ਇਸ ਫਿਲਮ ਦੀ ਕਹਾਣੀ ਹੈ ਇਕ 7 ਸਾਲਾ ਪਾਕਿਸਤਾਨੀ ਲੜਕੀ ਮੁੰਨੀ (ਹਰਸ਼ਾਲੀ ਮਲਹੋਤਰਾ) ਦੀ ਹੈ, ਜੋ ਭਾਰਤ ਦੇ ਇਕ ਰੇਲਵੇ ਸਟੇਸ਼ਨ 'ਤੇ ਆਪਣੀ ਮਾਂ ਤੋਂ ਵਿੱਛੜ ਜਾਂਦੀ ਹੈ ਤੇ ਉਹ ਬੋਲ ਨਹੀਂ ਸਕਦੀ। ਉਹ ਬਿਲਕੁਲ ਇਕੱਲੀ ਹੈ। ਉਹ ਭੁੱਖੀ-ਪਿਆਸੀ ਭਟਕਦੀ-ਭਟਕਦੀ ਪਵਨ (ਸਲਮਾਨ ਖਾਨ) ਕੋਲ ਪਹੁੰਚਦੀ ਹੈ, ਜੋ ਉਸ ਨੂੰ ਆਪਣੇ ਘਰ 'ਚ ਪਨਾਹ ਦਿੰਦਾ ਹੈ। ਇਸ 'ਚ ਪਵਨ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਬੱਚੀ ਨਾਲ ਉਹ ਭਾਵਨਾਤਮਕ ਤੌਰ 'ਤੇ ਵੀ ਜੁੜ ਜਾਂਦਾ ਹੈ ਤੇ ਉਸ ਨੂੰ ਪਿਤਾ ਦਾ ਪਿਆਰ ਦਿੰਦਾ ਹੈ।
ਪਵਨ ਦੀ ਆਪਣੇ ਧਰਮ 'ਚ ਬੇਹੱਦ ਆਸਥਾ ਹੈ। ਹਨੂਮਾਨ ਦਾ ਉਹ ਪ੍ਰਬਲ ਭਗਤ ਹੈ, ਨਾਲ ਹੀ ਉਹ ਇਕ ਅਜਿਹੇ ਪਰਿਵਾਰ ਤੋਂ ਹੈ, ਜਿਥੇ ਕੁਸ਼ਤੀ ਦੀ ਹਮੇਸ਼ਾ ਜੈ-ਜੈਕਾਰ ਹੁੰਦੀ ਹੈ। ਬੱਚੀ ਦੀ ਮਾਸੂਮੀਅਤ ਦੇਖ ਕੇ ਪਵਨ ਉਸ ਨੂੰ ਉਸ ਦੇ ਮਾਂ-ਬਾਪ ਨਾਲ ਮਿਲਵਾਉਣ ਦਾ ਦ੍ਰਿੜ੍ਹ ਇਰਾਦਾ ਕਰਦਾ ਹੈ ਪਰ ਇਹ ਇੰਨਾ ਆਸਾਨ ਨਹੀਂ ਹੈ। ਦਿੱਲੀ ਦੇ ਚਾਂਦਨੀ ਚੌਕ ਤੋਂ ਲੈ ਕੇ ਹਰੇ-ਭਰੇ ਪੰਜਾਬ, ਰਾਜਸਥਾਨ ਦੇ ਰੇਗਿਸਤਾਨ ਤੇ ਕਸ਼ਮੀਰ ਦੇ ਬਰਫ ਨਾਲ ਢਕੇ ਪਹਾੜਾਂ ਤਕ ਉਸ ਨੂੰ ਸਫਰ ਕਰਨਾ ਪੈਂਦਾ ਹੈ। ਕਈ ਮੁਸ਼ਕਿਲਾਂ ਨਾਲ ਜੂਝਦੇ ਹੋਏ ਪਵਨ ਸਰਹੱਦ ਪਾਰ ਤੋਂ ਆਈ ਛੋਟੀ ਜਿਹੀ ਲੜਕੀ ਨਾਲ ਕੀਤੇ ਗਏ ਵਾਅਦੇ ਨੂੰ ਨਿਭਾਉਣ ਲਈ ਪੂਰਾ ਜ਼ੋਰ ਲਗਾ ਦਿੰਦਾ ਹੈ। ਇਸ ਦੌਰਾਨ ਉਸ ਨੂੰ ਇਕ ਲੜਕੀ ਰਸਿਕਾ (ਕਰੀਨਾ ਕਪੂਰ) ਨਾਲ ਪਿਆਰ ਹੋ ਜਾਂਦਾ ਹੈ। ਕੀ ਪਵਨ ਪਾਕਿਸਤਾਨੀ ਲੜਕੀ ਮੁੰਨੀ ਨੂੰ ਆਪਣੀ ਮਾਂ ਨਾਲ ਮਿਲਵਾ ਸਕੇਗਾ? ਉਸ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ? ਇਹੀ ਇਸ ਫਿਲਮ 'ਚ ਦਿਖਾਇਆ ਗਿਆ ਹੈ। ਕਿਉਂਕਿ ਸਲਮਾਨ ਨੂੰ ਬੱਚੇ ਕਾਫੀ ਪਸੰਦ ਹਨ, ਇਸ ਲਈ ਉਨ੍ਹਾਂ ਨੂੰ ਫਿਲਮ ਦੀ ਸ਼ੂਟਿੰਗ 'ਚ ਹੋਰ ਵੀ ਮਜ਼ਾ ਆਇਆ।
ਨਿਰਮਾਤਾ : ਸਲਮਾਨ ਖਾਨ ਅਤੇ ਰਾਕਲਾਈਨ ਵੈਂਕਟੇਸ਼
ਨਿਰਦੇਸ਼ਕ : ਕਬੀਰ ਖਾਨ
ਕਥਾ : ਵੀ. ਵਿਜੇਂਦਰ ਪ੍ਰਸਾਦ, ਪ੍ਰਵੇਜ਼ ਸ਼ੇਖ ਅਤੇ ਅਸਦ ਹੁਸੈਨ
ਸੰਵਾਦ : ਕੌਸਰ ਮੁਨੀਰ
ਗੀਤ : ਮਯੂਰ ਅਤੇ ਕੌਸਰ ਮੁਨੀਰ
ਸੰਗੀਤ : ਪ੍ਰੀਤਮ ਚੱਕਰਵਰਤੀ
ਕਲਾਕਾਰ : ਸਲਮਾਨ ਖਾਨ, ਕਰੀਨਾ ਕਪੂਰ ਖਾਨ, ਨਵਾਜ਼ੂਦੀਨ ਸਿੱਦੀਕੀ, ਦੀਪਤੀ ਨਵਲ, ਅਲੀ ਕੁਲੀ ਮਿਰਜ਼ਾ, ਅਦਨਾਨ ਸਾਮੀ, ਨਜ਼ੀਮ ਖਾਨ ਅਤੇ ਕਰੁਣਾ ਪੰਡਿਤ।
—ਜੂਹੀ ਭਾਲੇਰਾਵ
ਸਾਫ-ਸੁਥਰੇ ਦੋਗਾਣੇ ਗਾਉਣ ਵਾਲੀ ਜੋੜੀ 'ਰਾਜਾ ਮਰਖਾਈ-ਦੀਪ ਕਿਰਨ'
NEXT STORY