ਖੇਮਕਰਨ, ਅਮਰਕੋਟ (ਸੋਨੀਆ/ ਅਮਰਗੌਰ) : ਇੱਕ ਪਾਸੇ ਜਿੱਥੇ ਬੀਐੱਸਐੱਫ ਵੱਲੋਂ ਏਕੇ 47 ਅਤੇ ਜਿੰਦਾ ਰੌਣ ਦੇ ਨਾਲ-ਨਾਲ ਪਿਸਤੌਲ ਮਿਲਣ ਦਾ ਮਾਮਲਾ ਹਾਲੇ ਲੋਕਾਂ ਤੱਕ ਪਹੁੰਚਿਆ ਵੀ ਨਹੀਂ ਸੀ ਕਿ ਦੂਜੇ ਪਾਸੇ ਪੰਜਾਬ ਪੁਲਸ ਨੂੰ ਰਣਜੀਤ ਸਿੰਘ ਪੁੱਤਰ ਚੰਨਣ ਸਿੰਘ ਨਿਵਾਸੀ ਡੱਲ ਥਾਣਾ ਖਾਲੜਾ ਦੀ ਜ਼ਮੀਨ ਤੋਂ 506 ਗ੍ਰਾਮ ਅਫੀਮ, ਪੈਕਿੰਗ ਸਮੱਗਰੀ 70 ਗ੍ਰਾਮ ਕੁੱਲ ਵਜ਼ਨ 576 ਗ੍ਰਾਮ ਇੱਕ ਡਰੋਨ ਡੀਜੇਆਈ ਏਅਰ 3 ਬਰਾਮਦ ਕੀਤਾ ਗਿਆ ਹੈ।
ਇਸ ਸਬੰਧੀ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਡੱਲ ਦੇ ਰਹਿਣ ਵਾਲੇ ਰਣਜੀਤ ਸਿੰਘ ਪੁੱਤਰ ਚੰਨਣ ਸਿੰਘ ਦੇ ਖੇਤਾਂ ਵਿੱਚ ਡਰੋਨ ਦੇਖਿਆ ਗਿਆ ਹੈ ਤੁਰੰਤ ਕਾਰਵਾਈ ਕਰਦੇ ਹੋਏ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਉਨ੍ਹਾਂ ਉਪਰੋਕਤ ਨਸ਼ੀਲੇ ਪਦਾਰਥ ਦੇ ਨਾਲ-ਨਾਲ ਇੱਕ ਡਰੋਨ ਦੀ ਪ੍ਰਾਪਤੀ ਵੀ ਹੋਈ ਜਿਸ ਨੂੰ ਕਬਜ਼ੇ ਵਿੱਚ ਲੈ ਕੇ ਧਾਰਾ 18/61/85 ਐੱਨਡੀਪੀਐੱਸ ਐਕਟ ਅਤੇ 10,11,12 ਏਅਰਕ੍ਰਾਫਟ ਐਕਟ ਥਾਣਾ ਖਾਲੜਾ ਵਿਖੇ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਖ਼ਿਲਾਫ਼ ਪਾਕਿਸਤਾਨ ਦੀ ਵੱਡੀ ਸਾਜ਼ਿਸ਼! BSF ਤੇ SSOC ਨੇ ਨਾਕਾਮ ਕੀਤੇ ਮਨਸੂਬੇ
NEXT STORY