ਖੰਨਾ(ਬਰਮਾਲੀਪੁਰ)-ਝੋਨੇ ਦੀ ਮੌਜੂਦਾ ਫਸਲ ਕਿਸਾਨਾਂ ਲਈ ਜੀਅ ਦਾ ਜ਼ੰਜਾਲ ਬਣ ਕੇ ਸਾਹਮਣੇ ਆਈ ਹੈ ਕਿਉਂਕਿ ਮੌਸਮ ਦੀ ਮਾਰ ਕਾਰਨ ਵੱਧ ਨਮੀ ਦਾ ਸੰਤਾਪ ਹੰਢਾ ਰਹੀ ਇਸ ਫਸਲ ਨੂੰ ਹੁਣ ਮੰਡੀ ’ਚ ਦਾਖਲ ਹੋਣ ਤੋਂ ਰੋਕਣ ਲਈ ਕਵਾਇਦ ਅਨਾਜ ਮੰਡੀ ਪਾਇਲ ਵਿਚ ਸ਼ੁਰੂ ਹੋ ਗਈ ਹੈ। ਅੱਜ ਇਥੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਐੱਸ. ਡੀ. ਐੱਮ. ਪਾਇਲ ਸਵਾਤੀ ਟਿਵਾਣਾ ਦੀਆਂ ਸਖਤ ਹਦਾਇਤਾਂ ’ਤੇ ਵੱਧ ਨਮੀ ਵਾਲੇ ਝੋਨੇ ਦੀਆਂ ਆ ਰਹੀਆਂ ਕਈ ਟਰਾਲੀਆਂ ਨੂੰ ਮੰਡੀ ਦੇ ਗੇਟ ’ਤੇ ਹੀ ਚੈੱਕ ਕਰ ਕੇ ਵਾਪਸ ਮੋਡ਼ਿਆ ਅਤੇ ਕਿਸਾਨਾਂ ਨੂੰ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ। ਮਾਰਕੀਟ ਕਮੇਟੀ ਦੇ ਸਕੱਤਰ ਬੀਰਇੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਵਲੋਂ ਮੰਡੀ ’ਚ ਲਿਆਦਾਂ ਜਾ ਰਿਹਾ ਝੋਨਾ, ਜਿਸ ’ਚ ਨਮੀ 20 ਤੋਂ 26 ਫੀਸਦੀ ਤੋਂ ਵੀ ਵੱਧ ਆ ਰਹੀ ਹੈ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਝੋਨੇ ਦੀ ਨਮੀ 17 ਫੀਸਦੀ ਤੱਕ ਹੋਣੀ ਚਾਹੀਦੀ ਹੈ।
ਅੱਜ ਦਾਣਾ ਮੰਡੀ ਪਾਇਲ ਤੋਂ ਵੱਧ ਨਮੀ ਵਾਲੇ ਝੋਨੇ ਦੀਆਂ ਟਰਾਲੀਆਂ ਹਰਦੇਵ ਸਿੰਘ ਮਕਸੂਦਡ਼ਾ, ਕੁਲਦੀਪ ਸਿੰਘ ਚੀਮਾ, ਰਣਦੀਪ ਸਿੰਘ ਪਾਇਲ, ਭੋਲਾ ਸਿੰਘ ਮਕਸੂਦਡ਼ਾ, ਅਮਰਜੀਤ ਕੌਰ, ਗੁਰਜੰਟ ਸਿੰਘ, ਜਗਤ ਸਿੰਘ, ਮਹਿੰਦਰ ਸਿੰਘ, ਚੰਨਪ੍ਰੀਤ ਸਿੰਘ, ਬਲਦੇਵ ਸਿੰਘ, ਭਿੰਦਰ ਸਿੰਘ ਨਸਰਾਲੀ, ਬਲਵਿੰਦਰ ਸਿੰਘ ਆਦਿ ਨੂੰ ਮੋਡ਼ਿਆ ਗਿਆ। ਆਡ਼੍ਹਤੀ ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਵੱਧ ਨਮੀ ਵਾਲਾ ਝੋਨਾ ਮੰਡੀ ਦੇ ਫਡ਼੍ਹਾ ’ਚ ਫੋਲਿਆ ਜਾ ਰਿਹਾ ਹੈ। ਦੂਜੇ ਪਾਸੇ ਵੱਧ ਨਮੀ ਵਾਲੇ ਝੋਨੇ ਨੂੰ ਸ਼ੈਲਰਾਂ ਵਾਲੇ ਚੁੱਕਣ ਨੂੰ ਤਿਆਰ ਨਹੀਂ, ਹੁਣ ਜਿਮੀਂਦਾਰ ਕਿਧਰ ਨੂੰ ਜਾਵੇ, ਜਾਂ ਤਾਂ ਹੁਣ ਕਿਸਾਨਾਂ ਨੂੰ ਵੱਧ ਨਮੀ ਵਾਲੇ ਝੋਨੇ ਨੂੰ ਵੇਚਣ ਲਈ ਆਡ਼੍ਹਤੀਏ ਨੂੰ ਵੱਧ ਤੋਲਣਾ ਪਊ ਜਾਂ ਫਿਰ ਘਰੋ ਸੁੱਕਾ ਕੇ ਲਿਆਉਣਾ ਪਊ। ਕਿਸਾਨਾਂ ਨੇ ਕੈਪਟਨ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮੌਸਮ ’ਚ ਸਿੱਲ ਹੋਣ ਕਾਰਨ ਝੋਨੇ ’ਚੋਂ ਨਮੀ ਘੱਟਣ ਦੇ ਆਸਾਰ ਬਹੁਤ ਘੱਟ ਹਨ ਇਸ ਕਰਕੇ ਸਰਕਾਰ 17 ਫੀਸਦੀ ਤੋਂ ਵਧਾ ਕੇ 25 ਫੀਸਦੀ ਵਾਲੇ ਝੋਨੇ ਦੀ ਖਰੀਦ ਕਰੇ ਤਾਂ ਜੋ ਕਿਸਾਨ ਹੋ ਰਹੀ ਖੱਜਲ-ਖੁਆਰੀ ਤੋਂ ਬਚ ਸਕੇ। ਇਸ ਸਮੇਂ ਮੰਡੀ ਸੁਪਰਵਾਈਜ਼ਰ ਬਹਾਦਰ ਸਿੰਘ, ਤੇਜਪਾਲ ਸਿੰਘ, ਗੁਰਚਰਨ ਸਿੰਘ ਗੈਰੀ ਵੀ ਹਾਜ਼ਰ ਸਨ। ਬੀ. ਕੇ. ਯੂ. ਰਾਜੇਵਾਲ ਵਲੋਂ ਚਿਤਾਵਨੀ ਕਿਸਾਨਾਂ ਦੀਆਂ ਟਰਾਲੀਆਂ ਮੰਡੀ ਦੇ ਬਾਹਰ ਰੋਕਣ ’ਤੇ ਕਿਸਾਨ ਯੂਨੀਅਨ ਰਾਜੇਵਾਲ ਨੇ ਆਖਿਆ ਹੈ ਕਿ ਕਿਸਾਨਾਂ ਵਿਰੁੱਧ ਇਹ ਕਾਰਵਾਈ ਪ੍ਰਸ਼ਾਸਨ ਦਾ ਨਾਦਰਸ਼ਾਹੀ ਫੁਰਮਾਨ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਕੋਟ ਪਨੈਚ ਤੇ ਪਰਗਟ ਸਿੰਘ ਪਨੈਚ ਨੇ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਲਈ ਝੋਨਾ ਕੱਟਣਾ ਮਜ਼ਬੂਰੀ ਹੈ ਕਿਉਂਕਿ ਅਗਲੀ ਫਸਲ ਲੇਟ ਹੋ ਰਹੀ ਹੈ। ਕਿਸਾਨਾਂ ਦੇ ਝੋਨੇ ਨੂੰ ਸਕਉਣ ਦਾ ਪ੍ਰਬੰਧ ਸਰਕਾਰ ਖੁਦ ਕਰੇ।
ਪੀ. ਏ. ਯੂ. ਯੁਵਕ ਮੇਲੇ ’ਚ ਅਦੁੱਤੀ ਸ਼ਬਦ ਗਾਇਨ ਨੇ ਬੰਨ੍ਹਿਆ ਮਾਹੌਲ
NEXT STORY