ਲੁਧਿਆਣਾ (ਪੱਤਰ ਪ੍ਰੇਰਕ): ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ 'ਸ਼ਹੀਦ ਊਧਮ ਸਿੰਘ ਸਕਿਲ ਡਿਵੈਲਪਮੈਂਟ ਐਂਡ ਇੰਟਰਪਨਿਓਰਸ਼ਿਪ ਯੂਨੀਵਰਸਿਟੀ ਪੰਜਾਬ' ਸਥਾਪਿਤ ਹੋਣ ਜਾ ਰਹੀ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ ਸਬੰਧੀ ਪੰਜਾਬ ਸਰਕਾਰ ਵੱਲੋਂ 29 ਅਗਸਤ 2025 ਨੂੰ ਕੀਤੇ ਰਸਮੀ ਐਲਾਨ ਤੋਂ ਬਾਅਦ 11 ਅਕਤੂਬਰ ਨੂੰ ਹਰਿਆਣਾ ਸੂਬੇ ਦੇ ਜ਼ਿਲ੍ਹਾ ਸਿਰਸਾ ਵਿਚਲੇ ਪਿੰਡ ਸੰਘਰ ਸਰਿਸਤਾ ਵਿਖੇ ਮੁੱਖ ਧਾਮ ਬਾਬਾ ਭੁੰਮਣ ਸ਼ਾਹ ਦੇ ਤਪੱਸਿਆ ਅਸਥਾਨ 'ਤੇ ਯੂਨੀਵਰਸਿਟੀ ਦੀ ਗਵਰਨਿੰਗ ਕੌਂਸਲ ਦੇ ਅਹੁਦੇਦਾਰਾਂ ਅਤੇ ਮੈਂਬਰਾਨ ਦੀ ਮੀਟਿੰਗ ਹੋਈ। ਇਸ ਇਕੱਤਰਤਾ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਮੁੱਖ ਸਰਪ੍ਰਸਤ ਅਤੇ ਬਾਬਾ ਭੁੰਮਣ ਸ਼ਾਹ ਧਾਮ ਦੇ 12ਵੇਂ ਗੱਦੀ ਨਸ਼ੀਨ ਬਾਬਾ ਬ੍ਰਹਮਦਾਸ ਦੇ ਅਸ਼ੀਰਵਾਦ ਸਦਕਾ ਹੋਈ। ਇਸ ਮੌਕੇ ਗਵਰਨਿੰਗ ਕੌਂਸਲ, ਡਰਾਫਟਿੰਗ ਕਮੇਟੀ, ਆਈ ਟੀ ਤੇ ਵੈੱਬ ਕਮੇਟੀ ਅਤੇ ਕੰਟੈਂਟ ਕਮੇਟੀ ਦੇ ਮੈਂਬਰਾਂ ਨੇ ਭਾਗ ਲਿਆ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ 'ਚ 10-10 ਹਜ਼ਾਰ ਰੁਪਏ ਦਾ ਵਾਧਾ
ਇਸ ਮੀਟਿੰਗ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ 'ਸ਼ਹੀਦ ਊਧਮ ਸਿੰਘ ਸਕਿਲ ਡਿਵੈਲਪਮੈਂਟ ਐਂਡ ਇੰਟਰਪਨਿਓਰਸ਼ਿਪ ਯੂਨੀਵਰਸਿਟੀ' ਅਤੇ ਚੇਅਰਮੈਨ ਕੰਬੋਜ ਫਾਉਂਡੇਸ਼ਨ ਡਾ. ਸੰਦੀਪ ਸਿੰਘ ਕੌੜਾ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿੱਚ ਗਵਰਨਿੰਗ ਕੌਂਸਲ ਦੇ ਜਨਰਲ ਸਕੱਤਰ ਨੇ ਇਸੇ ਸਾਲ 29 ਅਗਸਤ ਤੋਂ ਹੁਣ ਤੱਕ ਗਠਿਤ ਕੀਤੀਆਂ ਗਈਆਂ ਵੱਖ-ਵੱਖ ਕਮੇਟੀਆਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਸਬੰਧੀ ਰਿਪੋਰਟ ਪੇਸ਼ ਕਰਦਿਆਂ ਯੂਨੀਵਰਸਿਟੀ ਦੇ ਭਵਿੱਖਮੁਖੀ ਟੀਚਿਆਂ ਸਬੰਧੀ ਜਾਣੂ ਕਰਵਾਇਆ।
