ਲੁਧਿਆਣਾ (ਸਲੂਜਾ)-ਆਲ ਇੰਡੀਆ ਕੋਆਰਡੀਨੇਸ਼ਨ ਰਿਸਰਚ ਪ੍ਰਾਜੈਕਟ ਦੀ 14ਵੀਂ ਸਾਲਾਨਾ ਵਰਕਸ਼ਾਪ ਵਿਵੇਕਾਨੰਦ ਖੇਤੀ ਖੋਜ ਸੰਸਥਾਨ ਅਲਮੋਡ਼ਾ ਵਿਖੇ ਲਾਈ ਗਈ। ਇਸ ਵਰਕਸ਼ਾਪ ਵਿਚ ਪੀ.ਏ.ਯੂ. ਨੂੰ ਵਾਤਾਵਰਣ ਸੰਭਾਲ ਲਈ ਮਿੱਟੀ ਰਹਿਤ ਬਿਜਾਈ ਲਈ ਤਕਨੀਕਾਂ ਦੇ ਵਿਕਾਸ ਲਈ ਸਰਵੋਤਮ ਖੋਜ ਕੇਂਦਰ ਚੁਣਿਆ ਗਿਆ। ਇਹ ਐਵਾਰਡ ਸੀਨੀਅਰ ਖੋਜ ਅਤੇ ਮੁੱਖ ਖੋਜ ਨਿਗਰਾਨ ਇੰਜੀਨੀਅਰ ਡਾ. ਕੇ. ਜੀ. ਸਿੰਘ ਅਤੇ ਸਹਾਇਕ ਫ਼ਸਲ ਵਿਗਿਆਨੀ ਡਾ. ਅੰਗਰੇਜ ਸਿੰਘ ਨੇ ਪ੍ਰਾਪਤ ਕੀਤਾ। ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਨੇ ਸਮੁੱਚੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ । ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਸਬੰਧਤ ਵਿਭਾਗ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਇਸ ਐਵਾਰਡ ਨੂੰ ਯੂਨੀਵਰਸਿਟੀ ਲਈ ਮਾਣਮੱਤੀ ਪ੍ਰਾਪਤੀ ਕਿਹਾ ।
ਰੂਪ ਲਾਲ ਮੈਮੋਰੀਅਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ
NEXT STORY