ਖੰਨਾ (ਸੁਖਵਿੰਦਰ ਕੌਰ)- ਮੁਹੱਲਾ ਸੁਧਾਰ ਕਮੇਟੀ ਵਾਰਡ ਨੰਬਰ 13 ਤੇ 14 ਦੀ ਜ਼ਰੂਰੀ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਰਿਆਡ਼ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਗੁਰੂ ਗੋਬਿੰਦ ਸਿੰਘ ਨਗਰ ਮੁਹੱਲੇ ’ਚ ਧਰਮਸ਼ਾਲਾ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਸਵਿੰਦਰ ਸਿੰਘ ਰਿਆਡ਼ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਿਸੇ ਦਾਨੀ ਵਲੋਂ ਚਾਰ ਵਿਸਵੇ ਥਾਂ ਧਰਮਸ਼ਾਲਾ ਬਣਾਉਣ ਲਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਮੇਟੀ ਦੇ ਮੈਂਬਰਾਂ ਵਲੋਂ ਮੁਹੱਲੇ ਦੇ ਸਾਰੇ ਲੋਕਾਂ ਨਾਲ ਮੀਟਿੰਗ ਕਰ ਕੇ ਧਰਮਸ਼ਾਲਾ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਧਰਮਸ਼ਾਲਾ ਬਣਾਉਣ ਲਈ ਉਦਘਾਟਨ ਦੀ ਮਿਤੀ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਮੁਹੱਲਾ ਵਾਸੀਆਂ ਦੀ ਮੰਗ ਮੁਤਾਬਕ ਮੁਹੱਲੇ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਇਲਾਕੇ ਵਿਚ ਬੂਟੇ ਲਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੁਹੱਲੇ ’ਚ ਬੂਟੇ ਲਾਉਣ ਦਾ ਉਦਘਾਟਨ ਕਰਨ ਲਈ ਐੱਸ. ਐੱਸ. ਪੀ. ਖੰਨਾ ਨੂੰ ਬੇਨਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਮੁਹੱਲੇ ਦੇ ਲੋਕ ਜੋ ਗਰੀਬੀ ਰੇਖਾ ਅਧੀਨ ਹਨ, ਪੈਲੇਸਾਂ ’ਚ ਵਿਆਹ ਨਹੀਂ ਕਰ ਸਕਦੇ। ਇਸ ਲਈ ਵਿਆਹ-ਸ਼ਾਦੀਆਂ ਲਈ ਧਰਮਸ਼ਾਲਾ ਬਣਾਉਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਨਗਰ ਸ਼ਹਿਰ ਦਾ ਬਾਹਰੀ ਇਲਾਕਾ ਹੈ, ਇਥੇ ਕੋਈ ਵਿਕਾਸ ਨਹੀਂ ਹੋਇਆ। ਮੁਹੱਲੇ ਦੀਆਂ ਮੰਗਾਂ ਸਬੰਧੀ ਹਲਕਾ ਵਿਧਾਇਕ ਗੁਰਕੀਰਤ ਸਿੰਘ ਨੂੰ ਮਿਲਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੌਕੇ ਗੁਰਦੀਪ ਸਿੰਘ ਮਦਨ, ਨਵਦੀਪ ਸ਼ਰਮਾ, ਸੰਦੀਪ ਘਈ, ਮੁਕੇਸ਼ ਕੁਮਾਰ, ਹਰਦੀਪ ਸ਼ਰਮਾ, ਡਾਕਟਰ ਦੀਪ ਨਰਾਇਣ, ਗੁਰਦੀਪ ਸਿੰਘ, ਦੀਪ ਬੰਟੀ, ਲਸ਼ਕਰ ਸਿੰਘ, ਅਵਤਾਰ ਸਿੰਘ ਮਾਨ, ਚੇਤਨ ਖੋਖਰ ਦਾ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ।
ਲੋਕ ਸਭਾ ਚੋਣਾਂ ਸਬੰਧੀ ਕਾਂਗਰਸੀ ਵਰਕਰਾਂ ਦੀ ਹੋਈ ਬੈਠਕ
NEXT STORY