੰਗਰ ਅਤੇ ਦੂਜੇ ਦਿਨ ਬਰੈੱਡ ਪਕੌਡ਼ਿਆਂ ਦਾ ਲੰਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਲਾਇਆ ਗਿਆ। ਪ੍ਰਧਾਨ ਮੋਹਣ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਿਓ ਕਲਾਂ ਦੇ ਬੱਸ ਅੱਡੇ ’ਤੇ ਲੱਗਦੇ ਇਸ ਲੰਗਰ ’ਚ ਹਰ ਸਾਲ ਦੀ ਤਰ੍ਹਾਂ ਪਿੰਡ ਵਾਸੀਆਂ ਦੇ ਸਹਿਯੋਗ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਦਾ ਵੀ ਸਹਿਯੋਗ ਰਿਹਾ। ਇਸ ਮੌਕੇ ਸੇਵਾਦਾਰਾਂ ’ਚ ਸ਼ਿੰਗਾਰਾ ਸਿੰਘ ਢਿੱਲੋਂ, ਜਗਦੀਪ ਸਿੰਘ ਢਿੱਲੋਂ, ਨਾਜਰ ਸਿੰਘ, ਅਜਮੇਰ ਸਿੰਘ ਢਿੱਲੋਂ, ਅਮਨਦੀਪ ਸਿੰਘ ਢਿੱਲੋਂ, ਬਚਨ ਮੁਹੰਮਦ ਆਦਿ ਹਾਜ਼ਰ ਸਨ।
ਚੋਰੀ ਦੇ 4 ਮੋਟਰਸਾਈਕਲਾਂ ਸਮੇਤ 2 ਕਾਬੂ
NEXT STORY