ਇਸ ਮੌਕੇ ਡਾ. ਕੌੜਾ ਨੇ ਯੂਨੀਵਰਸਿਟੀ ਦੀ ਸਥਾਪਨਾ ਲਈ 500 ਕਰੋੜ ਰੁਪਏ ਦੀ ਵਿੱਤੀ ਮਦਦ ਲਈ ਫੰਡ ਇਕੱਠੇ ਕਰਨ ਬਾਰੇ ਵਿਸਥਾਰ ਵਿੱਚ ਦੱਸਿਆ। ਡਾ. ਕੌੜਾ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਦੀ ਸਰਕਾਰ ਤੋਂ ਰਸਮੀ ਪ੍ਰਵਾਨਗੀ ਮਿਲਣ ਉਪਰੰਤ ਜੁਲਾਈ 2026 ਵਿਚ ਯੂਨੀਵਰਸਿਟੀ ਦੇ ਪਹਿਲੇ ਅਕਾਦਮਿਕ ਸੈਸ਼ਨ ਦਾ ਆਗਾਜ਼ ਹੋ ਜਾਵੇਗਾ। ਡਾ. ਕੌੜਾ ਨੇ ਯੂਨੀਵਰਸਿਟੀ ਦੀਆਂ ਪ੍ਰਮੁੱਖ ਵਿਸ਼ੇਸਤਾਵਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਆਪਣੇ ਆਪ ਵਿੱਚ ਦੁਨੀਆ ਦੀ ਇੱਕ ਨਿਵੇਕਲੀ ਯੂਨੀਵਰਸਿਟੀ ਹੈ ਜੋ ਵਿਸ਼ਵ ਭਰ ਵਿੱਚ ਵਸਦੇ ਕੰਬੋਜ ਭਾਈਚਾਰੇ ਦੇ ਸਹਿਯੋਗ ਤੇ ਇੱਕਜੁੱਟਤਾ ਦਾ ਪ੍ਰਮਾਣ ਦੇ ਰਹੀ ਹੈ, ਜਿਸ ਦੀ ਹਰ ਪੱਖ ਤੋਂ ਵੱਡੇ ਪੱਧਰ 'ਤੇ ਸ਼ਲਾਘਾ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਮੰਤਰੀ ਦਾ ਪੰਜਾਬ ਬਾਰੇ ਵੱਡਾ ਐਲਾਨ! Game Changer ਸਾਬਿਤ ਹੋ ਸਕਦੈ ਇਹ ਫ਼ੈਸਲਾ
ਇਸ ਮੌਕੇ ਯੂਨੀਵਰਸਿਟੀ ਦੀ ਵਿਸ਼ਵੀ ਪੱਧਰ ਉਪਰ ਜਾਣਕਾਰੀ ਪਹੁੰਚਾਉਣ ਲਈ ਬਾਬਾ ਬ੍ਰਹਮਦਾਸ ਨੇ ਯੂਨੀਵਰਸਿਟੀ ਦੀ ਅਧਿਕਾਰਿਤ ਵੈੱਬਸਾਈਟ ਲਾਂਚ ਕੀਤੀ ਗਈ । ਇਸ ਮੌਕੇ ਬਾਬਾ ਬ੍ਰਹਮਦਾਸ ਨੇ ਹਾਜ਼ਰੀਨ ਮੈਂਬਰਾਨ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਕੰਬੋਜ ਭਾਈਚਾਰੇ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅਤੇ ਕੌਸ਼ਲ ਵਿੱਦਿਆ ਦੇ ਪਸਾਰ ਲਈ ਕੀਤਾ ਜਾ ਰਿਹਾ ਇਹ ਉਦਮ ਵਿਲੱਖਣ ਅਤੇ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਵਿਰਸੇ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਯੂਨੀਵਰਸਿਟੀ ਨਵੀਂ ਪੀੜ੍ਹੀ ਵਿੱਚ ਚੰਗੇ ਚਰਿੱਤਰ ਦਾ ਨਿਰਮਾਣ ਅਤੇ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕਰੇਗੀ। ਇਸ ਦੇ ਨਾਲ ਹੀ ਅਜੋਕੇ ਵਿਸ਼ਵੀਕਰਨ ਦੇ ਤਕਨੀਕੀ ਯੁੱਗ ਵਿੱਚ ਨੌਜਵਾਨਾਂ ਨੂੰ ਸਮੇਂ ਦੇ ਹਾਣੀ ਅਤੇ ਕਿੱਤਾ ਮੁਖੀ ਕੋਰਸਾਂ ਨਾਲ ਹੁਨਰਮੰਦ ਬਣਾ ਕੇ ਜਿੱਥੇ ਰੁਜ਼ਗਾਰ ਦੇ ਵਸੀਲੇ ਪੈਦਾ ਕਰੇਗੀ ਉਥੇ ਭਾਰਤ ਰਾਸ਼ਟਰ ਦੀ ਤਰੱਕੀ ਵਿੱਚ ਯੋਗਦਾਨ ਪਾਵੇਗੀ। ਬਾਬਾ ਬ੍ਰਹਮਦਾਸ ਜੀ ਨੇ ਯੂਨੀਵਰਸਿਟੀ ਦੀ ਸਥਾਪਨਾ ਅਤੇ ਵਿਕਾਸ ਲਈ ਆਪਣੇ ਪੂਰੇ ਸਹਿਯੋਗ ਦਾ ਵਾਅਦਾ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਬਾਇਲ ਲੁੱਟ ਕੇ ਗੰਦੇ ਨਾਲੇ ’ਚ ਮਾਰੀ ਛਾਲ, ਆਰਾਮ ਨਾਲ ਬਹਿ ਕੇ ਵੇਖਦਾ ਰਿਹਾ ਮੁਲਜ਼ਮ
NEXT STORY