ਅੰਮ੍ਰਿਤਸਰ (ਦਲਜੀਤ) - ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਾ ਲੈਣ ਵਾਲੇ ਲਾਪ੍ਰਵਾਹ ਲੋਕ ਹੁਣ ਸੁਚੇਤ ਹੋ ਜਾਣ ਕਿਉਂਕਿ ਠੰਡ ਵਧਣ ਕਾਰਣ ਮਰੀਜ਼ਾਂ ਦੀ ਗਿਣਤੀ ਅਤੇ ਮੌਤ ਦਾ ਅੰਕੜਾ ਵਧਣ ਲੱਗਾ ਹੈ। ਸ਼ੁੱਕਰਵਾਰ ਜ਼ਿਲੇ੍ਹ ’ਚ ਕੋਰੋਨਾ ਵਾਇਰਸ ਦੇ 37 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 2 ਮਰੀਜ਼ਾਂ ਦੀ ਇਸ ਨਾਲ ਮੌਤ ਹੋ ਗਈ। ਇਨ੍ਹਾਂ ਮਾਮਲਿਆਂ ’ਚ 23 ਮਾਮਲੇ ਕਮਿਊਨਿਟੀ ਤੋਂ ਹਨ, ਜਦੋਂ ਕਿ 14 ਮਾਮਲੇ ਸੰਪਰਕ ਵਾਲੇ ਹਨ। ਸਿਹਤ ਵਿਭਾਗ ਅਨੁਸਾਰ 42 ਮਰੀਜ਼ਾਂ ਨੇ ਕੋਰੋਨਾ ਤੋਂ ਜਿੰਦਗੀ ਦੀ ਜੰਗ ਜਿੱਤ ਲਈ ਹੈ। ਹੁਣ ਜ਼ਿਲ੍ਹੇ ’ਚ 711 ਐਕਟਿਵ ਕੇਸ ਹਨ, ਜਦੋਂ ਕਿ 535 ਮਰੀਜ਼ਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ। ਜ਼ਿਲੇ੍ਹ ’ਚ ਕੋਰੋਨਾ ਵਾਇਰਸ ਦੇ 14144 ਮਾਮਲੇ ਹੁਣੇ ਤਕ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪੰਜਾਬ ਦੇ ਕਿਸਾਨਾਂ ਨੂੰ ਇਨਸਾਫ ਨਾ ਦੇਣ ’ਤੇ ਉਜੜ ਸਕਦੀ ਹੈ ਭਾਜਪਾ ਦੀ ‘ਸਿਆਸੀ ਖੇਤੀ’!
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਨਿਯਮਾਂ ਦਾ ਪਾਠ ਪਡ਼੍ਹਾਉਣ ਲਈ ਵਾਰ-ਵਾਰ ਅਪੀਲ ਕਰਨ ਦੇ ਬਾਅਦ ਹੁਣ ਲਾਪ੍ਰਵਾਹ ਲੋਕਾਂ ’ਤੇ ਸ਼ਿਕੰਜਾ ਕੱਸਣ ਲਈ ਅਨੋਖਾ ਢੰਗ ਲੱਭਿਆ ਹੈ। ਵਿਭਾਗ ਵਲੋਂ ਹੁਣ ਬਿਨਾਂ ਮਾਸਕ ਦੇ ਬਾਜ਼ਾਰਾਂ ’ਚ ਘੁੰਮਣ ਵਾਲੇ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਦੇ ਜ਼ਿਲੇ੍ਹ ਭਰ ਦੇ ਚੌਕ-ਚੁਰਾਹਿਆਂ ’ਚ ਟੀਮਾਂ ਰਾਹੀਂ ਮੌਕੇ ’ਤੇ ਕੋਰੋਨਾ ਸੈਂਪਲ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਨਿਯਮਾਂ ਨੂੰ ਛਿੱਕੇ ਟੰਗਣ ਵਾਲੇ ਲੋਕਾਂ ਦੇ ਚਲਾਨ ਕਰਨਗੀਆਂ। ਸਿਵਲ ਸਰਜਨ ਡਾ. ਰਵਿੰਦਰ ਸਿੰਘ ਸੇਠੀ ਵਲੋਂ ਇਸ ਸਬੰਧੀ ਰਾਮਬਾਗ ਚੌਕ ’ਚ ਲੋਕਾਂ ਨੂੰ ਨਿਯਮਾਂ ਦਾ ਪਾਠ ਵੀ ਪਡ਼੍ਹਾਇਆ ਗਿਆ।
ਇਹ ਵੀ ਪੜ੍ਹੋ : ਵਿਦੇਸ਼ ਭੇਜਣ ਦੀ ਆਡ਼ ’ਚ 3 ਲੱਖ ਰੁਪਏ ਦੀ ਠੱਗੀ, ਇਕ ਨਾਮਜ਼ਦ
