ਬਟਾਲਾ (ਗੁਰਪ੍ਰੀਤ): ਬਟਾਲਾ ਤੋਂ ਕੁਝ ਦੂਰੀ 'ਤੇ ਸਥਿਤ ਪੁਰਾਤਨ ਮੰਦਰ ਸ਼੍ਰੀ ਅਚਲੇਸ਼ਵਰ ਧਾਮ ਵਿੱਚ ਦਿਵਾਲੀ ਤੋਂ ਬਾਅਦ 9ਵੇਂ ਤੇ 10ਵੇਂ ਦਿਨ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਸ ਪਵਿੱਤਰ ਸਥਾਨ 'ਤੇ ਪੁਰਾਤਨ ਕਾਰਤਿਕ ਸਵਾਮੀ ਮੰਦਰ ਵਿੱਚ 33 ਕਰੋੜ ਦੇਵੀ-ਦੇਵਤੇ ਹਾਜ਼ਰ ਹੋਏ ਸਨ, ਜਿਸ ਕਰਕੇ ਇਹ ਥਾਂ ਧਾਰਮਿਕ ਰੂਪ ਵਿੱਚ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਇਸ ਮੰਦਰ ਨਾਲ ਹਜ਼ਾਰਾਂ ਲੋਕਾਂ ਦੀ ਗਹਿਰੀ ਆਸਥਾ ਜੁੜੀ ਹੋਈ ਹੈ।
ਇਹ ਵੀ ਪੜ੍ਹੋ- Diwali Bumper : ਕੁਝ ਪਲਾਂ 'ਚ ਹੋਣ ਵਾਲਾ ਵੱਡਾ ਧਮਾਲ, ਖੁੱਲ੍ਹ ਜਾਵੇਗੀ ਕਿਸੇ ਇਕ ਦੀ ਕਿਸਮਤ
ਮੰਦਰ ਦੇ ਬਿਲਕੁਲ ਨੇੜੇ ਸਥਿਤ ਗੁਰਦੁਆਰਾ ਸ੍ਰੀ ਅੱਚਲ ਸਾਹਿਬ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ, ਵਿੱਚ ਵੀ ਜੋੜ ਮੇਲੇ ਦੀ ਸ਼ੁਰੂਆਤ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਇਸ ਵਾਰ ਵੀ ਇਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਤੇ ਗੁਰਦੁਆਰੇ ਵਿਖੇ ਨਤਮਸਤਕ ਹੋ ਰਹੇ ਹਨ।
ਇਹ ਵੀ ਪੜ੍ਹੋ-  ਪੰਜਾਬ 'ਚ ਫੜੇ ਗਏ ਹਾਈਟੈਕ ਹਥਿਆਰ, DGP ਨੇ ਕੀਤਾ ਖੁਲਾਸਾ
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਮੇਲਾ ਹਿੰਦੂ-ਸਿੱਖ ਭਾਈਚਾਰੇ ਦੀ ਇਕਤਾ ਦਾ ਪ੍ਰਤੀਕ ਹੈ, ਜਿੱਥੇ ਦੋਵਾਂ ਧਰਮਾਂ ਦੇ ਲੋਕ ਇਕੱਠੇ ਹੋ ਕੇ ਸ਼ਰਧਾ ਨਾਲ ਦਰਸ਼ਨ ਕਰਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤ ਦੇਸ਼-ਵਿਦੇਸ਼ ਤੋਂ ਦੂਰ-ਦੁਰਾਦੇ ਇਲਾਕਿਆਂ ਤੋਂ ਇੱਥੇ ਪਹੁੰਚ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਨਵੰਬਰ ਦੀ ਮਹੀਨੇ ਸ਼ੁਰੂਆਤ 'ਚ ਹੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
4 ਨਵੰਬਰ ਨੂੰ ਅੰਮ੍ਰਿਤਸਰ ਤੋਂ ਪਾਕਿ ਲਈ ਰਵਾਨਾ ਹੋਵੇਗਾ ਜਥਾ, SGPC ਨੇ ਸ਼ਰਧਾਲੂਆਂ ਨੂੰ ਵੰਡੇ ਪਾਸਪੋਰਟ
NEXT STORY