ਖੰਨਾ (ਸੁਖਵਿੰਦਰ ਕੌਰ)-ਸ਼ਹਿਰ ਦੀ ਵਧਦੀ ਹੋਈ ਆਬਾਦੀ ਕਾਰਨ ਗਲੀਆਂ, ਸਡ਼ਕਾਂ ’ਤੇ ਜਾਮ ਦੀ ਸਥਿਤੀ ਹੈ ਅਤੇ ਹਰ ਥਾਂ ਨਵੇਂ-ਨਵੇਂ ਪੋਲ ਅਤੇ ਬਿਜਲੀ ਦੇ ਖੰਭੇ ਲਗਾ ਕੇ ਨਾਜਾਇਜ਼ ਤਰੀਕੇ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰ ਦੀਆਂ ਗਲੀਆਂ ਵਿਚ ਚੁੱਪ-ਚੁਪੀਤੇ ਢੰਗ ਨਾਲ ਕੋਈ ਪ੍ਰਾਈਵੇਟ ਕੰਪਨੀ ਸ਼ਹਿਰ ਵਿਚ ਥਾਂ-ਥਾਂ ਪੋਲ ਲਗਾ ਕੇ ਬਣੀਆਂ ਹੋਈਆਂ ਗਲੀਆਂ ਨੂੰ ਉਖਾਡ਼ ਰਹੀ ਹੈ।ਇਸੇ ਤਰ੍ਹਾਂ ਕੰਪਨੀ ਦੇ ਨੁਮਾਇੰਦੇ ਜਦੋਂ ਉਘੇ ਕਾਂਗਰਸੀ ਆਗੂ ਅਮਨ ਕਟਾਰੀਆ ਦੀ ਗਲੀ ਵਿਚ ਪੋਲ ਲਾਉਣ ਲਈ ਖੁਦਾਈ ਕਰ ਰਹੇ ਸਨ ਤਾਂ ਅਮਨ ਨੇ ਜ਼ਿੰਮੇਦਾਰ ਨਾਗਰਿਕ ਦੀ ਤਰ੍ਹਾਂ ਉਨ੍ਹਾਂ ਨੂੰ ਇਸ ਸਬੰਧ ਵਿਚ ਮਨਜ਼ੂਰੀ ਵਿਖਾਉਣ ਨੂੰ ਕਿਹਾ ਪਰ ਕੰਪਨੀ ਦੇ ਅਧਿਕਾਰੀ ਇਹ ਕਹਿੰਦੇ ਰਹੇ ਕਿ ਉਨ੍ਹਾਂ ਦੇ ਕੋਲ ਮਨਜ਼ੂਰੀ ਹੈ। ਅਮਨ ਨੇ ਤੁਰੰਤ ਨਗਰ ਕੌਂਸਲ ਦੇ ਈ. ਓ. ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ’ਤੇ ਅਮਨ ਕਟਾਰੀਆ ਨੇ ਤੁਰੰਤ ਪ੍ਰਾਈਵੇਟ ਕੰਪਨੀ ਦੇ ਅਧਿਕਾਰੀਆਂ ਨੂੰ ਕੰਮ ਬੰਦ ਕਰਨ ਲਈ ਕਿਹਾ। ਅਮਨ ਕਟਾਰੀਆਂ ਵੱਲੋਂ ਦਖਲਅੰਦਾਜ਼ੀ ਕਰਨ ’ਤੇ ਉਹ ਚਲੇ ਗਏ ਪਰ ਸ਼ਹਿਰ ਵਿਚ ਬਹੁਤ ਸਾਰੇ ਪੋਲ ਲਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ਵਿਚ ਸ਼ਿਕਾਇਤ ਪਾਰਟੀ ਦੇ ਪ੍ਰਧਾਨ ਨੂੰ ਵੀ ਕਰਨਗੇ।
ਵਿਕਟੋਰੀਆ ਗਰਲਜ਼ ਕਾਲਜ ’ਚ ਕੁਇੱਜ਼ ਮੁਕਾਬਲੇ ਆਯੋਜਿਤ
NEXT STORY