ਖੰਨਾ (ਮਾਲਵਾ)-ਸਨਮਤੀ ਵਿਮਲ ਜੈਨ ਸਕੂਲ ਜਗਰਾਓਂ ’ਚ ਸ਼ਹੀਦੀ ਜੋਡ਼ ਮੇਲੇ ਨੂੰ ਸਮਰਪਤ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਦੇ ਹਾਣੀ ਬਣਾਉਣ ਅਤੇ ਉਸ ਦੇ ਵਾਰਸ ਕਹਾਉਣ ਦਾ ਉਪਰਾਲਾ ਕੀਤਾ ਗਿਆ। ਭਾਈ ਗਰੇਵਾਲ ਨੇ ਬੱਚਿਆਂ ਨੂੰ ਇਸ ਚਰਚਾ ’ਚ ਸ਼ਾਮਲ ਕਰਦਿਆਂ ਇਤਿਹਾਸਿਕ ਘਟਨਾਵਾਂ ਬਾਰੇ ਦਿੱਤੇ ਸਵਾਲਾਂ ਦੇ ਜਵਾਬ ’ਤੇ ਉਨ੍ਹਾਂ ਨੂੰ ਸਮੇਂ-ਸਮੇਂ ਸਨਮਾਨਤ ਵੀ ਕੀਤਾ। ਇਸ ਮੌਕੇ ਉਨ੍ਹਾਂ ਘਟਨਾਵਾਂ ਨੂੰ ਨੇਡ਼ੇ ਹੋ ਕੇ ਮਹਿਸੂਸ ਕਰਵਾਉਂਦਿਆਂ ਜਦ ਉਨ੍ਹਾਂ ਵਲੋਂ ਇਹ ਨਾਅਰਾ ਬੁਲੰਦ ਕੀਤਾ ਗਿਆ ਕਿ ‘ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਕੌਣ’ ਤਾਂ ਬੱਚਿਆਂ ਵਲੋਂ ਉੱਚੀ ਆਵਾਜ਼ ’ਚ ਜਵਾਬ ਆਇਆ ਕਿ ‘ਸਾਡੇ ਬਾਬੇ’। ਇਸ ਸਮੇਂ ਵਾਈਸ ਪ੍ਰਿੰਸੀਪਲ ਮੈਡਮ ਜੈਨ ਨੇ ਸ਼ਹੀਦੀ ਹਫ਼ਤੇ ਬਾਰੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ।
ਪਿੰਡ ਹਰਿਓ ਕਲਾਂ ’ਚ ਲਾਇਆ ਲੰਗਰ
NEXT STORY