ਖੰਨਾ (ਸੁਖਵਿੰਦਰ ਕੌਰ)-ਪਿੰਡ ਮਾਣਕਮਾਜਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪ੍ਰਿੰ. ਅਰੁਣਾ ਗੁਪਤਾ ਦੀ ਯੋਗ ਅਗਵਾਈ ਹੇਠ ਸਕੂਲ ਦੇ ਡੀ. ਪੀ. ਈ. ਮੰਗਾ ਸਿੰਘ ਦੀ ਕੋਚਿੰਗ ਅਧੀਨ ਲੁਧਿਆਣਾ ਵਿਖੇ ਹੋਏ ਓਪਨ ਭਾਰ ਤੋਲਕ ਮੁਕਾਬਲਿਆਂ ’ਚ ਸਕੂਲ ਵਿਖੇ ਚੱਲ ਰਹੇ ਭਾਰ ਤੋਲਕ ਸੈਂਟਰ ਦੀਆਂ ਲਡ਼ਕੀਆਂ ਨੇ 2 ਗੋਲਡ ਤੇ 2 ਸਿਲਵਰ ਮੈਡਲ ਹਾਸਲ ਕੀਤੇ ਤੇ ਪੂਰੇ ਸੈਂਟਰ ਨੇ ਆਲਓਵਰ ਅੱਠ ਤਮਗਿਆਂ ’ਤੇ ਕਬਜ਼ਾ ਕੀਤਾ। ਸਕੂਲ ਪਹੁੰਚਣ ’ਤੇ ਜੇਤੂ ਵਿਦਿਆਰਥਣਾਂ ਤੇ ਮੰਗਾ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰ. ਅਰੁਣਾ ਗੁਪਤਾ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖਡ਼ਵਾਂ ਅੰਗ ਹਨ ਤੇ ਖੇਡਾਂ ਇਨਸਾਨ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ। ਇਸ ਮੌਕੇ ਅਮਨਦੀਪ ਸਿੰਘ, ਰਾਜ ਕੁਮਾਰ, ਅਮਰਿੰਦਰ ਸਿੰਘ, ਬਲਵਿੰਦਰ ਸਿੰਘ, ਜਗਜੀਤ ਸਿੰਘ, ਕੁਲਵਿੰਦਰ ਸਿੰਘ, ਮਨੋਹਰ ਲਾਲ, ਰਛਪਾਲ ਕੌਰ, ਰਾਜਵਿੰਦਰ ਕੌਰ, ਹਰਵਿੰਦਰ ਕੌਰ, ਡੇਵਿੰਦਰ ਕੁਮਾਰ, ਹਰਜੀਤ ਕੌਰ, ਦੁਪਿੰਦਰ ਕੌਰ, ਸ਼ਿਵਾਲੀ ਮਦਾਨ, ਪ੍ਰਿਯੰਕਾ ਮੀਲੂ, ਜਸਪਿੰਦਰ ਸਿੰਘ ਆਦਿ ਹਾਜ਼ਰ ਸਨ।
ਸੇਂਟ ਮਦਰ ਟੈਰੇਸਾ ਸਕੂਲ ’ਚ ਮਾਪੇ ਅਧਿਆਪਕ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ
NEXT STORY