ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਪੁਲਸ ਵੱਲੋਂ ਗਲੀ ਵਿੱਚ ਖੜ੍ਹੇ ਮੋਟਰਸਾਈਕਲ ਨਾਲ ਕਾਰ ਟਕਰਾਉਣ ਤੋਂ ਬਾਅਦ ਦੋ ਧਿਰਾਂ 'ਚ ਹੋਏ ਵਿਵਾਦ ਦੌਰਾਨ ਬਾਅਦ ਇੱਕ ਵਿਅਕਤੀ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਤਾਣ ਨੂੰ ਲੈ ਕੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਦੇ ਜਾਂਚ ਅਧਿਕਾਰੀ ਸੰਤੋਖ ਸਿੰਘ ਨੇ ਦੱਸਿਆ ਕਿ ਮੁਦਈ ਬਲਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਨੋਸ਼ਹਿਰਾ (ਬਹਾਦਰ) ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਮੈਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰੇਲੂ ਸਾਮਾਨ ਲੈਣ ਲਈ ਇਕ ਕਰਿਆਨਾ ਸਟੋਰ ਅੱਡਾ ਨਵਾਂ ਸ਼ਾਲਾ ਗਿਆ ਸੀ, ਆਪਣਾ ਮੋਟਰਸਾਈਕਲ ਕਰਿਆਨਾ ਸਟੋਰ ਦੇ ਨਾਲ ਗਲੀ ਵਿੱਚ ਖੜਾ ਕਰ ਦਿੱਤਾ ਸੀ ਤਾਂ ਇੰਨੇ ਨੂੰ ਇੱਕ ਕਾਰ ਸਵਿਫਟ ਆਈ ਜਿਸ ਨੂੰ ਹਰਜੀਤ ਸਿੰਘ ਚਲਾ ਰਿਹਾ ਸੀ ਜਿਸਦਾ ਘਰ ਇਸੇ ਗਲੀ ਵਿੱਚ ਸੀ। ਉਸ ਨੇ ਆਪਣੀ ਗੱਡੀ ਮੋਟਰਸਾਇਕਲ ਵਿੱਚ ਮਾਰੀ ਜਿਸ ਨਾਲ ਮੋਟਰਸਾਇਕਲ ਡਿੱਗ ਗਿਆ ਅਤੇ ਹਰਜੀਤ ਸਿੰਘ ਨਾਲ ਅਪਸ਼ਬਦ ਬੋਲਣ ਲੱਗ ਪਿਆ ਅਤੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਆਪਣਾ ਲਾਇਸੈਂਸੀ ਰਿਵਾਲਵਰ ਮੇਰੇ ਵੱਲ ਤਾਣ ਕੇ ਮੈਨੂੰ ਕਰਿਆਨਾ ਸਟੋਰ ਤੋਂ ਬਾਹਰ ਆਉਣ ਲਈ ਕਹਿਣ ਲੱਗਾ।
ਬਲਪ੍ਰੀਤ ਸਿੰਘ ਨੇ ਦੱਸਿਆ ਇਸ ਦੌਰਾਨ ਤੁਰੰਤ ਉਸ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਤਾਂ ਉਹ ਵੀ ਮੌਕੇ 'ਤੇ ਆ ਗਏ ਜਿਸ 'ਤੇ ਮੁਲਜ਼ਮ ਵੱਲੋਂ ਗੱਡੀ ਵਿੱਚ ਬੈਠੇ ਹੋਏ ਨੇ ਆਪਣਾ ਰਿਵਾਲਵਰ ਮਾਰ ਦੇਣ ਦੀ ਨੀਅਤ ਨਾਲ ਮੇਰੇ ਪਿਤਾ ਵੱਲ ਤਾਣ ਦਿੱਤਾ। ਇਸ ਸਭ ਤੋਂ ਬਾਅਦ ਪੁਲਸ ਨੂੰ ਸਾਰੇ ਮਾਮਲੇ ਦੀ ਸੂਚਨਾ ਦਿੱਤੀ ਗਈ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁਦਾਈ ਬਲਪ੍ਰੀਤ ਸਿੰਘ ਤੇ ਬਿਆਨਾਂ ਦੇ ਅਧਾਰ 'ਤੇ ਹਰਜੀਤ ਸਿੰਘ ਵਾਸੀ ਨਵਾਂ ਸ਼ਾਲਾ ਵਿਰੁੱਧ ਵੱਖ-ਵੱਖ ਧਾਰਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਕਦੋਂ ਪਵੇਗਾ ਮੀਂਹ
NEXT STORY