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਬੀਤੇ ਦਿਨ ਸਿਹਤ ਦੀਆਂ ਟੀਮਾਂ ਨੇ ਸ਼ਹਿਰ ਦੇ ਵੱਕ-ਵਖ ਚੌਕ-ਚੁਰਾਹਿਆਂ ’ਚ 200 ਲੋਕਾਂ ਨੂੰ ਰੋਕ ਕੇ ਉਨ੍ਹਾਂ ਦਾ ਸੈਂਪਲ ਲਿਆ। ਸਿਵਲ ਸਰਜਨ ਡਾ. ਰਵਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਤਿੰਨ ਵੈਨਾਂ ਰਵਾਨਾ ਕੀਤੀਆਂ ਹਨ । ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਵਿਭਾਗ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਪਰ ਲੋਕ ਹਨ ਕਿ ਬੇਵਜ੍ਹਾ ਬਾਹਰ ਘੁੰਮ ਰਹੇ ਹਨ। ਮੂੰਹ ’ਤੇ ਮਾਸਕ ਵੀ ਨਹੀਂ ਲਾਇਆ ਅਤੇ ਸਰੀਰਿਕ ਦੂਰੀ ਦੇ ਨਿਯਮ ਦਾ ਪਾਲਣ ਵੀ ਨਹੀਂ ਕਰ ਰਹੇ। ਲੋਕਾਂ ਨੂੰ ਮਾਸਕ ਪੁਆਉਣ ਲਈ ਹੁਣ ਅਸੀਂ ਸਖ਼ਤ ਰੁਖ਼ ਅਪਣਾਇਆ ਹੈ । ਸ਼ਹਿਰ ਦੇ ਚੌਕ-ਚੁਰਾਹਿਆਂ ’ਚ ਸਿਹਤ ਵਿਭਾਗ , ਨਗਰ ਨਿਗਮ ਅਤੇ ਪ੍ਰਸਾਸ਼ਨ ਦੇ ਕਰਮਚਾਰੀ ਖਡ਼੍ਹੇ ਰਹਿਣਗੇ। ਜਿਹੜੇ ਲੋਕ ਮਾਸਕ ਪਾ ਕੇ ਨਹੀਂ ਆ ਰਹੇ, ਉਨ੍ਹਾਂ ਨੂੰ ਰੋਕਿਆ ਜਾਵੇਗਾ। ਉਨ੍ਹਾਂ ਦਾ ਮੌਕੇ ’ਤੇ ਹੀ ਸੈਂਪਲ ਲਿਆ ਜਾਵੇਗਾ। ਇਨ੍ਹਾਂ ਸੈਂਪਲਾਂ ਦੀ ਬਕਾਇਦਾ ਟੈਸਟਿੰਗ ਕੀਤੀ ਜਾਵੇਗੀ ਅਤੇ ਰਿਪੋਰਟ ਨੈਗੇਟਿਵ ਜਾਂ ਪਾਜ਼ੇਟਿਵ ਆਉਣ ’ਤੇ ਸਬੰਧਤ ਵਿਅਕਤੀ ਨੂੰ ਮੋਬਾਇਲ ’ਤੇ ਇਸਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਜੇਕਰ ਸਬੰਧਤ ਵਿਅਕਤੀ ਪਾਜ਼ੇਟਿਵ ਨਿਕਲਿਆ ਤਾਂ ਉਸ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਜਾਵੇਗਾ। ਡਾ. ਸੇਠੀ ਅਨੁਸਾਰ ਕੋਰੋਨਾ ਮਹਾਮਾਰੀ ਨੂੰ ਕਾਬੂ ਕਰਨ ਲਈ ਸਿਹਤ ਵਿਭਾਗ ਲਗਾਤਾਰ ਯਤਨਸ਼ੀਲ ਹੈ, ਲੋਕਾਂ ਦੀ ਬੇਸਮਝੀ ਕਾਰਣ ਇਹ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ। ਚੌਕ-ਚੁਰਾਹਿਆਂ ਵਿਚ ਸੈਂਪਲ ਲੈਣ ਦਾ ਮਕਸਦ ਸਿਰਫ਼ ਇੰਨਾ ਹੀ ਹੈ ਕਿ ਲੋਕਾਂ ਨੂੰ ਮਾਸਕ ਪਾਉਣ ਸਬੰਧੀ ਜਾਗਰੂਕ ਕੀਤਾ ਜਾਵੇ । ਸੈਂਪਲਿੰਗ ਦੀ ਸਾਰੀ ਪ੍ਰਕਿਰਿਆ ਜ਼ਿਲਾ ਮਲੇਰੀਆ ਅਧਿਕਾਰੀ ਡਾ. ਮਦਨ ਮੋਹਨ ਦੀ ਅਗਵਾਈ ਵਿਚ ਹੋਵੇਗੀ।
ਇਨ੍ਹਾਂ ਮਰੀਜ਼ਾਂ ਦੀ ਹੋਈ ਮੌਤ
ਬਲਬੀਰ ਕੌਰ, 60, ਮਲਿਕਪੁਰ ਗੁਰੂ ਨਾਨਕ ਦੇਵ ਹਸਪਤਾਲ, ਕੋਰੋਨਾ
ਰਾਜਪਾਲ ਸਿੰਘ, 55 ਸੁਲਤਾਨ ਵਿੰਡ ਗੁਰੂ ਨਾਨਕ ਦੇਵ ਹਸਪਤਾਲ, ਕੋਰੋਨਾ
ਇਹ ਵੀ ਪੜ੍ਹੋ : ਜਾਨੋਂ ਮਾਰਨ ਦੀ ਨੀਅਤ ਨਾਲ ਚਲਾਈਆਂ ਗੋਲੀਆਂ, 4 ਨਾਮਜ਼ਦ
ਵਿਦੇਸ਼ ਭੇਜਣ ਦੀ ਆਡ਼ ’ਚ 3 ਲੱਖ ਰੁਪਏ ਦੀ ਠੱਗੀ, ਇਕ ਨਾਮਜ਼ਦ
NEXT STORY