ਗੁਰਦਾਸਪੁਰ (ਵਿਨੋਦ): ਮਿਊਜ਼ੀਕਲ ਇਵੈਂਟ ਕਰਵਾਉਣ ਦੇ ਨਾਮ 'ਤੇ 18 ਲੱਖ 84 ਹਜ਼ਾਰ ਰੁਪਏ ਲੈ ਕੇ ਲਾਭ ਦਾ ਹਿੱਸਾ ਨਾ ਦੇਣ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਸਿਟੀ ਪੁਲਸ ਗੁਰਦਾਸਪੁਰ ਨੇ ਇੱਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੰਦੀਪ ਗੁਪਤਾ ਪੁੱਤਰ ਵਿਜੇ ਕੁਮਾਰ ਗੁਪਤਾ, ਮਾਲਕ ਮਾਡਰਨ ਪ੍ਰੋਵੀਜ਼ਨਲ ਸਟੋਰ, ਗੁਰਦਾਸਪੁਰ ਨੇ ਸ਼ਿਕਾਇਤ ਦਿੱਤੀ ਸੀ ਕਿ ਮੁਲਜ਼ਮ ਅਪੂਰਵ ਡੋਗਰਾ ਵਾਸੀ ਨਜ਼ਦੀਕ ਸਾਜਨ ਹੋਟਲ, ਆਈ.ਟੀ.ਆਈ. ਦੇ ਪਿੱਛੇ, ਬਰੋਲ ਧਰਮਸ਼ਾਲਾ, ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਨੇ ਉਸ ਤੋਂ ਮਿਊਜ਼ੀਕਲ ਇਵੈਂਟ ਕਰਵਾਉਣ ਦੇ ਨਾਮ 'ਤੇ 18,84,000 ਰੁਪਏ ਲਏ ਸਨ।
ਇਹ ਵੀ ਪੜ੍ਹੋ- ਪੰਜਾਬ: ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼, ਬੰਦ ਦੁਕਾਨ 'ਚ ਤਾੜ ਕੇ ਰੱਖੇ 16 ਮਰੀਜ਼ ਕਰਵਾਏ ਰੈਸਕਿਊ
ਦੋਸ਼ ਹੈ ਕਿ ਇਵੈਂਟ ਕਰਵਾਉਣ ਤੋਂ ਬਾਅਦ ਮੁਲਜ਼ਮ ਨੇ ਉਸ ਦਾ ਬਣਦਾ ਮੁਨਾਫ਼ਾ ਨਹੀਂ ਦਿੱਤਾ ਅਤੇ ਪੈਸੇ ਮੰਗਣ 'ਤੇ ਧਮਕੀਆਂ ਦੇਣ ਲੱਗਾ। ਪੁਲਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮੁਲਜ਼ਮ ਅਪੂਰਵ ਡੋਗਰਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਨਕਲੀ ਪਨੀਰ ਬਣਾਉਣ ਤੇ ਵੇਚਣ ਵਾਲਿਆਂ ਦੀ ਖੈਰ ਨਹੀਂ, ਸਿਹਤ ਵਿਭਾਗ ਦੀ ਸਖ਼ਤ ਐਡਵਾਈਜ਼ਰੀ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ
NEXT STORY