ਹਰਚੋਵਾਲ/ਗੁਰਦਾਸਪੁਰ (ਵਿਨੋਦ)-10 ਸਾਲ ਦੇ ਛੋਟੇ ਬੱਚੇ ਦੀਆਂ ਚਾਈਨਾ ਡੋਰ ਨਾਲ 2 ਉਂਗਲੀਆ ਕੱਟੀਆਂ ਦਾ ਮਾਮਲਾ ਸਾਹਮਣਾ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਲਵਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਹਰਚੋਵਾਲ (10) ਚੌਥੀ ਕਲਾਸ ’ਚ ਪੜ੍ਹਦਾ ਹੈ। ਬੀਤੀ ਸ਼ਾਮ ਲਵਪ੍ਰੀਤ ਸਿੰਘ ਨੂੰ ਮਾਤਾ-ਪਿਤਾ ਨੇ ਟਿਊਸ਼ਨ ਪੜ੍ਹਨ ਵਾਸਤੇ ਭੇਜਿਆ ਪਰ ਅਚਾਨਕ ਨੇੜੇ ਘਰ ਤੋਂ ਪਤੰਗ ਕੱਟ ਕੇ ਜਾ ਰਹੀ ਸੀ ਤਾਂ ਇਸ ਬੱਚੇ ਨੇ ਟਿਊਸ਼ਨ ਵਾਲੀ ਮੈਡਮ ਤੋਂ ਅੱਖ ਬਚਾ ਕੇ ਨਜ਼ਦੀਕ ਕੋਠੇ ਤੋਂ ਚਾਈਨਾ ਡੋਰ ਫੜ ਕੇ ਖਿੱਚਣ ਲੱਗਿਆ ਤਾਂ ਦੂਜੇ ਪਾਸੇ ਹੋਰ ਕਿਸੇ ਵਿਅਕਤੀ ਵੱਲੋਂ ਡੋਰ ਖਿੱਚਣ ਨਾਲ ਇਸ ਬੱਚੇ ਦੇ ਖੱਬੇ ਹੱਥ ਦੀਆਂ ਦੋ ਉਂਗਲੀਆਂ ’ਚੋਂ ਵਿਚ ਜਾ ਲੱਗੀ। ਇਸ ਹਾਦਸੇ ਵਿਚ ਪੂਰੀ ਤਰ੍ਹਾਂ ਨਾਲ ਇਕ ਉਂਗਲ ਵੱਢਣ ਨਾਲ ਹੇਠਾਂ ਡਿੱਗ ਗਈ, ਜਦਕਿ ਇਕ ਅੱਧ ਤੋਂ ਜ਼ਿਆਦਾ ਵੱਢਣ ਨਾਲ ਲਮਕ ਗਈ।
ਇਸ ਸਬੰਧੀ ਮੈਡਮ ਨੇ ਤਰੁੰਤ ਇਸ ਬੱਚੇ ਨੂੰ ਪ੍ਰਾਈਵੇਟ ਹਸਪਤਾਲ ਹਰਚੋਵਾਲ ਵਿਖੇ ਲਿਆਂਦਾ ਪਰ ਉਨ੍ਹਾਂ ਵੱਲੋਂ ਕੱਟੀਆਂ ਹੋਈਆਂ ਉਗਲਾਂ ਨਹੀਂ ਜੁੜੀਆਂ ਗਈਆਂ। ਇਸ ਤੋਂ ਬਾਅਦ ਬੱਚੇ ਨੂੰ ਅਮਨਦੀਪ ਸਿੰਘ ਹਸਪਤਾਲ ਅੰਮ੍ਰਿਤਸਰ ਵਿਖੇ ਜਾਚ ਲਈ ਭੇਜਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਸਮਾਂ ਜ਼ਿਆਦਾ ਹੋ ਗਿਆ ਹੈ, ਇਸ ਬੱਚੇ ਦੀਆਂ ਉਗਲਾਂ ਨਹੀਂ ਜੋੜ ਸਕਦੇ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ 'ਚ ਦੋ ਵਿਅਕਤੀ ਹੁਸ਼ਿਆਰਪੁਰ ਦੇ ਵੀ ਸ਼ਾਮਲ
ਇਸ ਬੱਚੇ ਦੀ ਆਰਿਥਕ ਸਹਾਇਤਾ ਕਰਨ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਰਨਲ ਸਕੱਤਰ ਭਾਈ ਗਗਨਦੀਪ ਸਿੰਘ ਰਿਆੜ ਨੇ ਸਮਾਜਿਕ ਸੇਵੀ ਸੰਸਥਾ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਡੀ. ਸੀ. ਸਾਹਿਬ ਪਾਸੋਂ ਮੰਗ ਕੀਤੀ ਕਿ ਲਵਪੀਤ ਸਿੰਘ ਬੱਚੇ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਬੱਚੇ ਦੀ ਪੜ੍ਹਾਈ ਦਾ ਖ਼ਰਚਾ ਮੁਆਫ਼ ਕੀਤਾ ਜਾਵੇ। ਜਿਸ ਨਾਲ ਗਰੀਬ ਪਰਿਵਾਰ ਦੀ ਮਦਦ ਹੋ ਸਕੇ।
ਇਹ ਵੀ ਪੜ੍ਹੋ : Alert 'ਤੇ ਪੰਜਾਬ, ਥਾਣਿਆਂ ਦੀਆਂ ਕੰਧਾਂ ਕਰ 'ਤੀਆਂ ਉੱਚੀਆਂ, ਰਾਤ ਸਮੇਂ ਇਹ ਰਸਤੇ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੰਦੇ ਨਾਲੇ ’ਚੋਂ ਮਿਲੀ ਵਿਅਕਤੀ ਦੀ ਲਾਸ਼
NEXT STORY