ਖੰਨਾ(ਸੁਖਵਿੰਦਰ ਕੌਰ)- ਪਿੰਡ ਅਲੌਡ਼ ’ਚ ਪੈਂਦੇ ਜੀ. ਪੀ. ਸੀ. ਕਾਲਜ ਦੇ ਵਿਦਿਆਰਥੀ ਰਜਿੰਦਰ ਸਿੰਘ ਨੇ 7ਵੀਂ ਵਰਲਡ ਵੁਸ਼ੂ ਚੈਂਪੀਅਨਸ਼ਿਪ ਦੌਰਾਨ ਕਾਂਸੇ ਦਾ ਤਮਗਾ ਹਾਸਲ ਕਰ ਕੇ ਕਾਲਜ ਅਤੇ ਇਲਾਕੇ ਸਮੇਤ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਦੱਸਿਆ ਕਿ ਇਹ ਕਾਲਜ ਤੇ ਵਿਦਿਆਰਥੀਆਂ ਅਤੇ ਇਲਾਕੇ ਲਈ ਬਡ਼ੇ ਮਾਣ ਅਤੇ ਖੁਸ਼ੀ ਦਾ ਮੌਕਾ ਹੈ ਕਿ ਚੀਨ ਦੇ ਹਿਮਾਜ਼ੂ ’ਚ ਹੋਈ ਵਰਲਡ ਵੁਸ਼ੂ ਚੈਂਪੀਅਨਸ਼ਿਪ ਦੌਰਾਨ ਇਹ ਪ੍ਰਾਪਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਵਲੋਂ ਅੰਤਰ-ਰਾਸ਼ਟਰੀ ਪੱਧਰ ਦੀਆਂ ਖੇਡਾਂ ’ਚ ਪ੍ਰਾਪਤੀਆਂ ਕਰਨ ਨਾਲ ਹੋਰਨਾਂ ਵਿਦਿਆਰਥੀਆਂ ਨੂੰ ਵੀ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਨਾ ਮਿਲੇਗੀ। ਪ੍ਰਿੰਸੀਪਲ ਮੈਡਮ ਡਾ. ਪਜਨੀ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜ ਗੋਇਲ ਨੇ ਕਾਲਜ ਵਿਦਿਆਰਥੀ ਰਜਿੰਦਰ ਸਿੰਘ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
ਝੋਨੇ ਦੀ ਫਸਲ ਕਿਸਾਨਾਂ ਲਈ ਜੀਅ ਦਾ ਜ਼ੰਜਾਲ ਬਣੀ
NEXT STORY