ਖੰਨਾ (ਸੁਖਵਿੰਦਰ ਕੌਰ) - ਖੰਨਾ ਸ਼ਹਿਰ ਦੇ ਮੁੱਖ ਬੱਸ ਸਟੈਂਡ ਦੀ ਖ਼ਸਤਾ ਹਾਲਤ, ਥਾਂ-ਥਾਂ ਪਏ ਡੂੰਘੇ ਟੋਏ ਅਤੇ ਬਾਥਰੂਮਾਂ ਦੀ ਸਫ਼ਾਈ ਦੇ ਬੁਰੇ ਹਾਲ ’ਤੇ ਖੰਨਾ ਦੇ ਐੱਸ. ਡੀ. ਐੱਮ. ਦੇ ਨਾ ਮਿਲਣ ’ਤੇ ਤਹਿਸੀਲਦਾਰ ਕਰਨ ਗੁਪਤਾ ਨੂੰ ਸਮਾਜਸੇਵੀ ਸੰਸਥਾਵਾਂ ਵਲੋਂ ਮੰਗ-ਪੱਤਰ ਦੇ ਕੇ ਬੱਸ ਸਟੈਂਡ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਗਈ। ਮਨੁੱਖੀ ਅਧਿਕਾਰ ਜਨ-ਚੇਤਨਾ ਮਿਸ਼ਨ ਪੰਜਾਬ ਦੇ ਕੌਮੀ ਪ੍ਰਧਾਨ ਡਾ. ਸ਼ਿਵ ਕੁਮਾਰ ਸ਼ਰਮਾ ਅਤੇ ਜਨਤਾ ਬੋਲੇ-ਅੱਖਾਂ ਖੋਲ੍ਹੋ ਲੋਕ ਅਾਵਾਜ਼ ਮੰਚ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਆਰਟਿਸਟ, ਜਨਰਲ ਸਕੱਤਰ ਓਮਕਾਰ ਸਿੰਘ ਸੱਤੂ ਵਲੋਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਦਿੱਤੇ ਮੰਗ-ਪੱਤਰ ’ਚ ਦੱਸਿਆ ਗਿਆ ਕਿ ਖੰਨਾ ਸ਼ਹਿਰ ਦੇ ਮੁੱਖ ਬੱਸ ਸਟੈਂਡ ਦੀਆਂ ਥਾਂ-ਥਾਂ ਟੁੱਟੀਅਾਂ ਸਡ਼ਕਾਂ ਅਤੇ ਵੱਡੇ-ਵੱਡੇ ਖੱਡੇ ਪੈਣ ਕਾਰਨ ਇੰਨੀ ਮਾਡ਼ੀ ਹਾਲਤ ਹੋਈ ਪਈ ਹੈ ਕਿ ਇਥੇ ਆਉਣ ਵਾਲੇ ਲੋਕਾਂ ਨੂੰ ਪੈਦਲ ਤੱਕ ਚੱਲਣਾ ਮੁਸ਼ਕਲ ਹੈ ਅਤੇ ਬੱਸਾਂ ’ਚ ਬੈਠੀਆਂ ਸਵਾਰੀਆਂ ਦਾ ਬੁਰਾ ਹਾਲ ਹੋ ਜਾਂਦਾ ਹੈ। ਅੱਡੇ ਦੇ ਅੰਦਰ ਆਉਣ ਵਾਲੀਆਂ ਬੱਸਾਂ ਆਦਿ ਦੀਆਂ ਅੱਡਾ ਫੀਸ ਵਜੋਂ ਪਰਚੀਆਂ ਕੱਟੀਆਂ ਜਾਂਦੀਆਂ ਹਨ, ਇਥੋਂ ਤੱਕ ਜਿਹਡ਼ੀਆਂ ਸਮਾਧੀ ਰੋਡ ਚੌਕ ’ਚ ਬੱਸਾਂ ਰੁਕਦੀਆਂ ਹਨ, ਉਨ੍ਹਾਂ ਦੀ ਵੀ ਪਰਚੀ ਕੱਟੀ ਜਾਂਦੀ ਹੈ। ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਡਾ. ਸ਼ਿਵ ਕੁਮਾਰ ਸ਼ਰਮਾ, ਤੇਜਿੰਦਰ ਸਿੰਘ ਆਰਟਿਸਟ, ਓਮਕਾਰ ਸਿੰਘ ਸੱਤੂ, ਰਾਜਨ ਸੇਤੀਆ, ਲਲਿਤ ਕੁਮਾਰ ਭਾਰਦਵਾਜ, ਕਮਲ ਨੰਦਾ ਨੇ ਲੋਕਾਂ ਦੇ ਹਿੱਤਾਂ ਲਈ ਆਪਣੀ ਟੀਮ ਨਾਲ ਖੰਨਾ ਬੱਸ ਸਟੈਂਡ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਪੂਰੇ ਬੱਸ ਸਟੈਂਡ ’ਚ ਅੌਰਤਾਂ ਦੇ ਲਈ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ। ਮਰਦਾਨਾ ਬਾਥਰੂਮ ਨੂੰ ਤਾਲਾ ਲੱਗਿਆ ਹੋਇਆ ਹੈ। ਸਫਾਈ ਦਾ ਫਿਰ ਵੀ ਇੰਨਾ ਬੁਰਾ ਹਾਲ ਹੈ, ਪੀਣ ਵਾਲਾ ਪਾਣੀ ਵੀ ਲੀਕ ਹੋ ਰਿਹਾ ਹੈ। ਸੰਸਥਾਵਾ ਵਲੋਂ ਡਾ. ਸ਼ਿਵ ਕੁਮਾਰ ਨੇ ਕਿਹਾ ਕਿ ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਸਾਡੀਆਂ ਸੰਸਥਾਵਾਂ ਮਾਣਯੋਗ ਹਾਈਕੋਰਟ ਵਿਚ ਜਨਹਿੱਤ ਇਕ ਰਿੱਟ ਪਟੀਸ਼ਨ ਦਾਖਲ ਕਰਨਗੀਆਂ।
ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਕੀਤਾ ਜਾਗਰੂਕ
NEXT STORY